Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਭਾਰਤੀ ਮੂਲ ਦਾ ਇੰਜੀਨੀਅਰ ਕਾਰ ਵਿੱਚ ਲਾਸ਼ ਲੈ ਕੇ ਥਾਣੇ ਪੁੱਜਾ

October 18, 2019 08:34 AM

ਸਾਨ ਫਰਾਂਸਿਸਕੋ, 17 ਅਕਤੂਬਰ (ਪੋਸਟ ਬਿਊਰੋ)-ਅਮਰੀਕਾ 'ਚ ਭਾਰਤੀ ਮੂੂਲ ਦਾ ਇੱਕ ਆਈ ਟੀ ਪੇਸ਼ੇਵਰ ਆਪਣੀ ਕਾਰ 'ਚ ਇੱਕ ਲਾਸ਼ ਲੈ ਕੇ ਉਤਰੀ ਕੈਲੀਫੋਰਨੀਆ ਪੁਲਸ ਥਾਣੇ ਪਹੁੰਚਿਆ ਅਤੇ ਉਥੇ ਉਸ ਨੇ ਆਪਣੇ ਅਪਾਰਟਮੈਂਟ 'ਚ ਤਿੰਨ ਹੋਰ ਲੋਕਾਂ ਦੀ ਹੱਤਿਆ ਦਾ ਜੁਰਮ ਸਵੀਕਾਰ ਕਰ ਲਿਆ। ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਰੇ ਗਏ ਲੋਕਾਂ ਦੀ ਹਾਲੇ ਤੱਕ ਪਛਾਣ ਨਹੀਂ ਹੋਈ।
ਰੋਜ਼ਵਿਲੇ ਪੁਲਸ ਵਿਭਾਗ ਦੇ ਕੈਪਟਨ ਜੋਸ਼ੂਆ ਸਿਮੋਨ ਨੇ ਕਿਹਾ ਕਿ ਇਸ ਗੰਭੀਰ ਘਟਨਾ 'ਚ ਮਾਰੇ ਗਏ ਸਾਰੇ ਚਾਰ ਲੋਕ ਇਸ ਮੁਲਜ਼ਮ ਸ਼ੰਕਰ ਨਾਗੱਪਾ ਹੰਗੁਡ ਦੇ ਪਰਵਾਰ ਦੇ ਮੈਂਬਰ ਹਨ। ਸਿਮੋਨ ਨੇ ਚਾਰੋ ਮ੍ਰਿ੍ਰਤਕਾਂ ਦੇ ਨਾਂ ਨਹੀਂ ਦੱਸੇ, ਪਰ ਇਹ ਜ਼ਰੂਰ ਕਿਹਾ ਕਿ ਮਾਰੇ ਗਏ ਚਾਰ ਲੋਕਾਂ 'ਚ ਦੋ ਬਾਲਿਗ ਅਤੇ ਦੋ ਨਾਬਾਲਿਗ ਹਨ। ਪੁਲਸ ਨੇ ਕਿਹਾ ਕਿ ਹੰਗੁਡ ਲਾਲ ਰੰਗ ਦੀ ਆਪਣੀ ਕਾਰ 'ਚ ਸ਼ਹਿਰ ਦੇ ਥਾਣੇ ਪਹੁੰਚਿਆ ਅਤੇ ਉਸਨੇ ਅਧਿਕਾਰੀਆਂ ਨੂੰ ਕਿਹਾ ਕਿ ਉਸਨੇ ਰੋਜ਼ਵਿਲੇ ਸ਼ਹਿਰ ਦੀ ਪਲੇਸਰ ਕਾਊਂਟੀ 'ਚ ਆਪਣੇ ਅਪਾਰਟਮੈਂਟ 'ਚ ਲੋਕਾਂ ਦੀ ਹੱਤਿਆ ਕੀਤੀ ਹੈ। ਸਿਮੋਨ ਨੇ ਕਿਹਾ ਕਿ ਹੰਗੁਡ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਉਹ ਹੱਤਿਆ ਦੇ ਚਾਰ ਮੁਲਜ਼ਮਾਂ ਦਾ ਸਾਹਮਣਾ ਕਰੇਗਾ। ਹੰਗੁਡ ਦੇ ਲਿੰਕਡਿਨ ਪ੍ਰੋਫਾਈਲ ਦੇ ਮੁਤਾਬਕ ਉਹ ਨੇ ਕਈ ਕੰਪਨੀਆਂ 'ਚ ਕੰਮ ਕੀਤਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ