Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਸੰਜੂ ਗੁਪਤਾ ਨੇ ਦੀਵਾਲੀ ਦੇ ਦਿਨ ਲਾਈਆਂ ਦੋ ਦੌੜਾਂ

October 30, 2019 11:05 AM

ਬਰੈਂਪਟਨ, (ਡਾ.ਝੰਡ) -ਆਮ ਤੌਰ 'ਤੇ ਦੌੜਾਕ ਇਕ ਦਿਨ ਵਿਚ ਇਕ ਦੌੜ ਵਿਚ ਹੀ ਭਾਗ ਲੈਂਦੇ ਹਨ ਪਰ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਜੋ ਲੱਗਭੱਗ ਹਰੇਕ ਹਫ਼ਤੇ ਕਿਸੇ ਨਾ ਕਿਸੇ ਮਿਆਰੀ ਦੌੜ ਵਿਚ ਭਾਗ ਲੈਂਦਾ ਹੈ, ਨੇ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਦੋ ਦੌੜਾਂ 'ਮੈੱਕ ਟੋਰਾਂਟੋ ਰੇਸ ਸੈਵਨ' ਅਤੇ ਦੂਸਰੀ 31 ਅਕਤੂਬਰ ਨੂੰ ਆ ਰਹੇ ਹੈਲੋਵੀਨ ਦੇ ਤਿਓਹਾਰ ਨੂੰ ਸਮੱਰਪਿਤ 'ਮੌਂਸਟਰ ਡੈਸ਼ ਰੱਨ ਵਿਚ ਭਾਗ ਲਿਆ।
ਟੋਰਾਂਟੋ ਡਾਊਨ ਟਾਊਨ ਵਿਚ ਹੋਈ ਮੈੱਕ ਟੋਰਾਂਟੋ ਸੀਰੀਜ਼ ਦੀ ਸੱਤਵੀਂ ਦੌੜ ਵਿਚ ਸੰਜੂ ਨੇ 5 ਕਿਲੋਮੀਟਰ ਦੀ ਦੌੜ ਸੱਜੇ ਪੈਰ ਵਿਚ ਆਈ ਮੋਚ ਜੋ ਅਜੇ ਤੀਕ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਦੇ ਬਾਵਜੂਦ ਵੀ ਤੇਜ਼ੀ ਨਾਲ ਕੇਵਲ 36 ਮਿੰਟ ਤੇ 56 ਸਕਿੰਟ ਵਿਚ ਲਗਾਈ ਅਤੇ ਆਪਣੇ ਉਮਰ ਵਰਗ ਦੇ 21 ਦੌੜਾਕਾਂ ਵਿੱਚੋਂ 16'ਵਾਂ ਸਥਾਨ ਪ੍ਰਾਪਤ ਕੀਤਾ। ਇਸ ਦੌੜ ਵਿਚ 299 ਦੌੜਾਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 133 ਮਰਦ ਅਤੇ 166 ਇਸਤਰੀਆਂ ਸਨ। ਇਹ ਦੌੜ ਟੋਰਾਂਟੋ ਕੌਰੋਨੇਸ਼ਨ ਪਾਰਕ ਤੋਂ ਸਵੇਰੇ 9.00 ਵਜੇ ਸ਼ੁਰੂ ਹੋਈ ਅਤੇ ਸਾਰੇ ਦੌੜਾਕ ਮਾਰਟਿਨ ਗੁੱਡਮੈਨ ਟਰੇਲ ਤੋਂ ਗੁਜ਼ਰਦੇ ਹੋਏ ਲੇਕਸ਼ੋਰ ਤੀਕ ਪਹੁੰਚੇ।
ਓਸੇ ਹੀ ਦਿਨ ਸ਼ਾਮ ਦੇ 5.30 ਦੂਸਰੀ ਦਿਲਚਸਪ ਦੌੜ, ਜਿਹੜੀ ਕਿ 31 ਅਕਤੂਬਰ ਨੂੰ ਆ ਰਹੀ ਹੈਲੋਵੀਨ ਨੂੰ ਸਮੱਰਪਿਤ ਕੀਤੀ ਗਈ ਸੀ ਅਤੇ ਇਸ ਵਿਚ ਹਰੇਕ ਦੌੜਾਕ ਨੇ ਇਕ ਵੱਡਾ 'ਹਲਵਾ' (ਪੌਂਪਕਿਨ) ਆਪਣੇ ਹੱਥਾਂ ਵਿਚ ਫੜ੍ਹ ਕੇ ਇਸ ਨੂੰ ਡਿੱਗਣ ਤੋਂ ਬਚਾਉਂਦਿਆਂ ਹੋਇਆਂ ਦੌੜਨਾ ਸੀ, ਵਿਚ ਵੀ ਸੰਜੂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌੜ ਵਿਚ ਸਫ਼ਲ ਹੋਣ ਵਾਲਿਆਂ ਲਈ ਉਸ 'ਹਲਵੇ' ਦਾ ਸਾਬਤ-ਸਬੂਤ 'ਫਿਨਿਸ਼ ਲਾਈਨ' ਤੀਕ ਪਹੁੰਚਾਉਣਾ ਜ਼ਰੂਰੀ ਸੀ ਅਤੇ ਫਿਰ ਇਹ ਖ਼ਾਸ 'ਪੌਂਪਕਿਨ' ਵੀ ਉਨ੍ਹਾਂ ਦੇ ਹੋ ਜਾਣੇ ਸਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਸ਼ੇਸ਼ ਕਿਸਮ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਣਾ ਸੀ । ਇਸ ਲਈ ਸਾਰੇ ਦੌੜਾਕ ਪੂਰੀ ਸਾਵਧਾਨੀ ਨਾਲ ਦੌੜੇ ਜਿਸ ਕਰਕੇ ਇਸ ਦੌੜ ਵਿਚ ਕੁਝ ਕੁ ਵਧੇਰੇ ਸਮਾਂ ਲੱਗਣਾ ਸੁਭਾਵਿਕ ਸੀ। ਇਹ ਦੌੜ ਓਨਟਾਰੀਓ ਸਾਇੰਸ ਸੈਂਟਰ ਤੋਂ ਸ਼ੁਰੂ ਹੋਈ ਅਤੇ ਸੰਨੀ ਬਰੁੱਕ ਪਾਰਕ ਤੋਂ ਹੁੰਦੀ ਹੋਈ ਵਾਪਸ ਓਨਟਾਰੀਓ ਸਾਇੰਸ ਸੈਂਟਰ ਵਿਖੇ ਹੀ ਸਮਾਪਤ ਹੋਈ। ਸੰਜੂ ਗੁਪਤਾ ਨੇ ਇਸ 10 ਕਿਲੋਮੀਟਰ ਦੌੜ ਲਈ ਇਕ ਘੰਟਾ 13 ਮਿੰਟ ਤੇ 24 ਸਕਿੰਟ ਦਾ ਸਮਾਂ ਲਿਆ ਅਤੇ 176 ਦੌੜਾਕਾਂ ਵਿੱਚੋਂ 102'ਵਾਂ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਦੋਹਾਂ ਦੌੜ ਨਾਲ ਉਹ ਇਸ ਸਾਲ 2019 ਦੌਰਾਨ ਹੁਣ ਤੀਕ 45 ਦੌੜਾਂ ਵਿਚ ਸਫ਼ਲਤਾ ਪੂਰਵਕ ਹਿੱਸਾ ਲੈ ਚੁੱਕਾ ਹੈ ਅਤੇ ਅਗਲੇ ਵੀਕ ਐਂਡ 'ਤੇ ਤਿੰਨ ਹੋਰ ਦੌੜਾਂ ਵਿਚ ਭਾਗ ਲੈ ਰਿਹਾ ਹੈ ਜਿਨ੍ਹਾਂ ਵਿਚ ਸ਼ਨੀਵਾਰ ਨੂੰ ਦੋ ਦੌੜਾਂ 5 ਤੇ 10 ਕਿਲੋਮੀਟਰ ਦੀਆਂ ਹਨ ਅਤੇ ਐਤਵਾਰ ਵਾਲੀ ਹਾਫ਼ ਮੈਰਾਥਨ 21 ਕਿਲੋਮੀਟਰ ਦੀ ਹੈ। ਇਸ ਤਰ੍ਹਾਂ ਅਗਲੇ ਹਫ਼ਤੇ ਉਹ ਇਸ ਸਾਲ ਦੀਆਂ 48 ਦੌੜਾਂ ਦਾ ਅੰਕੜਾ ਪਾਰ ਕਰ ਲਵੇਗਾ, ਜਦਕਿ ਉਸ ਦਾ ਟੀਚਾ 55 ਦੌੜਾਂ ਤੋਂ ਉੱਪਰ ਦਾ ਹੈ।
ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਜਿਨ੍ਹਾਂ ਨੇ ਬੋਸਟਨ ਮੈਰਾਥਨ ਲਈ ਕੁਆਲੀਫ਼ਾਈ ਕੀਤਾ ਹੈ, 20 ਅਪ੍ਰੈਲ 2020 ਨੂੰ ਇਸ ਵਿਚ ਭਾਗ ਲੈਣ ਲਈ ਕਲੱਬ ਦੇ ਆਪਣੇ ਕੁਝ ਸਾਥੀਆਂ ਨਾਲ 18 ਅਪ੍ਰੈਲ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਜਾ ਰਹੇ ਹਨ ਅਤੇ ਉਨ੍ਹਾਂ ਦੀ ਇਸ ਮੈਰਾਥਨ ਦੌੜ ਵਿਚ ਸਫ਼ਲਤਾ ਲਈ ਬਹੁਤ ਸਾਰੇ ਦੌੜ ਦੇ ਸ਼ੋਕੀਨਾਂ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵਿਚੋਂ ਕਈਆਂ ਨੇ 500-500 ਡਾਲਰ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਏਸੇ ਸਿਲਸਿਲੇ ਵਿਚ 'ਰੈੱਡ ਰੌਕ ਟਰੱਕਿੰਗ ਕੰਪਨੀ' ਦੇ ਸੋਢੀ ਕੰਗ ਜੋ ਖ਼ੁਦ ਆਪ ਵੀ ਬਹੁਤ ਵਧੀਆ ਦੌੜਾਕ ਹਨ ਅਤੇ ਉਨ੍ਹਾਂ ਨੇ 20 ਅਕਤੂਬਰ ਨੂੰ ਹੋਈ ਸਕੋਸ਼ੀਆ ਵਾਟਰਫ਼ਰੰਟ ਹਾਫ਼ ਮੈਰਾਥਨ ਕਲੱਬ ਦੇ ਮੈਂਬਰਾਂ ਵਿੱਚੋਂ ਸੱਭ ਤੋਂ ਤੇਜ਼ ਦੌੜ ਕੇ 1 ਘੰਟਾ 49 ਮਿੰਟ ਵਿਚ ਸੰਪੰਨ ਕੀਤੀ ਸੀ, ਨੇ 600 ਡਾਲਰਾਂ ਨਾਲ ਧਿਆਨ ਸਿੰਘ ਸੋਹਲ ਨੂੰ ਇਸ ਮੈਰਾਥਨ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ