Welcome to Canadian Punjabi Post
Follow us on

01

June 2020
ਭਾਰਤ

ਏ ਜੇ ਐੱਲ ਪਲਾਟ ਵੰਡ ਮਾਮਲਾ: ਸਾਬਕਾ ਮੁੱਖ ਮੰਤਰੀ ਹੁੱਡਾ ਅਤੇ ਵੋਰਾ ਨੂੰ ਈ ਡੀ ਕੋਰਟ ਤੋਂ ਰਾਹਤ ਮਿਲੀ

November 07, 2019 08:16 AM

ਪੰਚਕੂਲਾ, 6 ਨਵੰਬਰ (ਪੋਸਟ ਬਿਊਰੋ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸਾਬਕਾ ਕੇਂਦਰੀ ਮੰਤਰੀ ਮੋਤੀ ਲਾਲ ਵੋਰਾ ਨੂੰ ਅੱਜ ਪੰਚਕੂਲਾ ਦੇ ਏ ਜੇ ਐੱਲ ਪਲਾਟ ਵੰਡ ਕੇਸ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਵਿਸ਼ੇਸ਼ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਪਲਾਟ ਵੰਡ ਦੇ ਇਸ ਕੇਸ ਵਿੱਚ ਅੱਜ ਇਸ ਅਦਾਲਤ ਦੇ ਸਾਹਮਣੇ ਸੁਣਵਾਈ ਦੌਰਾਨ ਹੁੱਡਾ ਅਤੇ ਵੋਰਾ ਦੇ ਨਾਲ ਇਸ ਕੇਸ ਦੇ ਹੋਰ ਦੋਸ਼ੀ ਵੀ ਅਦਾਲਤ ਵਿਚ ਪੇਸ਼ ਹੋਏ। ਅੱਗੋਂ ਇਸ ਮਾਮਲੇ ਦੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।
ਪੰਚਕੂਲਾ ਵਿੱਚ ਹਰਿਆਣਾ ਲਈ ਵਿਸ਼ੇਸ਼ ਈ ਡੀ ਕੋਰਟ ਵਿਚ ਏ ਜੇ ਐੱਲ ਪਲਾਟ ਵੰਡ ਕੇਸ ਦੀ ਅੱਜ ਸੁਣਵਾਈ ਹੋਣ ਵੇਲੇ ਇਸ ਕੇਸ ਦੇ ਦੋਵੇਂ ਮੁੱਖ ਦੋਸ਼ੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਏ ਜੀ ਐੱਲ ਹਾਊਸ ਦੇ ਓਦੋਂ ਦੇ ਚੇਅਰਮੈਨ ਮੋਤੀ ਲਾਲ ਵੋਰਾ ਅਦਾਲਤ ਵਿਚ ਪੇਸ਼ ਹੋਏ। ਹੁੱਡਾ ਅਤੇ ਵੋਰਾ ਦੇ ਵਕੀਲਾਂ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਕੋਰਟ ਵਿਚ ਦਿੱਤੀ ਸੀ। ਇਸ ਉੱਤੇ ਪਿਛਲੀ ਸੁਣਵਾਈ ਵਿਚ ਕੋਰਟ ਨੇ ਹੁੱਡਾ ਅਤੇ ਮੋਤੀ ਲਾਲ ਵੋਰਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ। ਦੋਵਾਂ ਨੂੰ ਪੰਜ-ਪੰਜ ਲੱਖ ਰੁਪਏ ਬਾਂਡ ਉੱਤੇ ਜ਼ਮਾਨਤ ਮਿਲੀ ਹੈ। ਬਚਾਅ ਪੱਖ ਦੀ ਅਰਜ਼ੀ ਉੱਤੇ ਅਦਾਲਤ ਵਿਚ ਸੁਣਵਾਈ ਦੌਰਾਨ ਈ ਡੀ ਨੇ ਆਪਣਾ ਜਵਾਬ ਦਾਇਰ ਕੀਤਾ ਤਾਂ ਇਸ ਤੋਂ ਬਾਅਦ ਵਿਸ਼ੇਸ਼ ਈ ਡੀ ਅਦਾਲਤ ਨੇ ਪਟੀਸ਼ਨ ਉੱਤੇ ਆਪਣਾ ਫੈਸਲਾ ਸੁਣਾਇਆ ਅਤੇ ਇਸ ਨੂੰ ਮਨਜ਼ੂਰ ਕਰ ਲਿਆ।
ਵਰਨਣ ਯੋਗ ਹੈ ਕਿ 26 ਅਗਸਤ ਨੂੰ ਇਸ ਮਾਮਲੇ ਵਿਚ ਈ ਡੀ ਨੇ ਭੁਪਿੰਦਰ ਸਿੰਘ ਹੁੱਡਾ ਅਤੇ ਮੋਤੀ ਲਾਲ ਵੋਰਾ ਦੇ ਖ਼ਿਲਾਫ਼ ਸ਼ਿਕਾਇਤ ਦਾਖਲ ਕੀਤੀ ਸੀ। ਹੁੱਡਾ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ 64.93 ਕਰੋੜ ਰੁਪਏ ਦਾ ਪਲਾਟ ਏ ਜੇ ਐੱਲ ਨੂੰ ਸਰਕਾਰੀ ਕੋਟੇ ਵਿੱਚੋਂ 69 ਲੱਖ 39 ਹਜ਼ਾਰ ਰੁਪਏ ਦਾ ਦਿਵਾਇਆ ਸੀ। ਕੁਝ ਦਿਨ ਪਹਿਲਾਂ ਈ ਡੀ ਨੇ ਪੰਚਕੂਲਾ ਵਿਚ ਐਸੋਸੀਏਟਿਡ ਜਰਨਲਸ ਲਿਮਟਿਡ (ਏ ਜੇ ਐੱਲ) ਨੂੰ ਇਕ ਪਲਾਟ ਅਲਾਮੈਂਟ ਨਾਲ ਜੁੜੇ ਮਨੀ ਲਾਂਡਰਿੰਗ ਦੇ ਕੇਸ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਬਿਆਨ ਦਰਜ ਕੀਤੇ ਸਨ। ਪੰਚਕੂਲਾ ਦੇ ਸੈਕਟਰ 6 ਦਾ ਪਲਾਟ ਨੰਬਰ ਸੀ 17 ਨੰਬਰ ਏ ਜੇ ਐੱਲ ਨੂੰ ਦਿੱਤਾ ਗਿਆ ਸੀ। ਇਸ ਨੂੰ ਪਿਛਲੇ ਸਾਲ ਈ ਡੀ ਨੇ ਕੁਰਕ ਕਰ ਲਿਆ ਸੀ। ਏ ਜੇ ਐਲ ਨੂੰ ਨਹਿਰੂ ਗਾਂਧੀ ਪਰਿਵਾਰ ਦੇ ਮੈਂਬਰਾਂ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਚਲਾਇਆ ਜਾਂਦਾ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵਿੱਚ ਕੋਰੋਨਾ ਦੇ ਕਾਰਨ ਮੌਤਾਂ ਦੀ ਗਿਣਤੀ ਪੰਜ ਹਜ਼ਾਰ ਨੇੜੇ ਪੁੱਜੀ
ਭਾਰਤ ਵਿੱਚ ਲਾਕਡਾਊਨ 30 ਜੂਨ ਤੱਕ ਵਧਿਆ, ਗ੍ਰਹਿ ਮੰਤਰਾਲੇ ਵੱਲੋਂ ਗਾਈਡ ਲਾਈਨਾਂ ਜਾਰੀ
ਕੋਰੋਨਾ ਨਾਲ ਇੱਕੋ ਦਿਨ ਭਾਰਤ ਵਿੱਚ 194 ਮੌਤਾਂ
ਸੁਪਰੀਮ ਕੋਰਟ ਦਾ ਹੁਕਮ: ਘਰੀਂ ਮੁੜਦੇ ਮਜ਼ਦੂਰਾਂ ਦਾ ਕਿਰਾਇਆ-ਖਾਣਾ ਰਾਜ ਸਰਕਾਰਾਂ ਦੇਣ
ਸੁਪਰੀਮ ਕੋਰਟ ਨੇ ਪੁੱਛਿਆ: ਮੁਫਤ ਜ਼ਮੀਨ ਲੈ ਚੁੱਕੇ ਹਸਪਤਾਲ ਮੁਫਤ ਇਲਾਜ ਕਿਉਂ ਨਹੀਂ ਕਰ ਸਕਦੇ
ਹਾਰਵਰਡ ਦੇ ਮਾਹਰਾਂ ਦੀ ਰਾਏ: ਸਖ਼ਤ ਲਾਕਡਾਊਨ ਹੋਣ ਨਾਲ ਭਾਰਤੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ
ਐਕਟਰ ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ ਮੰਗਿਆ
ਸਿਹਤ ਘੁਟਾਲੇ ਕਾਰਨ ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫਾ
ਭਾਰਤ ਵਿੱਚ ਟਿਕ-ਟਾਕ ਤੋਂ ਅੱਕਣ ਲੱਗ ਪਏ ਹਨ ਲੋਕ
ਏਅਰਪੋਰਟ ਉੱਤੇ ਲੱਗੀ ਫੋਰਸ ਦੇ 18 ਜਵਾਨ ਇਨਫੈਕਟਿਡ