Welcome to Canadian Punjabi Post
Follow us on

13

November 2019
ਕੈਨੇਡਾ

ਓਨਟਾਰੀਓ ਸਰਕਾਰ ਸਟੋਰਜ਼ ਨੂੰ ਆਨਲਾਈਨ ਮੈਰੀਯੁਆਨਾ ਵੇਚਣ ਦੀ ਦੇਵੇਗੀ ਖੁੱਲ੍ਹ

November 07, 2019 07:22 AM

ਟੋਰਾਂਟੋ, 6 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੈਰੀਯੁਆਨਾ ਰੀਟੇਲਰਜ਼ ਨੂੰ ਆਨਲਾਈਨ ਮੈਰੀਯੁਆਨਾ ਵੇਚਣ ਦੀ ਖੁੱਲ੍ਹ ਦਿੱਤੀ ਜਾਵੇਗੀ ਜਾਂ ਫਿਰ ਸਟੋਰ ਤੋਂ ਮੈਰੀਯੁਆਨਾ ਲੈਣ ਲਈ ਫੋਨ ਉੱਤੇ ਵੀ ਆਰਡਰ ਲੈਣ ਦਿੱਤੇ ਜਾਇਆ ਕਰਨਗੇ।
ਸਰਕਾਰ ਨੇ ਅੱਜ ਆਪਣੇ ਸਾਲ ਦੇ ਅਖੀਰ ਵਾਲੇ ਇਕਨਾਮਿਕ ਸਟੇਟਮੈਂਟ ਵਿੱਚ ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਦਾ ਐਲਾਨ ਕੀਤਾ। ਉਨ੍ਹਾਂ ਇਸ ਬਿਆਨ ਵਿੱਚ ਆਖਿਆ ਕਿ ਉਹ ਕਾਨੂੰਨੀ ਮੈਰੀਯੁਆਨਾ ਤੱਕ ਪਹੁੰਚ ਲਈ ਉਡੀਕ ਸਮੇਂ ਨੂੰ ਹੋਰ ਘਟਾਉਣਾ ਚਾਹੁੰਦੇ ਹਨ। ਪ੍ਰੋਗਰੈਸਿਵ ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਮੈਰੀਯੁਆਨਾ ਵੇਚਣ ਲਈ ਕੈਨਾਬਿਸ ਸਟੋਰਾਂ ਉੱਤੇ ਲੱਗੀ ਪਾਬੰਦੀ ਨੂੰ ਹਟਾਉਣ ਤੇ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਕੀਤੀ ਜਾਵੇਗੀ।
ਹਰੇਕ ਪ੍ਰੋਡਕਸ਼ਨ ਸਾਈਟ ਉੱਤੇ ਰੀਟੇਲ ਸਟੋਰਜ਼ ਖੋਲ੍ਹਣ ਲਈ ਵੀ ਉਤਪਾਦਕਾਂ ਨੂੰ ਲਾਇਸੰਸ ਜਾਰੀ ਕਰਨ ਸਬੰਧੀ ਵੀ ਨਿਯਮਾਂ ਵਿੱਚ ਤਬਦੀਲੀ ਕੀਤੀ ਜਾਵੇਗੀ। ਇਸ ਸਾਲ ਦੇ ਅੰਤ ਤੱਕ ਓਨਟਾਰੀਓ ਵਿੱਚ ਕਾਨੂੰਨੀ ਤੌਰ ਉੱਤੇ ਮੈਰੀਯੁਆਨਾ ਵੇਚਣ ਵਾਲੇ ਆਊਟਲੈੱਟਸ ਦੀ ਗਿਣਤੀ 25 ਤੋਂ 75 ਤੱਕ ਪਹੁੰਚ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਲਿਆਉਣ ਲਈ ਉਹ ਕਾਨੂੰਨ ਵਿੱਚ ਵੀ ਸੋਧ ਕਰੇਗੀ ਪਰ ਅਜੇ ਤੱਕ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਹ ਤਬਦੀਲੀਆਂ ਕਦੋਂ ਤੋਂ ਪ੍ਰਭਾਵੀ ਹੋਣਗੀਆਂ।

 

Have something to say? Post your comment