Welcome to Canadian Punjabi Post
Follow us on

12

November 2019
ਮਨੋਰੰਜਨ

ਡੈਬਿਊ ਰੁਖਸਾਰ ਦਾ

October 17, 2019 09:08 AM

ਸਾਊਥ ਫਿਲਮ ਨਗਰੀ 'ਚ ਚਾਰ ਫਿਲਮਾਂ ਨਾਲ ਆਪਣੀ ਪਛਾਣ ਬਣਾ ਚੁੱਕੀ ਰੁਖਸਾਰ ਢਿੱਲੋਂ ਛੇਤੀ ਹੀ ਬਾਲੀਵੁੱਡ ਵਿੱਚ ਫਿਲਮ ‘ਭੰਗੜਾ ਪਾ ਲੇ’ ਨਾਲ ਡੈਬਿਊ ਕਰਨ ਵਾਲੀ ਹੈ। ਇਸੇ ਫਿਲਮ ਨਾਲ ਵਿੱਕੀ ਕੌਸ਼ਲ ਦਾ ਭਰਾ ਸੰਨੀ ਕੌਸ਼ਲ ਬਤੌਰ ਲੀਡ ਹੀਰੋ ਫਿਲਮਾਂ 'ਚ ਕਦਮ ਰੱਖਣ ਜਾ ਰਿਹਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਇਸ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ, ਜਿਸ ਵਿੱਚ ਰੁਖਸਾਰ ਅਤੇ ਸੰਨੀ ਸ਼ਾਨਦਾਰ ਅਭਿਨੈ ਅਤੇ ਡਾਂਸ ਕਰਦੇ ਦਿਸ ਰਹੇ ਹਨ। ਫਿਲਮ ਦੇ ਟ੍ਰੇਲਰ ਵਿੱਚ ਹੀ ਰੁਖਸਾਰ ਦਾ ਜ਼ਬਰਦਸਤ ਡਾਂਸ ਸਾਰਿਆਂ ਦਾ ਧਿਆਨ ਉਸ ਵੱਲ ਖਿੱਚ ਚੁੱਕਾ ਹੈ।
ਜ਼ਿਕਰ ਯੋਗ ਹੈ ਕਿ ਪੰਜਾਬ ਨਾਲ ਸੰਬੰਧ ਰੱਖਣ ਵਾਲੀ ਰੁਖਸਾਰ ਦਾ ਜਨਮ 12 ਅਕਤੂਬਰ 1993 ਨੂੰ ਇੰਗਲੈਂਡ ਦੀ ਰਾਜਧਾਨੀ ਲੰਡਨ ਵਿੱਚ ਹੋਇਆ ਸੀ। ਬਾਅਦ ਵਿੱਚ ਆਪਣੇ ਪਰਵਾਰ ਨਾਲ ਉਹ ਗੋਆ ਆ ਗਈ ਜਿੱਥੋਂ ਦੇ ਮਨੋਵਿਕਾਸ ਹਾਈ ਸਕੂਲ ਤੋਂ ਉਸ ਨੇ ਪੜ੍ਹਾਈ ਪੂਰੀ ਕੀਤੀ। ਨੌਵੀਂ ਤੱਕ ਗੋਆ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਉਹ ਬੰਗਲੌਰ ਸ਼ਿਫਟ ਹੋ ਗਈ ਅਤੇ ਇਥੋਂ ਉਸ ਨੇ ਬਾਕੀ ਸਕੂਲੀ ਪੜ੍ਹਾਈ ਤੇ ਬੰਗਲੌਰ ਯੂਨੀਵਰਸਿਟੀ ਤੋਂ ਫੈਸ਼ਨ ਡਿਜ਼ਾਈਨਿੰਗ ਵਿੱਚ ਡਿਗਰੀ ਪਈ। ਐਕਟਿੰਗ ਵਿੱਚ ਦਿਲਚਸਪੀ ਲੈਂਦਿਆਂ ਉਸ ਨੇ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮ ਨਗਰੀ ਤੋਂ ਕੀਤੀ, ਜਿੱਥੇ ਉਸ ਦੀ ਪਹਿਲੀ ਕੰਨੜ ਫਿਲਮ ‘ਰਨ ਐਂਥਨੀ' 2016 ਵਿੱਚ ਰਿਲੀਜ਼ ਹੋਈ ਸੀ।

Have something to say? Post your comment