Welcome to Canadian Punjabi Post
Follow us on

12

November 2019
ਅੰਤਰਰਾਸ਼ਟਰੀ

ਬ੍ਰਿਟੇਨ ਤੇ ਯੂਰਪੀ ਯੂਨੀਅਨ ਵਿਚਾਲੇ ਬ੍ਰੈਗਜ਼ਿਟ ਸਮਝੌਤਾ ਸਿਰੇ ਲੱਗ ਗਿਆ

October 18, 2019 09:25 AM

ਲੰਡਨ, 17 ਅਕਤੂਬਰ, (ਪੋਸਟ ਬਿਊਰੋ)- ਬਹੁਤ ਲੰਬੀ ਉਡੀਕ ਅਤੇ ਕਈ ਤਰ੍ਹਾਂ ਦੀ ਖਿੱਚੋਤਾਣ ਦੇ ਬਾਅਦ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਨੇ ਆਖਰ ਵਿੱਚ ਬ੍ਰੈਗਜ਼ਿਟ ਡੀਲ ਉੱਤੇ ਸਹਿਮਤੀ ਬਣਾ ਲਈ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਯੂਰਪੀ ਕੌਂਸਲ ਦੇ ਪ੍ਰਧਾਨ ਨੇ ਅੱਜ ਵੀਰਵਾਰ ਇਸ ਦਾ ਐਲਾਨ ਕੀਤਾ ਹੈ। ਉਂਜ ਇਸ ਸਮਝੌਤੇ ਨੂੰ ਮਨਜ਼ੂਰੀ ਲਈ ਯੂਰਪੀ ਅਤੇ ਬ੍ਰਿਟਿਸ਼ ਪਾਰਲੀਮੈਂਟ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ।
ਅੱਜ ਇਹ ਸਮਝੌਤਾ ਸਿਰੇ ਚੜ੍ਹਨ ਨਾਲ ਉਤਸ਼ਾਹਤ ਹੋਏ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਨੂੰ ਇਸ ਸਮਝੌਤੇ ਨਾਲ ਅੱਗੇ ਵੱਧਣ ਦਾ ਮੌਕਾ ਮਿਲੇਗਾ ਤੇ ਅਸੀਂ ਦੁਨੀਆ ਦੇ ਦੇਸ਼ਾਂ ਨਾਲ ਨਵੇਂ ਵਪਾਰਕ ਸਬੰਧ ਕਾਇਮ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਸੰਭਾਵਨਾ ਹੈ ਕਿ ਸਾਡੀਪਾਰਲੀਮੈਂਟ ਸ਼ਨੀਵਾਰ ਇਸ ਮਤੇ ਨੂੰ ਪਾਸ ਕਰ ਦੇਵੇਗੀ। ਵਰਨਣ ਯੋਗ ਹੈ ਕਿ ਬ੍ਰੈਗਜ਼ਿਟ (ਯੂਰਪੀਨ ਯੂਨੀਅਨ ਵਿੱਚ ਬ੍ਰਿਟੇਨ ਦੇ ਐਗਜਿ਼ਟ) ਦਾ ਸਮਝੌਤਾ ਸਿਰੇ ਨਾ ਚੜ੍ਹਨ ਦੇ ਕਾਰਨ ਹੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ।
ਦੂਸਰੇ ਪਾਸੇ ਯੂਰਪੀ ਯੂਨੀਅਨ ਦੇ 28 ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਯੂਰਪੀ ਕੌਂਸਲ ਦੇ ਪ੍ਰਧਾਨ ਨੇ ਟਵੀਟ ਕੀਤਾ ਕਿ ਸਮਝੌਤਾ ਹੋ ਗਿਆ ਹੈ ਅਤੇਅਸੀਂ ਇਕੱਠੇ ਹਾਂ। ਇਹ ਯੂਰਪੀ ਯੂਨੀਅਨ ਅਤੇ ਬ੍ਰਿਟੇਨ ਦੋਵਾਂ ਧਿਰਾਂ ਲਈ ਨਿਰਪੱਖ ਅਤੇ ਸੰਤੁਲਿਤ ਸਮਝੌਤਾ ਹੈ। ਉਂਜ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਨਵੇਂ ਪ੍ਰਧਾਨ ਮੰਤਰੀ ਜਾਨਸਨ ਲਗਾਤਾਰ ਬ੍ਰੈਗਜ਼ਿਟ ਉੱਤੇ ਸਹਿਮਤੀ ਬਣਾਉਣ ਦੇ ਯਤਨ ਵਿੱਚ ਸਨ। ਯੂਰਪੀ ਯੂਨੀਅਨ ਦੇ ਪ੍ਰਧਾਨ ਐਂਟਨੀ ਰੀ ਨੇ ਬ੍ਰਿਟੇਨ ਨੂੰ ਚਿਤਾਵਨੀ ਤੱਕ ਵੀ ਦੇ ਦਿੱਤੀ ਸੀ, ਪਰ ਆਖਰ ਸਮਝੌਤਾ ਸਿਰੇ ਚੜ੍ਹ ਗਿਆ।
ਪ੍ਰਧਾਨ ਮੰਤਰੀ ਜਾਨਸਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਅਸੀਂ ਇਕ ਨਵੀਂ ਡੀਲ ਉੱਤੇ ਪਹੁੰਚਣ ਵਿੱਚ ਸਫਲ ਰਹੇ ਹਾਂ, ਅੱਗੋਂਪਾਰਲੀਮੈਂਟ ਨੂੰ ਸ਼ਨੀਵਾਰ ਨੂੰ ਇਸ ਡੀਲ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਨਵੀਆਂ ਪਹਿਲ ਕਦਮੀਆਂ ਵੱਲ ਵਧ ਸਕੀਏ। ਬ੍ਰਿਟੇਨ ਨੇ ਸਾਲ 2016 ਵਿੱਚ ਹੋਏ ਰਿਫਰੈਂਡਮ ਵਿੱਚ ਯੂਰਪੀ ਯੂਨੀਅਨ ਤੋਂ ਵੱਖਰੇ ਹੋਣ ਦਾ ਫੈਸਲਾ ਬਹੁ-ਸੰਮਤੀ ਨਾਲ ਕੀਤਾ ਸੀ। ਪ੍ਰਧਾਨ ਮੰਤਰੀ ਜਾਨਸਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਾਫ ਕੀਤਾ ਸੀ ਕਿ ਉਹ ਰਿਫਰੈਂਡਮ ਦੇ ਨਤੀਜੇ ਨੂੰ ਨਹੀਂ ਬਦਲਣਗੇ, ਪਰ ਉਨ੍ਹਾਂ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਵਿਦਡ੍ਰਾਲ ਐਗਰੀਮੈਂਟ ਦੀ ਥਾਂ ਨਵੇਂ ਸੌਦੇ ਉੱਤੇ ਜ਼ੋਰ ਦੇਣਗੇ। ਜਾਨਸਨ ਨੇ ਇਹ ਵੀ ਕਿਹਾ ਸੀ ਕਿ ਬ੍ਰਿਟੇਨ ਯੂਰਪੀ ਯੂਨੀਅਨ ਨੂੰ 31 ਅਕਤੂਬਰ ਨੂੰ ਸੌਦੇ ਦੇ ਨਾਲ ਜਾਂ ਸੌਦੇ ਤੋਂ ਬਿਨਾਂ ਵੀ ਛੱਡ ਦੇਵੇਗਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਪੇਨ ਦੀਆਂ ਚੋਣਾਂ ਦੌਰਾਨ ਕਿਸੇ ਦਾ ਵੀ ਸਪੱਸ਼ਟ ਬਹੁਮਤ ਨਹੀਂ ਆ ਸਕਿਆ
ਲਗਾਤਾਰ ਵਿਰੋਧ ਪ੍ਰਗਟਾਵੇ ਹੋਣ ਪਿੱਛੋਂ ਬੋਲੀਵੀਆ ਦੇ ਰਾਸ਼ਟਰਪਤੀ ਵੱਲੋਂ ਅਸਤੀਫ਼ਾ
ਅਮਰੀਕਾ ਵਿੱਚ ਇਮੀਗ੍ਰੇਸ਼ਨ ਫਰਾਡ ਲਈ 8 ਵਿੱਚੋਂ 6 ਭਾਰਤੀਆਂ ਨੂੰ ਜੇਲ
ਨਿਕੀ ਹੈਲੀ ਨੇ ਆਪਣੀ ਕਿਤਾਬ ਵਿੱਚ ਰਾਸ਼ਟਰਪਤੀ ਟਰੰਪ ਦੇ ਬਾਰੇ ਕਈ ਖੁਲਾਸੇ ਕੀਤੇ
ਨੌਰਥ ਯੌਰਕ ਦੇ ਘਰ ਵਿੱਚ ਲੱਗੀ ਅੱਗ ਸ਼ੱਕੀ ਹੋਣ ਦਾ ਖਦਸ਼ਾ, 4 ਜ਼ਖ਼ਮੀ
ਐੱਚ-1-ਬੀ ਵੀਜ਼ਾ ਵਾਲਿਆਂ ਨੂੰ ਅਮਰੀਕਾ ਦੀ ਅਦਾਲਤ ਤੋਂ ਰਾਹਤ ਮਿਲੀ
ਦਲਾਈ ਲਾਮਾ ਦੇ ਵਾਰਸ ਦਾ ਮਾਮਲਾ ਯੂ ਐੱਨ ਵਿੱਚ ਉਠਾ ਸਕਦੈ ਅਮਰੀਕਾ
ਸਿੱਖਾਂ ਕਾਰਨ ਹੀ ਅਮਰੀਕਾ ਅੱਜ ਦੁਨੀਆ ਦਾ ਇੱਕ ਸਰਵੋਤਮ ਦੇਸ਼ ਬਣਿਐ
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਅਯੁੱਧਿਆ ਫੈਸਲੇ ਦੇ ਐਲਾਨਣ ਦੇ ਸਮੇਂ ਉੱਤੇ ਸਵਾਲ ਉਠਾਏ
ਔਰਤਾਂ ਲਈ ਕੰਮ ਕਰਨ ਵਾਲੀ ਸਲੇਚ ਨੂੰ ਪਤੀ ਨੇ ਮਾਰ ਸੁੱਟਿਆ