Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

17 ਸਾਲਾ ਜੈ ਸਿੱਧੂ ਦੀ ਸੜਕ ਹਾਦਸੇ ’ਚ ਮੌਤ ਕਾਰਨ ਭਾਈਚਾਰੇ ’ਚ ਸੋਗ ਦੀ ਲਹਿਰ

November 06, 2019 09:29 AM

ਬਰੈਂਪਟਨ, 5 ਨਵੰਬਰ (ਪੋਸਟ ਬਿਊਰੋ)- ਬੀਤੇ ਕੱਲ੍ਹ ਬਰੈਂਪਟਨ ਦੇ ਕੈਸਲਮੋਰ ਇਲਾਕੇ ’ਚ ਮੈਕਵੀਨ ਅਤੇ ਡਾਵਿੰਚੀ ਸਟ੍ਰੀਟ ਨਜ਼ਦੀਕ ਇਕ ਸੜਕ ਹਾਦਸੇ ’ਚ 17 ਸਾਲ ਦਾ ਜੈ ਸਿੱਧੂ ਅਕਾਲ ਚਲਾਣਾ ਕਰ ਗਿਆ ਅਤੇ ਗੱਡੀ ਚਲਾ ਰਿਹਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੈ।ਇਹ ਹਾਦਸਾ ਕੱਲ੍ਹ ਰਾਤ 11 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ।ਮੈਕਵੀਨ ਡਰਾਇਵ ਉਤੇ ਤੇਜ਼ ਰਫ਼ਤਾਰ ਨਾਲ ਆ ਰਹੀ ਗੱਡੀ ਕੰਟ੍ਰੋਲ ਤੋਂ ਬਾਹਰੀ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਥੇ ਜੈ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਗੱਡੀ ਚਲਾ ਰਹੇ ਨੌਜਵਾਨ ਨੂੰ ਗੰਭੀਰ ਜ਼ਖਮੀ ਰੂਪ ’ਚ ਹਸਪਤਾਲ ਪਹੁੰਚਾਇਆ ਗਿਆ।ਜੈ ਸਿੱਧੂ ਪੰਜਾਬੀ ਭਾਈਚਾਰੇ ’ਚ ਜਾਣੀ ਪਹਿਚਾਣੀ ਸ਼ਖਸੀਅਤ ਸਪ੍ਰੈਂਜਾ ਬੈਂਕੁਇਟ ਹਾਲ ਦੇ ਮਾਲਕ ਬਿੱਲਾ ਸਿੱਧੂ ਦੇ ਬੇਟੇ ਸਨ ਤੇ ਲੰਬੇ ਸਮੇਂ ਤੋਂ ਮੀਡੀਆ ’ਚ ਜਾਣੇ ਪਹਿਚਾਣੇ ਰਣਧੀਰ ਰਾਣਾ ਸਿੱਧੂ ਦਾ ਭਤੀਜਾ ਤੇ ਬਲਜੀਤ ਮੰਡ ਦਾ ਭਾਣਜਾ ਸੀ।ਇਸ ਖ਼ਬਰ ਦਾ ਪਤਾ ਲੱਗਣ ’ਤੇ ਸੰਸਾਰ ਭਰ ’ਚ ਕਬੱਡੀ ਨਾਲ ਜੁੜੀਆਂ ਖੇਡ ਸੰਸਥਾਵਾਂ ਤੇ ਮੀਡੀਆ ਗਰੁੱਪਸ ਵਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।ਕੈਨੇਡਾ ਅਤੇ ਪੰਜਾਬ ਦੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਇਸ ਦੁੱਖ ਦੀ ਘੜੀ ’ਚ ਪਰਿਵਾਰ ਨਾਲ ਖੜ੍ਹ ਕੇ ਉਨ੍ਹਾਂ ਦਾ ਦੁੱਖ ਵੰਡਾਇਆ ਜਾ ਰਿਹਾ ਹੈ।ਸਿੱਧੂ ਪਰਿਵਾਰ ਦਾ ਭਾਈਚਾਰੇ ’ਚ ਚੰਗਾ ਆਧਾਰ ਹੋਣ ਕਾਰਨ ਇਸ ਨੌਜਵਾਨ ਦੀ ਮੌਤ ’ਤੇ ਹਰ ਕਿਸੇ ਦੀਆਂ ਅੱਖਾਂ ਨਮ ਹਨ।ਮੀਡੀਆ ਨਾਲ ਗੱਲ ਕਰਦਿਆਂ ਰਣਧੀਰ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੀ 10 ਕੁ ਮਿੰਟ ਪਹਿਲਾਂ ਹੀ ਜੈ ਸਿੱਧੂ ਨਾਲ ਗੱਲਬਾਤ ਹੋਈ ਸੀ ਤੇ ਜੈ ਸਿੱਧੂ ਦਾ ਕਹਿਣਾ ਸੀ ਕਿ ਉਹ ਬੜੀ ਜਲਦੀ ਹੀ ਘਰ ਆ ਰਹੇ ਹਨ, ਪਰ ਰੱਬ ਦਾ ਭਾਣਾ ਐਸਾ ਵਰਤਿਆ ਕਿ ਹੁਣ ਉਹ ਕਦੇ ਘਰ ਨਹੀਂ ਆ ਸਕੇਗਾ।ਅਦਾਰਾ ਕੈਨੇਡੀਅਨ ਪੰਜਾਬੀ ਪੋਸਟ ਤੇ ਖ਼ਬਰਸਾਰ ਵਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾਂਦਾ ਹੈ ਅਤੇ ਜੈ ਸਿੱਧੂ ਦੇ ਅੰਤਮ ਸੰਸਕਾਰ ਦਾ ਵੇਰਵਾ ਕੱਲ੍ਹ ਵਾਲੇ ਅਖ਼ਬਾਰ ’ਚ ਛਾਪਿਆ ਜਾਵੇਗਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ