Welcome to Canadian Punjabi Post
Follow us on

01

June 2020
ਭਾਰਤ

ਹਨੀ ਟ੍ਰੈਪ ਰਾਹੀਂ ਪਾਕਿਸਤਾਨ ਨੂੰ ਖੁਫੀਆ ਸੂਚਨਾ ਭੇਜਣ ਵਾਲੇ ਦੋ ਫੌਜੀ ਜਵਾਨ ਫੜੇ ਗਏ

November 07, 2019 08:15 AM

ਜੈਸਲਮੇਰ, 6 ਨਵੰਬਰ (ਪੋਸਟ ਬਿਊਰੋ)- ਮਿਲਟਰੀ ਇੰਟੈਲੀਜੈਂਸ ਅਤੇ ਸੀ ਆਈ ਡੀ ਪੁਲਸ ਨੇ ਜੈਸਲਮੇਰ ਦੇ ਪੋਖਰਣ ਵਿਖੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਨੂੰ ਹਨੀ ਟ੍ਰੈਪ ਰਾਹੀਂ ਖੁਫੀਆ ਤੇ ਜੰਗੀ ਸੂਚਨਾਵਾਂ ਭੇਜਣ ਦੇ ਦੋਸ਼ ਹੇਠ ਭਾਰਤੀ ਫੌਜ ਦੇ ਦੋ ਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰਤ ਸੂਤਰਾਂ ਨੇ ਕੱਲ੍ਹ ਏਥੇ ਦੱਸਿਆ ਕਿ ਦੋੇਵੇਂ ਜਵਾਨ ਵੱਖ-ਵੱਖ ਥਾਈਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਵੱਲੋਂ ਯੋਜਨਾਬੱਧ ਢੰਗ ਨਾਲ ਚਲਾਏ ਜਾਂਦੇ ਹਨੀ ਟ੍ਰੈਪ ਦੇ ਜਾਲ ਵਿੱਚ ਫਸ ਕੇ ਪਾਕਿਸਤਾਨੀ ਮੁਟਿਆਰਾਂ ਨੂੰ ਭਾਰਤ ਦੇ ਫੌਜ ਦੇ ਜੰਗੀ ਅਭਿਆਸ ਨਾਲ ਸੰਬੰਧਤ ਕਈ ਜਾਣਕਾਰੀਆਂ ਸਰਹੱਦੋਂ ਪਾਰ ਭੇਜ ਰਹੇ ਸਨ। ਦੋਵਾਂ ਜਵਾਨਾਂ ਨੂੰ ਸੋਮਵਾਰ ਰਾਤ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। ਵਰਨਣ ਣਯੋਗ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੂੰ ਲੰਮੇ ਸਮੇਂ ਤੋਂ ਇਹ ਸੂਚਨਾ ਸੀ ਕਿ ਆਈ ਐੱਸ ਆਈ ਭਾਰਤੀ ਫੌਜ ਦੇ ਨੌਜਵਾਨ ਅਫਸਰਾਂ ਨੂੰ ਖੂਬਸੂਰਤ ਮੁਟਿਆਰਾਂ ਰਾਹੀਂ ਖਿੱਚਣ ਅਤੇ ਹਨੀ ਟ੍ਰੈਪ ਰਾਹੀਂ ਜੰਗੀ ਅਤੇ ਖੁਫੀਆ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੈ। ਇਸੇ ਅਧੀਨ ਇੰਟੈਲੀਜੈਂਸ ਦੀ ਸੂਚਨਾ 'ਤੇ ਮਿਲਟਰੀ ਇੰਟੈਲੀਜੈਂਸ ਅਤੇ ਸੀ ਆਈ ਡੀ ਪੁਲਸ ਨੇ ਮਿਲ ਕੇ ਦੋਵਾਂ ਨੂੰ ਕਾਬੂ ਕੀਤਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵਿੱਚ ਕੋਰੋਨਾ ਦੇ ਕਾਰਨ ਮੌਤਾਂ ਦੀ ਗਿਣਤੀ ਪੰਜ ਹਜ਼ਾਰ ਨੇੜੇ ਪੁੱਜੀ
ਭਾਰਤ ਵਿੱਚ ਲਾਕਡਾਊਨ 30 ਜੂਨ ਤੱਕ ਵਧਿਆ, ਗ੍ਰਹਿ ਮੰਤਰਾਲੇ ਵੱਲੋਂ ਗਾਈਡ ਲਾਈਨਾਂ ਜਾਰੀ
ਕੋਰੋਨਾ ਨਾਲ ਇੱਕੋ ਦਿਨ ਭਾਰਤ ਵਿੱਚ 194 ਮੌਤਾਂ
ਸੁਪਰੀਮ ਕੋਰਟ ਦਾ ਹੁਕਮ: ਘਰੀਂ ਮੁੜਦੇ ਮਜ਼ਦੂਰਾਂ ਦਾ ਕਿਰਾਇਆ-ਖਾਣਾ ਰਾਜ ਸਰਕਾਰਾਂ ਦੇਣ
ਸੁਪਰੀਮ ਕੋਰਟ ਨੇ ਪੁੱਛਿਆ: ਮੁਫਤ ਜ਼ਮੀਨ ਲੈ ਚੁੱਕੇ ਹਸਪਤਾਲ ਮੁਫਤ ਇਲਾਜ ਕਿਉਂ ਨਹੀਂ ਕਰ ਸਕਦੇ
ਹਾਰਵਰਡ ਦੇ ਮਾਹਰਾਂ ਦੀ ਰਾਏ: ਸਖ਼ਤ ਲਾਕਡਾਊਨ ਹੋਣ ਨਾਲ ਭਾਰਤੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ
ਐਕਟਰ ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ ਮੰਗਿਆ
ਸਿਹਤ ਘੁਟਾਲੇ ਕਾਰਨ ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫਾ
ਭਾਰਤ ਵਿੱਚ ਟਿਕ-ਟਾਕ ਤੋਂ ਅੱਕਣ ਲੱਗ ਪਏ ਹਨ ਲੋਕ
ਏਅਰਪੋਰਟ ਉੱਤੇ ਲੱਗੀ ਫੋਰਸ ਦੇ 18 ਜਵਾਨ ਇਨਫੈਕਟਿਡ