Welcome to Canadian Punjabi Post
Follow us on

11

August 2020
ਲਾਈਫ ਸਟਾਈਲ

ਖੂਬਸੂਰਤ ਅਤੇ ਮੁਲਾਇਮ ਪੈਰਾਂ ਦੇ ਲਈ ਅਪਣਾਓ ਘਰੇਲੂ ਉਪਾਅ

November 06, 2019 09:23 AM

* ਇੱਕ ਕਟੋਰੀ ਸ਼ਹਿਦ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਦੇ ਨਾਲ ਆਲਿਵ ਆਇਲ ਮਿਲਾ ਕੇ 15-20 ਮਿੰਟ ਤੱਕ ਪੈਰਾਂ ਦੀ ਮਸਾਜ ਕਰੋ ਅਤੇ ਪੰਜ ਮਿੰਟ ਤੱਕ ਕੋਸੇ ਬਾਣੀ ਵਿੱਚ ਪੈਰ ਰੱਖ ਕੇ ਬੈਠੋ।
* ਦਹੀ ਵਿੱਚ ਹਲਦੀ ਅਤੇ ਵੇਸਣ ਮਿਲਾ ਕੇ ਪੈਰਾਂ 'ਤੇ ਲਗਾਓ ਅਤੇ ਸੁੱਕਣ 'ਤੇ ਧੋ ਲਓ। ਇਸ ਨਾਲ ਪੈਰਾਂ ਦੇ ਦਾਗ ਧੱਬੇ ਹਲਕੇ ਹੁੰਦੇ ਹਨ ਅਤੇ ਫਿਰ ਹੌਲੀ-ਹੌਲੀ ਮਿਟ ਜਾਂਦੇ ਹਨ।
* ਗਲਿਸਰੀਨ ਅਤੇ ਜੈਤੂਨ ਦਾ ਤੇਲ ਮਿਲਾ ਕੇ ਲੋਸ਼ਨ ਤਅਿਾਰ ਕਰੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨਾਲ ਪੈਰਾਂ ਦੀ ਮਸਾਜ ਕਰੋ। ਰੋਜ਼ਾਨਾ ਅਜਿਹਾ ਕਰਨ ਨਾਲ ਪੈਰ ਸੁੰਦਰ ਬਣਨਗੇ।
* ਕੱਚੇ ਦੁੱਧ ਵਿੱਚ ਗੁਲਾਬ ਜਲ ਮਿਲਾ ਕੇ ਮਾਲਿਸ਼ ਕਰਨ ਨਾ ਨਾ ਸਿਰਫ ਪੈਰ ਮੁਲਾਇਮ ਬਣਦੇ ਹਨ ਬਲਕਿ ਇਸ ਨਾਲ ਨਾਖੁਨ ਵੀ ਸਾਫ ਅਤੇ ਚਮਕਦਾਰ ਦਿਸਣਗੇ।
* ਮੁਲਾਇਮ ਹੱਥਾਂ ਦੇ ਲਈ ਇੱਕ ਚਮਚ ਆਲਿਵ ਆਇਲ ਵਿੱਚ ਥੋੜ੍ਹੀ ਜਿਹੀ ਖੰਡ ਮਿਲਾ ਕੇ ਮਸਾਜ ਕਰੋ।
* ਰਾਤ ਨੂੰ ਸੌਣ ਵੇਲੇ ਥੋੜ੍ਹੀ ਜਿਹੀ ਮਲਾਈ ਵਿੱਚ ਬਾਦਾਮ ਦਾ ਤੇਲ ਮਿਲਾ ਕੇ ਹੱਥਾਂ 'ਤੇ ਲਗਾ ਕੇ ਸੌਵੋਂ।
* ਸਕਿਨ ਇਨਫੈਕਸ਼ਨ 'ਤੇ ਨਾਰੀਅਲ ਤੇਲ ਲਗਾਉਣ ਨਾਲ ਇਨਫੈਕਸ਼ਨ ਵੀ ਠੀਕ ਹੁੰਦੀ ਹੈ ਅਤੇ ਚਮੜੀ ਦਾ ਰੁੱਖਾਪਣ ਖਤਮ ਹੁੰਦਾ ਹੈ।

Have something to say? Post your comment