ਰਿਚਮੰਡ ਹਿੱਲ, ਓਨਟਾਰੀਓ, 17 ਅਕਤੂਬਰ (ਪੋਸਟ ਬਿਊਰੋ) : ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੋਰਾਂਟੋ ਦੇ ਉੱਤਰ ਵੱਲ ਸਥਿਤ ਇੱਕ ਐਲੀਮੈਂਟਰੀ ਸਕੂਲ ਦੇ ਬਾਹਰੋਂ ਇੱਕ ਲਾਸ਼ ਮਿਲੀ ਹੈ।
ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਲਾਸ਼ ਵੀਰਵਾਰ ਨੂੰ ਸਵੇਰੇ 8:30 ਵਜੇ ਤੋਂ ਪਹਿਲਾਂ ਰਿਚਮੰਡ ਹਿੱਲ, ਓਨਟਾਰੀਓ ਵਿੱਚ ਸਿਕਸਟੀਨਥ ਐਵਨਿਊ ਪਬਲਿਕ ਸਕੂਲ ਦੇ ਗ੍ਰਾਊਂਡ ਤੋਂ ਮਿਲੀ। ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮਦਦ ਲਈ ਸੋਸ਼ਲ ਵਰਕ ਤੇ ਸਾਇਕੌਲੋਜੀ ਸਟਾਫ ਸਕੂਲ ਵਿੱਚ ਮੌਜੂਦ ਸੀ। ਇਸ ਦਰਮਿਆਨ ਸਾਰਾ ਦਿਨ ਕਲਾਸਾਂ ਵੀ ਲੱਗੀਆਂ।
ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ ਉਸ ਦੀ ਜਨਤਕ ਤੌਰ ਉੱਤੇ ਸ਼ਨਾਖ਼ਤ ਨਹੀਂ ਹੋ ਸਕੀ ਹੈ ਪਰ ਕਾਂਸਟੇਬਲ ਲੌਰਾ ਨਿਕੋਲ ਨੇ ਦੱਸਿਆ ਕਿ ਬੁੱਧਵਾਰ ਰਾਤ ਤੋਂ ਇੱਕ 16 ਸਾਲਾ ਵਿਅਕਤੀ ਲਾਪਤਾ ਹੈ। ਯੌਰਕ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਲਾਪਤਾ ਵਿਦਿਆਰਥੀ ਥੌਰਨਹਿੱਲ, ਓਨਟਾਰੀਓ ਦੇ ਸੇਂਟ ਰੌਬਰਟ ਕੈਥੋਲਿਕ ਹਾਈ ਸਕੂਲ ਜਾਂਦਾ ਸੀ। ਪੁਲਿਸ ਨੇ ਦੱਸਿਆ ਕਿ ਮੌਤ ਸ਼ੱਕੀ ਨਹੀਂ ਮੰਨੀ ਜਾ ਰਹੀ ਹੈ।