Welcome to Canadian Punjabi Post
Follow us on

12

July 2025
 
ਭਾਰਤ

ਤੀਸ ਹਜ਼ਾਰੀ ਮਾਮਲਾ : ਪੁਲਸ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਰੱਦ

November 07, 2019 08:17 AM

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਵਕੀਲਾਂ ਵਿਰੁੱਧ ਕਾਰਵਾਈ ਉੱਤੇ ਆਪਣੇ ਰੁਖ ਨੂੰ ਨਾ ਬਦਲਦੇ ਹੋਏ ਦਿੱਲੀ ਹਾਈ ਕੋਰਟ ਨੇ ਅੱਜ ਦਿੱਲੀ ਦੀ ਪੁਲਸ ਨੂੰ ਝਟਕਾ ਦਿੱਤਾ ਤੇ ਸਾਫ਼ ਕਿਹਾ ਹੈ ਕਿ ਵਕੀਲਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮੌਕੇ ਦਿੱਲੀ ਪੁਲਸ ਦੀ ਦੂਜੀ ਅਰਜ਼ੀ ਵੀ ਰੱਦ ਕਰ ਦਿੱਤੀ ਗਈ, ਜਿਸ ਵਿੱਚ ਸਾਕੇਤ ਕੋਰਟ ਵਾਲੀ ਘਟਨਾ ਉੱਤੇ ਇੱਕ ਕੇਸ ਦਰਜ ਕਰਨ ਦੀ ਮਨਜ਼ੂਰੀ ਮੰਗੀ ਗਈ ਸੀ। ਇਸ ਨਾਲ ਦਿੱਲੀ ਪੁਲਸ ਕਸੂਤੀ ਫਸ ਗਈ ਹੈ।
ਵਰਨਣ ਯੋਗ ਹੈ ਕਿ ਵਕੀਲਾਂ ਅਤੇ ਪੁਲਸ ਦੇ ਟਕਰਾਅ ਕਾਰਨ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਪਹੁੰਚ ਕੀਤੀ ਸੀ। ਇਸ ਵਿੱਚ ਗ੍ਰਹਿ ਮੰਤਰਾਲੇ ਨੇ ਕੋਰਟ ਤੋਂ 3 ਨਵੰਬਰ ਨੂੰ ਜਾਰੀ ਕੀਤੇ ਉਸ ਦੇ ਹੁਕਮ ਦੀ ਵਿਆਖਿਆ ਮੰਗੀ ਤੇ ਅਪੀਲ ਕੀਤੀ ਸੀ ਕਿ ਵਕੀਲਾਂ ਵਿਰੁੱਧ ਕਾਰਵਾਈ ਨਾ ਕਰਨ ਦਾ ਹੁਕਮ ਉਸ ਤੋਂ ਪਿੱਛੋਂ ਦੀਆਂ ਘਟਨਾਵਾਂ ਉੱਤੇ ਲਾਗੂ ਨਹੀਂ ਹੋਣਾ ਚਾਹੀਦਾ, ਪਰ ਕੋਰਟ ਨੇ ਇਹ ਆਦੇਸ਼ ਨਹੀਂ ਦਿੱਤਾ। ਸੁਣਵਾਈ ਮੌਕੇ ਵਕੀਲਾਂ ਨੇ ਦਿੱਲੀ ਪੁਲਸ ਉੱਤੇ ਨਵੇਂ ਦੋਸ਼ ਲਾਏ ਤੇ ਕਿਹਾ ਕਿ ਸੀਨੀਅਰ ਪੁਲਸ ਅਫਸਰਾਂ ਨੇ ਵਕੀਲਾਂ ਲਈ ਗਲਤ ਭਾਸ਼ਾ ਦੀ ਵਰਤੋਂ ਕੀਤੀ ਸੀ, ਜਿਸ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ। ਵਕੀਲਾਂ ਦੇ ਪੱਖ ਨੇ ਉਸ ਵਕੀਲ ਨੂੰ ਪਛਾਣਨ ਤੋਂ ਇਨਕਾਰ ਕੀਤਾ, ਜਿਸ ਦਾ ਵੀਡੀਓ ਵਾਇਰਲ ਹੋਇਆ ਸੀ ਅਤੇ ਇਸ ਵਿੱਚ ਇਕ ਸ਼ਖਸ ਪੁਲਸ ਵਾਲੇ ਨੂੰ ਕੁੱਟ ਰਿਹਾ ਸੀ। ਉਸ ਨੂੰ ਵਕੀਲ ਕਿਹਾ ਗਿਆ ਸੀ। ਵਕੀਲ ਪੱਖ ਨੇ ਕੋਰਟ ਵਿੱਚ ਦੋਸ਼ ਲਾਇਆ ਕਿ ਪੁਲਸ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਦੀ ਹੈ ਅਤੇ ਮੰਗ ਕੀਤੀ ਕਿ ਵਕੀਲਾਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਪੁਲਸ ਵਾਲਿਆਂ ਵਿਰੁੱਧ ਪੁਲਸ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ। ਅੱਜ ਕੋਰਟ ਵਿੱਚ ਸਾਕੇਤ ਕੋਰਟ ਦੇ ਵੀਡੀਓ ਦਾ ਮੁੱਦਾ ਵੀ ਉੱਠਿਆ, ਜਿਸ ਇਕ ਸ਼ਖਸ ਪੁਲਸ ਵਾਲੇ ਨੂੰ ਕੁੱਟ ਰਿਹਾ ਸੀ। ਉਸ ਸ਼ਖਸ ਨੂੰ ਵਕੀਲ ਦੱਸਿਆ ਗਿਆ ਸੀ। ਕੋਰਟ ਵਿੱਚ ਵਕੀਲ ਪੱਖ ਨੇ ਕਿਹਾ ਕਿ ਅਸੀਂ ਹਮਲਾ ਕਰਨ ਵਾਲੇ ਇਸ ਵਕੀਲ ਨੂੰ ਨਹੀਂ ਜਾਣਦੇ, ਪਤਾ ਨਹੀਂ ਉਹ ਵਕੀਲ ਹੈ ਜਾਂ ਨਹੀਂ।
ਵਰਨਣ ਯੋਗ ਹੈ ਕਿ ਉੱਤਰੀ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਕੰਪਲੈਕਸ ਵਿੱਚ ਸ਼ਨੀਵਾਰ 2 ਨਵੰਬਰ ਨੂੰ ਦੁਪਹਿਰ ਬਾਅਦ ਲਾਕਅੱਪ ਅੱਗੇ ਕਾਰ ਪਾਰਕ ਕਰਨ ਤੋਂ ਵਕੀਲਾਂ ਅਤੇ ਪੁਲਸ ਦਾ ਝਗੜਾ ਹੋ ਜਾਣ ਪਿੱਛੋਂ ਭੜਕੇ ਵਕੀਲਾਂ ਨੇ ਪੁਲਸ ਵਾਲਿਆਂ ਨੂੰ ਘੇਰ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ। ਵਕੀਲਾਂ ਦੀ ਭੀੜ ਵਧੀ ਦੇਖ ਕੇ ਪੁਲਸ ਵਾਲਿਆਂ ਨੇ ਹਵਾ ਵਿੱਚ ਗੋਲੀ ਚਲਾਈ ਸੀ, ਜੋ ਇੱਕ ਵਕੀਲ ਨੂੰ ਲੱਗ ਗਈ। ਇਸ ਪਿੱਛੋਂ ਵਕੀਲਾਂ ਨੇ ਪੁਲਸ ਵਾਲਿਆਂ ਨੂੰ ਕੁੱਟਣ ਦੇ ਨਾਲ ਕੋਰਟ ਕੰਪਲੈਕਸ ਵਿੱਚ ਇਕ ਜਿਪਸੀ ਅਤੇ 13 ਬਾਈਕਾਂ ਸਮੇਤ 17 ਵਾਹਨਾਂ ਨੂੰ ਸਾੜ ਦਿੱਤਾ ਸੀ। ਇਕ ਏ ਡੀ ਸੀ ਪੀ, 2 ਐੱਸ ਐੱਚ ਓ ਅਤੇ 20 ਪੁਲਸ ਵਾਲੇ ਜ਼ਖਮੀ ਹੋਏ ਹਨ। ਵਕੀਲਾਂ ਨੇ ਵੀ ਆਪਣੇ 8 ਸਾਥੀ ਜ਼ਖਮੀ ਹੋਣ ਦੀ ਗੱਲ ਕਹੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ