Welcome to Canadian Punjabi Post
Follow us on

11

August 2020
ਪੰਜਾਬ

ਵਿਦੇਸ਼ ਗਏ ਭਰਾ ਦੀ ਥਾਂ ਜੇਲ੍ਹ ਭੁਗਤਣ ਵਾਲੇ ਉੱਤੇ ਮਾਮਲਾ ਦਰਜ

November 04, 2019 07:43 AM

ਮੋਗਾ, 3 ਨਵੰਬਰ (ਪੋਸਟ ਬਿਊਰੋ)- ਸ਼ਰਾਬ ਰਿਕਵਰੀ ਦੇ ਇੱਕ ਕੇਸ ਵਿੱਚ ਪੁਲਸ ਵੱਲੋਂ ਨਾਮਜ਼ਦ ਕੀਤੇ ਵਿਅਕਤੀ ਵੱਲੋਂ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਭਰਾ ਵੱਲੋਂ ਆਪਣੇ ਭਰਾ ਦਾ ਨਾਂਅ ਦੱਸ ਕੇ ਗ੍ਰਿਫਤਾਰ ਹੋਣ ਤੋਂ ਬਾਅਦ ਜੇਲ੍ਹ ਵਿੱਚ ਉਸ ਦੀ ਆਈ ਡੀ ਬਣਾਉਣ ਅਤੇ ਫੇਸ ਸਕੈਨ ਕਰ ਦਿੱਤਾ। ਇਸ ਸੰਬੰਧੀ ਪੁਲਸ ਵੱਲੋਂ ਦੋਸ਼ੀ ਦੋਵਾਂ ਭਰਾਵਾਂ ਖਿਲਾਫ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣੇਦਾਰ ਰਾਮ ਲੁਭਾਇਆ ਨੇ ਦੱਸਿਆ ਕਿ ਸੁਪਰਡੈਂਟ ਸਬ ਜੇਲ੍ਹ ਮੋਗਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਰਜਿੰਦਰ ਕੁਮਾਰ ਪੁੱਤਰ ਗੁੱਜਰ ਮੱਲ ਪਿੰਡ ਦੀਨਾ ਸਾਹਿਬ ਦੇ ਖਿਲਾਫ 30 ਜਨਵਰੀ 2016 ਦੇ ਐਕਸਾਈਜ਼ ਐਕਟ ਦਾ ਮੁਕੱਦਮਾ ਇਸ ਥਾਣੇ ਵਿੱਚ ਰਜਿਸਟਰ ਕੀਤਾ ਗਿਆ ਸੀ। ਫਿਰ ਰਜਿੰਦਰ ਕੁਮਾਰ ਮਲੇਸ਼ੀਆ ਚਲਾ ਗਿਆ। ਜਦੋਂ ਪੁਲਸ ਰਜਿੰਦਰ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਗਈ ਤਾਂ ਜਸਵਿੰਦਰ ਕੁਮਾਰ ਪੁੱਤਰ ਗੁੱਜਰ ਮੱਲ ਵਾਸੀ ਦੀਨਾ ਸਾਹਿਬ ਨੇ ਧੋਖੇ ਨਾਲ ਆਪਣੇ ਆਪ ਨੂੰ ਰਜਿੰਦਰ ਕੁਮਾਰ ਦੱਸ ਕੇ ਗ੍ਰਿਫਤਾਰੀ ਦੇ ਦਿੱਤੀ। ਸਬ ਜੇਲ੍ਹ ਮੋਗਾ ਵਿਖੇ ਜਦੋਂ ਸਿਪਾਹੀ ਰੁਪਿੰਦਰ ਸਿੰਘ ਨੇ ਉਸ ਵਿਅਕਤੀ ਦੀ ਸਾਫਟਵੇਅਰ ਦੀ ਆਈ ਪੀ ਬਣਾਉਣ ਲਈ ਫੇਸ ਸਕੈਨ ਕੀਤਾ ਤਾਂ ਸਾਫਟਵੇਅਰ ਨੇ ਸਕੈਨ ਕਰ ਕੇ ਜਸਵਿੰਦਰ ਕੁਮਾਰ ਦਾ ਅਸਲ ਡਾਟਾ ਪੇਸ਼ ਕਰ ਦਿੱਤਾ। ਪੁਲਸ ਨੇ ਇਸ ਦੀ ਪੜਤਾਲ ਪਿੱਛੋਂ ਰਜਿੰਦਰ ਕੁਮਾਰ ਅਤੇ ਜਸਵਿੰਦਰ ਕੁਮਾਰ ਖਿਲਾਫ ਨਵਾਂ ਕੇਸ ਦਰਜ ਕਰ ਲਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਪਟਨ ਅਮਰਿੰਦਰ ਨੇ ਕਿਹਾ: ਬਾਜਵਾ ਦੀ ਸੁਰੱਖਿਆ ਦੀ ਤੁਲਨਾ ਬਾਦਲਾਂ ਨਾਲ ਨਹੀਂ ਹੋ ਸਕਦੀ
267 ਸਰੂਪ ਗਾਇਬ ਹੋਣ ਦਾ ਮਾਮਲਾ: ਜਥੇਦਾਰ ਨੂੰ ਭਰੋਸਾ ਕਿ ਜਾਂਚ ਕਮੇਟੀ ਦਾ ਫ਼ੈਸਲਾ ਸੰਗਤ ਦੀ ਆਸ ਉੱਤੇ ਖਰਾ ਉਤਰੇਗਾ
ਪੰਜਾਬ ਵਿੱਚ ਭਲਕੇ 1.73 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ
ਉਧਾਰ ਦਿੱਤੇ ਪੈਸੇ ਵਾਪਸ ਨਾ ਮਿਲੇ ਤਾਂ ਹੈਂਡਲੂਮ ਵਪਾਰੀ ਨੇ ਫਾਹਾ ਲੈ ਲਿਆ
ਹਨੇਰੇ ਵਿੱਚ ਲਿਜਾ ਕੇ ਰਾਹਗੀਰਾਂ ਨੂੰ ਲੁੱਟਣ ਵਾਲੀਆਂ ਤਿੰਨ ਔਰਤਾਂ ਗ੍ਰਿਫਤਾਰ
ਕੋਰੋਨਾ ਟੈਸਟ ਦੀਆਂ ਵੱਖੋ ਵੱਖ ਰਿਪੋਰਟਾਂ ਆਉਣ ਨਾਲ ਪੀੜਤ ਨੂੰ ਦੁਚਿੱਤੀ ਪਈ
ਮਹਿੰਗੀ ਪਈ ਫੇਸਬੁਕ ਦੀ ਦੋਸਤੀ, ਡਾਲਰਾਂ ਲਈ ਦੋ ਲੱਖ ਗਵਾਏ
ਅੰਮ੍ਰਿਤਸਰ ਜ਼ੇਲ੍ਹ ਵਿੱਚ ਬੰਦ ਗੈਂਗਸਟਰ ਨੇ ਫ਼ਿਰੌਤੀ ਲਈ ਮੋਗਾ 'ਚ ਮਾਂ ਭੇਜੀ ਤਾਂ ਫੜੀ ਗਈ
ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਕੋਰੋਨਾ ਦੀ ਪੀੜਤਾ ਬਚਾਈ ਨਹੀਂ ਜਾ ਸਕੀ
ਪੰਜਾਬੀ ਨੌਜਵਾਨ ਦੀ ਮਸਕਟ 'ਚ ਭੇਤਭਰੀ ਹਾਲਤ 'ਚ ਮੌਤ