Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

‘ਜਰਸੀ’ ਦੇ ਰੀਮੇਕ ਵਿੱਚ ਦਿਖਾਈ ਦੇਣਗੇ ਸ਼ਾਹਿਦ ਕਪੂਰ

October 18, 2019 08:57 AM

ਫਿਲਮ ‘ਕਬੀਰ ਸਿੰਘ’ 200 ਕਰੋੜ ਕਲੱਬ ਵਿੱਚ ਸ਼ਾਮਲ ਹੋਈ ਸ਼ਾਹਿਦ ਕਪੂਰ ਦੀ ਪਹਿਲੀ ਫਿਲਮ ਹੈ। ਇਸ ਫਿਲਮ ਦੇ ਬਾਅਦ ਸ਼ਾਹਿਦ ਬਤੌਰ ਨਿਰਮਾਤਾ ‘ਡਿੰਕੋ ਸਿੰਘ’ ਦਾ ਨਿਰਮਾਣ ਕਰਨ ਵਾਲੇ ਸਨ, ਜੋ ਭਾਰਤੀ ਬਾਕਸਰ ਦੀ ਜ਼ਿੰਦਗੀ 'ਤੇ ਬਣਨੀ ਸੀ। ਕੁਝ ਕਾਰਨਾਂ ਕਾਰਨ ਇਹ ਫਿਲਮ ਲਟਕ ਗਈ ਤੇ ਉਸ ਦੀ ਅਗਲੀ ਫਿਲਮ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ। ਅੱਗੋਂ ਖਬਰ ਹੈ ਕਿ ਉਹ ਸੁਪਰ ਹਿੱਟ ਤੇਲਗੂ ਫਿਲਮ ‘ਜਰਸੀ’ ਦੇ ਹਿੰਦੀ ਰੀਮੇਕ ਵਿੱਚ ਕੰਮ ਕਰਨਗੇ। ਇਹ ਦੂਸਰਾ ਮੌਕਾ ਹੋਵੇਗਾ, ਜਦ ਉਹ ਬੈਕ ਟੂ ਬੈਕ ਸੁਪਰਹਿੱਟ ਤੇਲਗੂ ਫਿਲਮਾਂ ਦਾ ਹਿੱਸਾ ਬਣਨਗੇ। ਉਨ੍ਹਾਂ ਦੀ ਫਿਲਮ ‘ਕਬੀਰ ਸਿੰਘ' ਸੁਪਰਹਿੱਟ ਤੇਲਗੂ ਫਿਲਮ ‘ਅਰਜੁ ਰੈਡੀ’ ਦੀ ਹਿੰਦੀ ਰੀਮੇਕ ਸੀ।
‘ਜਰਸੀ’ ਦੇ ਹਿੰਦੀ ਰੀਮੇਕ ਦਾ ਨਿਰਦੇਸ਼ਨ ਵੀ ਮੂਲ ਫਿਲਮ ਦੇ ਨਿਰਦੇਸ਼ਕ ਗੌਤਮ ਟੀਨੌਰੀ ਹੀ ਕਰਨਗੇ। ਫਿਲਮ ਅਜਿਹੇ ਵਿਅਕਤੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕ੍ਰਿਕਟਰ ਹਨ, ਪਰ ਰਾਜਨੀਤੀ ਦੇ ਕਾਰਨ ਉਸ ਨੂੰ ਟੀਮ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਗੌਤਮ ਦੇ ਮੁਤਾਬਕ ਉਹ ਹਿੰਦੀ ਫਿਲਮ ਦਾ ਨਿਰਦੇਸ਼ਨ ਕਰਨ ਲਈ ਉਤਸ਼ਾਹਤ ਹਨ। ਉਹ ਫਿਲਮ ਨੂੰ ਦੇਸ਼ ਭਰ ਵਿੱਚ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਦੇ ਮੁਤਾਬਕ ਫਿਲਮ ਲਈ ਸ਼ਾਹਿਦ ਕਪੂਰ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ ਸੀ। ‘ਜਰਸੀ’ ਦੇ ਹਿੰਦੀ ਰਿਮੇਕ ਦਾ ਨਿਰਮਾਣ ਅਲੂ ਅਰਵਿੰਦ, ਅਮਨ ਗਿੱਲ, ਦਿਲ ਰਾਜੂ ਕਰਨਗੇ। ਇਹ ਫਿਲਮ ਅਗਲੇ ਸਾਲ 28 ਅਗਸਤ ਨੂੰ ਰਿਲੀਜ਼ ਹੋਵੇਗੀ।

Have something to say? Post your comment