Welcome to Canadian Punjabi Post
Follow us on

18

April 2021
ਖੇਡਾਂ

ਮਨੂ ਭਾਕਰ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ

November 07, 2019 08:15 AM

ਦੋਹਾ, 6 ਨਵੰਬਰ (ਪੋਸਟ ਬਿਊਰੋ)- ਭਾਰਤ ਦੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਦੋਹਾ (ਕਤਰ) ਵਿੱਚ ਚੱਲ ਰਹੀ 14ਵੀਂ ਉਲੰਪਿਕ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਆਪਣੇ ਨਾਂਅ ਕਰ ਲਿਆ ਹੈ। ਭਾਰਤੀ ਖੇਡ ਅਥਾਰਟੀ ਨੇ ਆਪਣੇ ਟਵਿੱਟਰ ਐਕਾਉਂਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਕਰ ਨੇ ਫਾਈਨਸਲ ਵਿੱਚ 244.3 ਦੇ ਸਕੋਰ ਨਾਲ ਪਹਿਲੇ ਸਥਾਨ 'ਤੇ ਰਹਿੰਦੇ ਹੋਏ ਸੋਨ ਤਗਮਾ ਆਪਣੇ ਨਾਂਅ ਕੀਤਾ। ਚੈਂਪੀਅਨਸ਼ਿਪ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਗਮਾ ਹੈ। ਮਨੂ ਭਾਕਰ ਤੋਂ ਪਹਿਲਾਂ ਭਾਰਤ ਦੇ ਸ਼ੂਟਰ ਦੀਪਕ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ। ਉਹ ੁਲੰਪਿਕ ਕੋਟਾ ਹਾਸਲ ਕਰਨ ਵਾਲੇ ਦੇਸ਼ ਦੇ 10ਵੇਂ ਸ਼ੂਟਰ ਹਨ। 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਦੀਪਕ ਤੋਂ ਪਹਿਲਾਂ ਦਿਵਿਆਂਸ਼ ਸਿੰਘ ਪਵਾਰ ਨੇ ਉਲੰਪਿਕ ਕੋਟਾ ਆਪਣੇ ਨਾਂਅ ਕੀਤਾ ਸੀ। ਦੀਪਕ ਨੇ ਟੂਰਨਾਮੈਂਟ ਦੇ ਪਹਿਲੇ ਦਿਨ ਫਾਈਨਲ 'ਚ 227.8 ਅੰਕ ਹਾਸਲ ਕੀਤੇ ਅਤੇ 626.8 ਅੰਕ ਲੈਣ ਨਾਲ ਫਾਈਨਲ 'ਚ ਹੋਰ ਸ਼ੂਟਰਾਂ ਨਾਲ ਕੁਆਲੀਫਾਈ ਕੀਤਾ ਸੀ। ਉਨ੍ਹਾਂ ਨੇ 2018 ਆਈ ਐਸ ਐਸ ਐਫ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਸੀ। ਸਭ ਤੋਂ ਵੱਧ ਚੀਨ ਦੇ 25 ਅਤੇ ਕੋਰੀਆ ਨੇ 12 ਸ਼ੂਟਰਾਂ ਨੇ ਉਲੰਪਿਕ ਟਿਕਟ ਹਾਸਲ ਕੀਤਾ ਹੈ। ਮੇਜ਼ਬਾਨ ਜਾਪਾਨ ਨੂੰ 12 ਉਲੰਪਿਕ ਕੋਟੇ ਪਹਿਲਾਂ ਹੀ ਮਿਲੇ ਹਨ। ਭਾਰਤ ਦੇ 63 ਪੁਰਸ਼ ਤੇ 45 ਮਹਿਲਾ ਨਿਸ਼ਾਨੇਬਾਜ਼ ਰਾਈਫਲ, ਪਿਸਟਲ ਅਤੇ ਸ਼ਾਟਗਨ ਮੁਕਾਬਲਿਆਂ ਵਿੱਚ ਸੀਨੀਅਰ, ਜੂਨੀਅਰ ਅਤੇ ਨੌਜਵਾਨ ਵਰਗ ਵਿੱਚ ਹਿੱਸਾ ਲੈ ਰਹੇ ਹਨ। ਇਸ 10 ਦਿਨ ਤੱਕ ਚਲਣ ਵਾਲੀ ਚੈਂਪੀਅਨਸ਼ਿਪ ਵਿੱਚ 15 ਵਿੱਚੋਂ 12 ਮੁਕਾਬਲੇ ਵਿੱਚ ਟੋਕੀਓ ਉਲੰਪਿਕ ਲਈ 38 ਕੋਟਾ ਸਥਾਨ ਦਾਅ 'ਤੇ ਲੱਗੇ ਹੋਏ ਹਨ।

Have something to say? Post your comment