Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਚੀਨ ਨੇ 75 ਸਾਲ ਲਈ ਪੂਰਾ ਟਾਪੂ ਲੀਜ਼ ਉੱਤੇ ਲੈ ਕੇ ਅਮਰੀਕਾ ਨੂੰ ਕੰਬਣੀ ਛੇੜੀ

October 18, 2019 08:25 AM

ਬੀਜਿੰਗ, 17 ਅਕਤੂਬਰ (ਪੋਸਟ ਬਿਊਰੋ)- ਚੀਨ ਨੇ 75 ਸਾਲ ਲਈ ਸੋਲੋਮਨ ਦੇ ਇਕ ਵੱਡੇ ਟਾਪੂ ਨੂੰ ਲੀਜ਼ ਉੱਤੇ ਲਿਆ ਹੈ। ਕੁਝ ਦਿਨ ਪਹਿਲਾਂ ਸੋਲੋਮਨ ਨੇ ਚੀਨ ਨਾਲ ਆਪਣੇ ਕੂਟਨੀਤਕ ਰਿਸ਼ਤੇ ਸ਼ੁਰੂ ਕੀਤੇ ਹਨ। ਇਸ ਤੋਂ ਕੁਝ ਹਫਤੇ ਪਹਿਲਾਂ ਤੱਕ ਸੋਲੋਮਨ ਪ੍ਰਸ਼ਾਂਤ ਖੇਤਰ ਵਿਚ ਤਾਈਵਾਨ ਦੇ ਪ੍ਰਮੁੱਖ ਸਹਿਯੋਗੀਆਂ ਵਿਚੋਂ ਇਕ ਸੀ। ਚੀਨ ਦੇ ਇਸ ਬਹੁਤ ਅਭਿਲਾਸ਼ੀ ਤੇ ਰਣਨੀਤਕ ਕਦਮ ਬਾਰੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ।
‘ਤੁਲਾਗੀ` ਨਾਮ ਦਾ ਇਹ ਟਾਪੂ ਬ੍ਰਿਟੇਨ ਅਤੇ ਜਾਪਾਨ ਦੇ ਦੱਖਣੀ ਪ੍ਰਸ਼ਾਂਤ ਦਾ ਹੈੱਡਕੁਆਰਟਰ ਰਹਿ ਚੁੱਕਾ ਹੈ। ਦੂਜੇ ਵਿਸ਼ਵ ਯੁੱਧ ਵੇਲੇ ਇਸ ਦੇ ਡੂੰਘੇ ਪਾਣੀ ਨੇ ਇਸ ਨੂੰ ਮਜ਼ਬੂਤ ਸੁਰੱਖਿਆ ਦਿੱਤੀ ਸੀ। ਅੱਗੋਂ ਇਹ ਬਹੁਤ ਅਹਿਮ ਰਣਨੀਤਕ ਖੇਤਰ ਚੀਨ ਦੇ ਕਬਜ਼ੇ ਵਿਚ ਹੋਵੇਗਾ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ‘ਪਿਛਲੇ ਮਹੀਨੇ ਚੀਨ ਤੇ ਸੋਲੋਮਨ ਟਾਪੂ ਦੀ ਸੂਬਾ ਸਰਕਾਰ ਦੇ ਗੁਪਤ ਸਮਝੌਤੇ ਤਹਿਤ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਜੁੜੀ ਇਕ ਕੰਪਨੀ ਨੇ ਪੁਰੇ ਤੁਲਾਗੀ ਟਾਪੂ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਦੇ ਵਿਕਾਸ ਕੰਮਾਂ ਲਈ ਅਧਿਕਾਰ ਖਰੀਦ ਲਏ ਹਨ।`
ਇਸ ਗੁਪਤ ਸਮਝੌਤੇ ਤੋਂ ਤੁਲਾਗੀ ਦੇ ਲੋਕ ਵੀ ਹੈਰਾਨ ਹਨ। ਉਨ੍ਹਾਂ ਨੇ ਅਮਰੀਕੀ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ। ਅਮਰੀਕੀ ਇਸ ਟਾਪੂ ਨੂੰ ਦੱਖਣੀ ਪ੍ਰਸ਼ਾਂਤ ਵਿਚ ਚੀਨ ਨੂੰ ਰੋਕਣ ਤੇ ਮਹੱਤਵ ਪੂਰਨ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਲਈ ਅਹਿਮ ਮੰਨਦੇ ਹਨ। ਨਿਊਜ਼ੀਲੈਂਡ ਦੀ ਕੈਂਟਰਬਰੀ ਯੂਨੀਵਰਸਿਟੀ ਦੇ ਚੀਨੀ ਖੋਜ ਕਰਤਾ ਐੱਨ ਮੋਰੀ ਬ੍ਰੈਡੀ ਨੇ ਕਿਹਾ ਹੈ ਕਿ ‘ਇਸ ਦੀ ਭੂਗੋਲਿਕ ਸਥਿਤੀ ਤੋਂ ਪਤਾ ਚੱਲਦਾ ਹੈ ਕਿ ਇਹ ਕਿੰਨੀ ਵਧੀਆ ਥਾਂ ਹੈ।` ਇਹ ਖੇਤਰ ਕੁਦਰਤੀ ਸਰੋਤਾਂ ਦੇ ਮਾਮਲੇ ਵਿਚ ਵੀ ਬਹੁਤ ਖੁਸ਼ਹਾਲ ਹੈ ਤੇ ਚੀਨ ਦੇ ਨਿਵੇਸ਼ ਨੇ ਅਮਰੀਕਾ-ਆਸਟ੍ਰੇਲੀਆ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਅੱਗੇ ਤੋਂ ਬੀਜਿੰਗ ਇੱਥੇ ਸਮੁੰਦਰੀ ਜਹਾਜ਼ਾਂ ਤੋਂ ਲੈ ਕੇ ਹਵਾਈ ਜਹਾਜ਼ ਤੱਕ ਆਪਣੀ ਮਿਲਟਰੀ ਪਕੜ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਅੱਗੇ ਵੱਧ ਸਕਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ