Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਪੀਲ ਸਕੂਲ ਬੋਰਡ ਦੇ ਨਸਲੀ ਵਿਭਾਗ ਦੀ ਮੁਖੀ ਦਾ ਨਸਲੀ ਵਿਤਕਰੇ ਤੋਂ ਪੀੜਤ ਹੋਣ ਦਾ ਦੋਸ਼

November 04, 2019 07:14 AM

ਪੰਜਾਬੀ ਪੋਸਟ ਸੰਪਾਦਕੀ

ਪੀਲ ਡਿਸਟਰਿਕਟ ਸਕੂਲ ਬੋਰਡ ਦੇ ਬਰਬਾਰਤਾ ਅਤੇ ਵਿਭਿੰਨਤਾ ਵਿਭਾਗ (Equity and Diversity department) ਦੀ ਮੁਖੀ ਅਤੇ ਐਸੋਸੀਏਟ ਡਾਇਰੈਕਟਰ ਦੇ ਉੱਚ ਅਹੁਦੇ ਉੱਤੇ ਕਾਰਜਰਤ ਪੰਜਾਬੀ ਮੂਲ ਦੀ ਪੋਲੀਨ ਗਰੇਵਾਲ ਵੱਲੋਂ ਸਕੂਲ ਬੋਰਡ ਵਿਰੁੱਧ ਪੱਖਪਾਤ ਦਾ ਦੋਸ਼ ਲਾਉਣਾ ਗੰਭੀਰ ਮੁੱਦੇ ਵੱਲ ਇਸ਼ਾਰਾ ਕਰਦਾ ਹੈ। ਪੋਲੀਨ ਗਰੇਵਾਲ ਨੇ ਪੀਲ ਸਕੂਲ ਬੋਰਡ ਅਤੇ ਇਸਦੇ ਐਜੁਕੇਸ਼ਨ ਡਾਇਰੈਕਟਰ ਪੀਟਰ ਜੋਸ਼ੂਆ ਵਿਰੁੱਧ ਉਂਟੇਰੀਓ ਮਨੁੱਖੀ ਅਧਿਕਾਰ ਟ੍ਰਿਬਿਊਨਲ ਵਿੱਚ ਸਿ਼ਕਾਇਤ ਦਰਜ਼ ਕਰਕੇ ਦੋਸ਼ ਲਾਏ ਹਨ ਕਿ ਉਸਨੂੰ ਨਸਲੀ ਵਿਤਕਰੇ ਦਾ ਸਿ਼ਕਾਰ ਬਣਾਇਆ ਗਿਆ ਹੈ। ਟੋਰਾਂਟੋ ਸਟਾਰ ਵਿੱਚ ਨਸ਼ਰ ਹੋਈ ਇੱਕ ਰਿਪੋਰਟ ਵਿੱਚ ਇਸ ਕੇਸ ਬਾਰੇ ਲੰਬੇ ਚੌੜੇ ਵਿਸਥਾਰ ਨਾਲ ਦੱਸਿਆ ਗਿਆ ਹੈ।

ਵਰਨਣਯੋਗ ਹੈ ਕਿ ਪੋਲੀਨ ਗਰੇਵਾਲ ਸਕੂਲ ਪਿ੍ਰੰਸੀਪਲ ਤੋਂ ਤਰੱਕੀ ਕਰਦੇ ਹੋਏ ਪੀਲ ਸਕੂਲ ਬੋਰਡ ਵਿੱਚ ਐਸੋਸੀਏਟ ਡਾਇਰੈਕਟਰ ਦੇ ਅਹੁਦੇ ਉੱਤੇ ਪੁੱਜਣ ਵਾਲੀ ਪਹਿਲੀ ਸਿੱਖ ਮੂਲ ਦੀ ਅਫ਼ਸਰ ਹੈ। ਉਹ ਸਕੂਲ ਬੋਰਡ ਵਿੱਚ ਨਸਲਵਾਦ ਦੀਆਂ ਘਟਨਾਵਾਂ ਉੱਤੇ ਨਜ਼ਰ ਰੱਖਣ ਵਾਲੇ ਮਹਿਕਮੇ ਦੀ ਮੁਖੀ ਹੈ। ਉਸਦਾ ਅਹੁਦਾ ਸਕੂਲ ਬੋਰਡ ਦੇ ਸੱਭ ਤੋਂ ਉੱਚੇ ਅਹੁਦੇ ਐਜੁਕੇਸ਼ਨ ਡਾਇਰੈਕਟਰ ਨਾਲੋਂ ਇੱਕ ਡੰਡਾ ਥੱਲੇ ਹੈ ਜਿਸਦਾ ਅਰਥ ਹੈ ਕਿ ਪੋਲੀਨ ਦੁਆਰਾ ਲਾਏ ਗਏ ਦੋਸ਼ ਗੰਭੀਰ ਹੋ ਸਕਦੇ ਹਨ। ਅਸਲ ਵਿੱਚ ਪੋਲੀਨ ਗਰੇਵਾਲ ਨੂੰ ਪਿਛਲੇ ਸਾਲ ਮੀਡੀਆ ਵਿੱਚ ਕਾਫੀ ਨਾਂਪੱਖੀ ਪਰਚਾਰ ਦਾ ਸਾਹਮਣਾ ਕਰਨਾ ਪਿਆ ਸੀ। ਨਸਲਵਾਦ ਦੀ ਰੋਕਥਾਮ ਲਈ ਕੰਮ ਕਰਨ ਵਾਲੇ ਵਿਭਾਗ ਦੀ ਮੁਖੀ ਵਜੋਂ To kill a mocking bird ਨਾਮਕ ਕਿਤਾਬ ਬਾਰੇ ਸਕੂਲ ਬੋਰਡ ਦੀ ਪਾਲਸੀ ਨੂੰ ਲਾਗੂ ਕਰਨਾ ਉਸਦੀ ਜੁੰਮੇਵਾਰੀ ਸੀ। 1960ਵਿਆਂ ਦੇ ਦਹਾਕੇ ਵਿੱਚ ਲਿਖੀ ਗਈ ਇਹ ਪੁਸਤਕ ਇੱਕ ਕਾਲੇ ਵਿਅਕਤੀ ਉੱਤੇ ਕਿਸੇ ਗੋਰੀ ਔਰਤ ਦਾ ਬਲਾਤਕਾਰ ਕਰਨ ਦੇ ਝੂਠੇ ਕੇਸ ਦੀ ਕਹਾਣੀ ਉੱਤੇ ਆਧਾਰਿਤ ਹੈ। ਪੁਸਤਕ ਵਿੱਚ ਕਾਲੇ ਲੋਕਾਂ ਬਾਰੇ ਵਰਤੀ ਗਈ ਭਾਸ਼ਾ ਬਾਰੇ ਇਤਰਾਜ਼ ਹੋਣ ਬਾਰੇ ਸਕੂਲ ਬੋਰਡ ਊੱਤੇ ਦਬਾਅ ਸੀ ਕਿ ਪੁਸਤਕ ਨੂੰ ਕੋਰਸ ਵਿੱੱਚੋਂ ਹਟਾਇਆ ਜਾਵੇ ਪਰ ਬੋਰਡ ਨੇ ਪਾਲਸੀ ਲਿਆਂਦੀ ਕਿ ਇਸ ਪੁਸਤਕ ਨੂੰ ਇਸ ਢੰਗ ਨਾਲ ਪੜਾਇਆ ਜਾਵੇ ਕਿ ਕਾਲੇ ਲੋਕਾਂ ਦਾ ਪੱਖ ਵੀ ਸੰਵੇਦਨਸ਼ੀਲ ਢੰਗ ਨਾਲ ਉੱਭਰ ਕੇ ਆਵੇ।

ਬੋਰਡ ਦੀ ਉਪਰੋਕਤ ਪਾਲਸੀ ਨੂੰ ਲਾਗੂ ਕਰਨ ਲਈ ਪੋਲੀਨ ਨੂੰ ਮੀਡੀਆ ਵਿੱਚੋਂ ਕਾਫੀ ਸੁਆਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪੋਲੀਨ ਗਰੇਵਾਲ ਦਾ ਦੋਸ਼ ਹੈ ਕਿ ਇਸ ਪਾਲਸੀ ਨੂੰ ਲਾਗੂ ਕਰਨ ਤੋਂ ਬਾਅਦ ਸਕੂਲ ਬੋਰਡ ਅਤੇ ਐਜੁਕੇਸ਼ਨ ਡਾਇਰੈਕਟਰ ਨੇ ਉਸਨੂੰ ਸਾਥ ਤਾਂ ਕੀ ਦੇਣਾ ਸੀ ਸਗੋਂ ਉਲਟਾ ਨਾਂਪੱਖੀ ਪ੍ਰਚਾਰ ਨਾਲ ਨਿਸ਼ਾਨਾ ਬਣਾਉਣਾ ਆਰੰਭ ਕਰ ਦਿੱਤਾ। ਮਨੁੱਖੀ ਅਧਿਕਾਰ ਟ੍ਰਿਬਿਊਨਲ ਵਿੱਚ ਦਾਖ਼ਲ ਸਿ਼ਕਾਇਤ ਵਿੱਚ ਬੀਬੀ ਗਰੇਵਾਲ ਨੇ ਕਿਹਾ ਹੈ ਕਿ ਬੋਰਡ ਦੇ ਰਵਈਏ ਕਾਰਣ ਉਸਨੂੰ ਛੇ ਮਹੀਨੇ ਤੋਂ ਵੱਧ ਸਮੇ ਲਈ ਮੈਡੀਕਲ ਛੁੱਟੀ ਉੱਤੇ ਜਾਣ ਲਈ ਮਜਬੂਰ ਹੋਣਾ ਪਿਆ। ਅਸਲ ਵਿੱਚ ਸਿ਼ਕਾਇਤ ਤਾਂ ਉਸਨੇ ਇਸ ਸਾਲ ਮਾਰਚ ਮਹੀਨੇ ਵਿੱਚ ਹੀ ਦਰਜ਼ ਕਰ ਦਿੱਤੀ ਸੀ ਪਰ ਮਾਮਲਾ ਜਨਤਕ ਉਸ ਵੇਲੇ ਹੋਇਆ ਜਦੋਂ 22 ਅਕਤੂਬਰ ਨੂੰ ਸਕੂਲ ਟਰੱਸਟੀਆਂ ਦੀ ਮੀਟਿੰਗ ਵਿੱਚ ਇੱਕ ਕਮਿਉਨਿਟੀ ਮੈਂਬਰ ਨੇ ਪੋਲੀਨ ਗਰੇਵਾਲ ਦੇ ਕੇਸ ਬਾਰੇ ਸੁਆਲ ਕੀਤਾ।

ਪੀਲ ਡਿਸਟਰਿਕਟ ਸਕੂਲ ਬੋਰਡ ਵਿਰੁੱਧ ਅੱਜ ਤੋਂ ਕੁੱਝ ਸਾਲ ਪਹਿਲਾਂ ਪੰਜਾਬੀ ਮੂਲ ਦੀ ਵਾਈਸ ਪਿ੍ਰੰਸੀਪਲ ਰਣਜੀਤ ਕੌਰ ਖਟਕੜ ਨੇ ਵੀ ਦੋਸ਼ ਲਾਏ ਸੀ ਕਿ ਉਸਨੂੰ ਸਾਊਥ ਏਸ਼ੀਅਨ ਹੋਣ ਕਾਰਣ ਤਰੱਕੀ ਦੇ ਕੇ ਪਿ੍ਰੰਸੀਪਲ ਨਹੀਂ ਬਣਾਇਆ ਗਿਆ। ਸਕੂਲ ਬੋਰਡ ਨੇ ਰਣਜੀਤ ਖਟਕੜ ਨੂੰ ਇੱਕ ਅੱਛੀ ਖਾਸੀ ਰਕਮ ਦੇ ਕੇ ਮਾਮਲੇ ਨੁੰ ਵਾਪਸ ਕਰਵਾਇਆ ਸੀ। ਹਾਲੇ ਚੰਦ ਦਿਨ ਪਹਿਲਾਂ ਸਕੂਲ ਟਰੱਸਟੀ Will Davies ਨੇ ਬਰੈਂਪਟਨ ਵਿੱਚ ਸਥਿਤ McCrimmon Middle School ਨੂੰ McCriminal school   ਆਖ ਕੇ ਸੰਬੋਧਨ ਕੀਤਾ ਸੀ। ਇਸ ਤੋਂ ਬਾਅਦ ਹਾਫੀ ਰੌਲਾ ਰੱਪਾ ਪਿਆ ਪਰ ਸਕੂਲ ਬੋਰਡ ਕੋਈ ਠੋਸ ਕਦਮ ਲੈਣ ਵਿੱਚ ਅਸਮਰੱਥ ਰਿਹਾ ਸੀ। ਇਸ ਸਕੂਲ ਵਿੱਚ ਬਹੁ-ਗਿਣਤੀ ਬਲੈਕ ਅਤੇ ਸਾਊਥ ਏਸ਼ੀਅਨ ਵਿੱਦਿਆਰਥੀਆਂ ਦੀ ਹੈ। ਪਿਛਲੇ ਦਿਨਾਂ ਵਿੱਚ ਬਲੈਕ ਕਮਿਉਨਿਟੀ ਨੇ ਸਕੂਲ ਬੋਰਡ ਕੋਲ ਸਿ਼ਕਾਇਤਾਂ ਅਤੇ ਤੌਖਲੇ ਵੀ ਦਰਜ਼ ਕਰਵਾਏ, ਰੋਸ ਮੁਜ਼ਾਹਰੇ ਕੀਤੇ ਪਰ ਕੋਈ ਤੱਸਲੀਬਖ਼ਸ਼ ਕਦਮ ਨਹੀਂ ਚੁੱਕਿਆ ਗਿਆ। ਪੋਲੀਨ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸਕੂਲ ਬੋਰਡ ਵੱਲੋਂ ਨਸਲਵਾਦ ਨਾਲ ਸਬੰਧਿਤ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਉਹਨਾਂ ਨੂੰ ਉਲਝਾਇਆ ਜਾਂਦਾ ਹੈ।

ਹਾਲਾਂਕਿ ਪੋਲੀਨ ਗਰੇਵਾਲ ਦੁਆਰਾ ਕੀਤੇ ਕੇਸ ਬਾਰੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਕੋਈ ਫੈਸਲਾ ਨਹੀਂ ਦਿਤਾ ਗਿਆ ਹੈ ਪਰ ਇਹਨਾਂ ਮੁੱਦਿਆਂ ਦਾ ਉਠਣਾ ਇਸ਼ਾਰਾ ਕਰਦਾ ਹੈ ਕਿ ਸਕੂਲ ਬੋਰਡ ਦੇ ਵਿਹੜੇ ਵਿੱਚ ਨਸਲਵਾਦ ਨੂੰ ਲੈ ਕੇ ਸੱਭ ਹੱਛਾ ਨਹੀਂ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?