Welcome to Canadian Punjabi Post
Follow us on

13

November 2019
ਟੋਰਾਂਟੋ/ਜੀਟੀਏ

550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਸੰਸਦ ਮੈਂਬਰ ਤੇ ਮੀਡੀਆਕਾਰ ਟੋਰਾਂਟੋ ਤੋਂ ਰਵਾਨਾ

November 03, 2019 08:03 PM

ਬਰੈਂਪਟਨ, 3 ਨਵੰਬਰ (ਪੋਸਟ ਬਿਊਰੋ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ, ਉਨ੍ਹਾਂ ਵਿਚ ਵਿਸ਼ੇਸ਼ ਤੌਰ `ਤੇ ਸ਼ਿਰਕਤ ਕਰਨ ਲਈ ਕੈਨੇਡਾ ਤੋਂ ਵੱਡੇ ਪੱਧਰ `ਤੇ ਸਾਂਸਦ ਮੈਂਬਰ ਤੇ ਮੀਡੀਆਕਾਰ ਅਤੇ ਕੁੱਝ ਹੋਰ ਉੱਘੀਆਂ ਸ਼ਖਸੀਅਤਾਂ ਰਵਾਨਾ ਹੋ ਰਹੀਆਂ ਹਨ। ਕੱਲ੍ਹ ਮਾਰਖਮ ਯੂਨੀਅਨਵਿਲੇ ਤੋਂ ਪਾਰਲੀਮੈਂਟ ਮੈਂਬਰ ਬੌਬ ਸਰੋਏ, ਸਾਂਝਾ ਪੰਜਾਬ ਤੋਂ ਬੌਬ ਦੁਸਾਂਝ ਤੇ ਕੈਨੇਡੀਅਨ ਪੰਜਾਬੀ ਪੋਸਟ ਤੋਂ ਜਗਦੀਸ਼ ਗਰੇਵਾਲ ਇਨ੍ਹਾਂ ਸਮਾਗਮਾਂ `ਚ ਸ਼ਾਮਿਲ ਹੋਣ ਲਈ ਟੋਰਾਂਟੋ ਤੋਂ ਰਵਾਨਾ ਹੋਏ। ਐੱਮ ਪੀ ਬੌਬ ਸਰੋਏ ਜੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜੋ ਸਮਾਗਮ ਜਲੰਧਰ, ਸੁਲਤਾਨਪੁਰ ਲੋਧੀ ਅਤੇ ਅੰਮ੍ਰਿਤਸਰ ਹੋ ਰਹੇ ਹਨ, ਉਨ੍ਹਾਂ `ਚ ਉਹ ਸ਼ਿਰਕਤ ਕਰਨਗੇ ਤੇ ਕੈਨੇਡਾ ਨਿਵਾਸੀਆਂ ਦਾ ਸੁਨੇਹਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨਾਲ ਸਾਂਝਾ ਕਰਨਗੇ। ਉਨ੍ਹਾਂ ਏਅਰ ਇੰਡੀਆ ਦੀ ਸਿੱਧੀ ਫਲਾਈਟ ਸ਼ੁਰੂ ਕਰਵਾਏ ਜਾਣ `ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਜੋ ਪਹਿਲੀ ਵਾਰ ਏਅਰ ਇੰਡੀਆ ਨੇ ਆਪਣੇ ਜਹਾਜ਼ਾਂ `ਤੇ 'ੴ' ਏਕ ਓਂਕਾਰ ਬਣਾਇਆ ਹੈ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅਤੇ ਗੁਰਪੁਰਬ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਹਨ, ਇਸ ਦੀ ਵੀ ਵਧਾਈ ਦਿੱਤੀ। ਇਸ ਦੇ ਨਾਲ ਜੋ ਵੱਡੇ ਪੱਧਰ ਦੇ ਸਮਾਗਮ ਕਰਵਾਏ ਜਾ ਰਹੇ ਹਨ ਤੇ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਜੋ ਕੰਮ ਕੀਤਾ ਗਿਆ, ਉਨ੍ਹਾਂ ਇਸ ਦੀ ਵੀ ਪੂਰੇ ਸਿੱਖ ਜਗਤ ਨੂੰ ਮੁਬਾਰਕਵਾਦ ਦਿੱਤੀ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਜੈ ਸਿੱਧੂ ਦਾ ਅੰਤਿਮ ਸਸਕਾਰ ਭਲਕੇ
17 ਸਾਲਾ ਜੈ ਸਿੱਧੂ ਦੀ ਸੜਕ ਹਾਦਸੇ ’ਚ ਮੌਤ ਕਾਰਨ ਭਾਈਚਾਰੇ ’ਚ ਸੋਗ ਦੀ ਲਹਿਰ
ਬਟਰ ਫਲਾਈ ਸੀਨਅਰਜ਼ ਵੋਮੈਨ ਕਲੱਬ ਨੇ ਦੀਵਾਲੀ ਮਨਾਈ
ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਸੰਜੂ ਗੁਪਤਾ ਨੇ ਦੀਵਾਲੀ ਦੇ ਦਿਨ ਲਾਈਆਂ ਦੋ ਦੌੜਾਂ
ਰਵਿੰਦਰ ਰੰਗੂਵਾਲ ਦਾ ਪਲੇਠਾ ਗੀਤ ਸੰਗ੍ਰਹਿ ਵਿਰਾਸਤ ਦੇ ਰੰਗ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਵੱਲੋਂ ਲੋਕ ਅਰਪਣ
ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਰੂਬੀ ਸਹੋਤਾ ਨੂੰ ਮੁੜ ਐੱਮ.ਪੀ. ਬਣਨ 'ਤੇ ਦਿੱਤੀ ਮੁਬਾਰਕਬਾਦ
ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਦੀਵਾਲੀ ਮਨਾਈ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਨੇ ਰੂਬੀ ਸਹੋਤਾ ਨੂੰ ਮੁੜ ਐੱਮ.ਪੀ. ਬਣਨ 'ਤੇ ਦਿੱਤੀ ਵਧਾਈ
ਗਿੱਪੀ ਗਰੇਵਾਲ ਵੱਲੋਂ ਆਪਣੀ ਨਵੀਂ ਫਿਲਮ ‘ਡਾਕਾ’ ਦਾ ਵਰਲਡ ਪ੍ਰੀਮੀਅਮ
ਦੁਬਈ ਦੇ ਪ੍ਰਸਿੱਧ ਵਪਾਰੀ ਜਸਜੀਤ ਸਿੰਘ ਝੱਜ ਦੀ ਬਰੈਂਪਟਨ ’ਚ ਸੜਕ ਹਾਦਸੇ ਦੌਰਾਨ ਮੌਤ