Welcome to Canadian Punjabi Post
Follow us on

11

August 2020
ਭਾਰਤ

ਸੀ ਆਰ ਪੀ ਐੱਫ ਸੈਂਟਰ ਉੱਤੇ ਅੱਤਵਾਦੀ ਹਮਲੇ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦਾ ਹੁਕਮ

November 04, 2019 07:50 AM

ਰਾਮਪੁਰ, 3 ਨਵੰਬਰ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਰਾਮਪੁਰ ਸੀ ਆਰ ਪੀ ਐੱਫ ਗਰੁੱਪ ਸੈਂਟਰ ਉੱਤੇ ਅੱਤਵਾਦੀ ਹਮਲੇ ਦੇ ਕੇਸ ਵਿੱਚ ਕੱਲ੍ਹ ਐਡੀਸ਼ਨਲ ਜ਼ਿਲ੍ਹਾ ਜੱਜ ਸੰਜੇ ਕੁਮਾਰ ਦੀ ਅਦਾਲਤ ਨੇ ਫੈਸਲਾ ਸੁਣਾਇਆ ਹੈ। ਇਸ ਕੇਸ ਵਿੱਚ ਦੋ ਪਾਕਿਸਤਾਨੀ ਅੱਤਵਾਦੀਆਂ ਸਮੇਤ ਚਾਰ ਜਣਿਆ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਸੇ ਕੇਸ ਵਿੱਚ ਅਦਾਲਤ ਨੇ ਮੁਰਾਦਾਬਾਦ ਦੇ ਜੰਗ ਬਹਾਦੁਰ ਬਾਬਾ ਨੂੰ ਉਮਰ ਕੈਦ ਅਤੇ ਫਰਜ਼ੀ ਪਾਸਪੋਰਟ ਅਤੇ ਪਿਸਟਲ ਦੇ ਨਾਲ ਗ੍ਰਿਫਤਾਰ ਮੁੰਬਈ ਦੇ ਫਾਹੀਮ ਅੰਸਾਰੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
31 ਦਸੰਬਰ 2007 ਦੀ ਰਾਤ ਜਦੋਂ ਪੂਰਾ ਸ਼ਹਿਰ ਨਵੇਂ ਸਾਲ ਦੇ ਜਸ਼ਨ ਮਨਾਉਂਦਾ ਪਿਆ ਸੀ ਤਾਂ ਅੱਤਵਾਦੀਆਂ ਨੇ ਤੜਕੇ ਢਾਈ ਵਜੇ ਸੀ ਆਰ ਪੀ ਐੱਫ ਗਰੁੱਪ ਸੈਂਟਰ ਉੱਤੇ ਹਮਲਾ ਕੀਤਾ ਸੀ। ਅੱਤਵਾਦੀ ਦਿੱਲੀ-ਲਖਨਊ ਰੋਡ ਉੱਤੇ ਸੀ ਆਰ ਪੀ ਐੱਫ ਗਰੁੱਪ ਸੈਂਟਰ ਦੇ ਗੇਟ ਨੰਬਰ ਇੱਕ ਤੋਂ ਅੰਦਰ ਵੜੇ ਸਨ। ਉਥੇ ਗੇਟ ਤੋਂ ਪਹਿਲਾਂ ਰੇਲਵੇ ਕਰਾਸਿੰਗ ਵੀ ਹੈ, ਜਿਸ ਦੇ ਗੇਟਮੈਨ ਦੇ ਕੈਬਿਨ ਨੇੜੇ ਤਿੰਨ ਜਵਾਨ ਅੱਗ ਬਾਲ ਕੇ ਬੈਠੇ ਸਨ। ਅੱਤਵਾਦੀਆਂ ਨੇ ਤਿੰਨਾਂ ਨੂੰ ਮਾਰ ਦਿੱਤਾ ਸੀ। ਇਸ ਪਿੱਛੋਂ ਅੱਤਵਾਦੀਆਂ ਨੇ ਸੀ ਆਰ ਪੀ ਐੱਫ ਗੇਟ ਉਤੇ ਮੌਜੂਦ ਜਵਾਨਾਂ ਉਤੇ ਏ ਕੇ 47 ਵਿੱਚੋਂ ਗੋਲੀਆਂ ਚਲਾਈਆਂ ਤੇ ਹੈਂਡ ਗ੍ਰਨੇਡ ਸੁੱਟੇ। ਅੱਤਵਾਦੀ ਸੀ ਆਰ ਪੀ ਐੱਫ ਗਰੁੱਪ ਸੈਂਟਰ ਦੇ ਅੰਦਰ ਗਏ ਅਤੇ ਉਥੇ ਕਤਲੇਆਮ ਕੀਤਾ ਸੀ, ਜਿਸ ਵਿੱਚ ਸੱਤ ਜਵਾਨ ਮਾਰੇ ਗਏ ਹਨ। ਅਦਾਲਤ ਨੇ ਸ਼ਰੀਫ ਉਰਫ ਸੁਹੇਲ, ਸ਼ਹਾਬੂਦੀਨ ਉਰਫ ਸਬਾਉਦੀਨ, ਇਮਰਾਨ ਉਰਫ ਅਜੈ ਵਾਸੀ ਗੁਲਾਮ ਕਸ਼ਮੀਰ ਤੇ ਮੁਹੰਮਦ ਫਾਰੂਖ ਵਾਸੀ ਗੁੱਜਰਾਂਵਾਲਾ, ਪਾਕਿਸਤਾਨ ਨੂੰ ਫਾਂਸੀ ਦੀ ਸਜ਼ਾ ਕੀਤੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਗੂਗਲ ਆਵਾਜ਼ ਰਿਕਾਰਡ ਕਰਦਾ ਰਿਹੈ, ਅੱਗੇ ਤੋਂ ਬਿਨਾਂ ਪੁੱਛੇ ਸੇਵ ਨਹੀਂ ਕਰੇਗਾ
ਤੁਰਕੀ ਦੀਆਂ ਯੂਨੀਵਰਸਿਟੀਆਂ ਭਾਰਤ ਵਿਰੋਧੀ ਸਰਗਰਮੀਆਂ ਦਾ ਕੇਂਦਰ ਬਣੀਆਂ
ਅਸਾਲਟ ਰਾਈਫਲਾਂ, ਤੋਪਾਂ ਤੇ ਮਿਜ਼ਾਈਲਾਂ ਸਮੇਤ 101 ਹਥਿਆਰਾਂ ਦੀ ਇੰਪੋਰਟ ਭਾਰਤ ਬੰਦ ਕਰੇਗਾ
ਜੰਮੂ-ਕਸ਼ਮੀਰ ਵਾਸੀਆਂ ਦੇ ਜ਼ਮੀਨੀ ਹੱਕਾਂ ਦੀ ਰੱਖਿਆ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ
ਅਕਾਲੀ ਦਲ ਬਾਦਲ ਤੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਚਲਾ ਦਫ਼ਤਰ ਖ਼ਾਲੀ ਕਰਾਉਣ ਦੀ ਮੰਗ
ਲੋਕਲ ਰੇਲ ਵਿੱਚ ਗ਼ਵਾਚਾ ਬਟੂਆ ਪੁਲਸ ਨੂੰ 14 ਸਾਲ ਪਿੱਛੋਂ ਮਿਲ ਗਿਆ
ਭਾਜਪਾ ਵਿਧਾਇਕ ਦਾ ਕਾਤਲ, ਇੱਕ ਲੱਖ ਰੁਪਏ ਦੇ ਇਨਾਮ ਵਾਲਾ ਬਦਮਾਸ਼ ਮਾਰਿਆ ਗਿਆ
ਆਂਧਰਾ ਦੇ ਕੋਵਿਡ ਸੈਂਟਰ ਵਿੱਚ ਅੱਗ ਨਾਲ 10 ਕੋਰੋਨਾ ਮਰੀਜ਼ਾਂ ਦੀ ਮੌਤ
ਰਾਮ ਮੰਦਰ ਅਤੇ ਧਾਰਾ 370 ਮਗਰੋਂ ਭਾਜਪਾ ਦਾ ਤੀਸਰਾ ਏਜੰਡਾ ਵੀ ਚਰਚਾ ਵਿੱਚ
ਨਰਿੰਦਰ ਮੋਦੀ ਵੱਲੋਂ ਇਕ ਲੱਖ ਕਰੋੜ ਦੇ ‘ਖੇਤੀ ਬੁਨਿਆਦੀ ਢਾਂਚਾ ਫੰਡ` ਦੀ ਸ਼ੁਰੂਆਤ