Welcome to Canadian Punjabi Post
Follow us on

20

November 2019
ਬ੍ਰੈਕਿੰਗ ਖ਼ਬਰਾਂ :
ਨਾਭਾ ਜੇਲ੍ਹ ਬਰੇਕ ਦੇ ਮਾਸਟਰ ਮਾਈਂਡ ਰੋਮੀ ਨੂੰ ਭਾਰਤ ਲਿਆਉਣ ਦਾ ਰਾਹ ਸਾਫਟਰੂਡੋ ਕੈਬਨਿਟ ਵਿੱਚ ਫੇਰਬਦਲ ਸ਼ੁਰੂ, ਮੈਕੇਨਾ ਤੋਂ ਐਨਵਾਇਰਮੈਂਟ ਮੰਤਰਾਲਾ ਖੁੱਸਿਆਵਿਦਿਆਰਥਣ ਉੱਤੇ ਜਿਨਸੀ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜਜੱਜਾਂ ਦੀਆ ਨਿਯੁਕਤੀਆਂ ਸਬੰਧੀ ਸਿਸਟਮ ਵਿੱਚ ਤਬਦੀਲੀਆਂ ਕਰਨ ਬਾਰੇ ਓਨਟਾਰੀਓ ਸਰਕਾਰ ਕਰ ਰਹੀ ਹੈ ਵਿਚਾਰ3000 ਤੋਂ ਵੱਧ ਕੈਨੇਡੀਅਨ ਰੇਲਵੇ ਕਾਮਿਆਂ ਨੇ ਕੀਤੀ ਹੜਤਾਲ25 ਸਾਲਾਂ ਤੋਂ ਜੇਲ੍ਹ `ਚ ਬੰਦ ਬੁੜੈਲ ਜੇਲ੍ਹ ਕਾਂਡ ਤੇ ਇਕ ਕਤਲ ਦੇ ਮਾਮਲੇ `ਚ ਬੰਦ ਸੁਬੇਗ ਸਿੰਘ ਦੀ ਹੋਈ ਰਿਹਾਈਚੰਗਾਲੀਵਾਲਾ ਕਾਂਡ: ਮ੍ਰਿਤਕ ਜਗਮੇਲ ਦੇ ਪਰਿਵਾਰ ਤੇ ਸਰਕਾਰ ਵਿਚਾਲੇ 20 ਲੱਖ ਵਿੱਚ ਸਮਝੌਤਾਮਹਾਦੋਸ਼ ਜਾਂਚ ਮਾਮਲਾ: ਅਮਰੀਕੀ ਪਾਰਲੀਮੈਂਟ ਦੀ ਸਪੀਕਰ ਨੇ ਟਰੰਪ ਨੂੰ ਪੁੱਛ-ਗਿੱਛ ਲਈ ਸੱਦ ਲਿਆ
ਅੰਤਰਰਾਸ਼ਟਰੀ

ਵਿਸ਼ਵ ਅਰਥਚਾਰਾ 2008 ਦੀ ਮੰਦੀ ਵਰਗੇ ਹਾਲ ਵਿੱਚ ਗਿਆ

October 17, 2019 08:30 AM

ਵਾਸ਼ਿੰਗਟਨ, 16 ਅਕਤੂਬਰ (ਪੋਸਟ ਬਿਊਰੋ)- ਤਰ੍ਹਾਂ-ਤਰ੍ਹਾਂ ਦੇ ਟ੍ਰੇਡ ਬੈਰੀਅਰ ਅਤੇ ਹਕੀਕੀ ਸਿਆਸੀ ਚਿੰਤਾਵਾਂ ਕਾਰਨ ਵਿਸ਼ਵ ਅਰਥਚਾਰਾ ਇੱਕ ‘ਸਿੰਕ੍ਰੋਨਾਈਜ਼ਡ ਸਲੋਡਾਊਨ' ਦੇ ਚੱਕਰ ਵਿੱਚ ਫਸਿਆ ਹੋਇਆ ਹੈ।
ਅੰਤਰਰਾਸ਼ਟਰੀ ਕਰੰਸੀ ਭੰਡਾਰ (ਆਈ ਐਮ ਐਫ) ਨੇ ਵਿਸ਼ਵ ਅਰਥਚਾਰਾ ਆਊਟਲੁਕ ਰਿਪੋਰਟਾਂ ਦੇ ਵਿੱਚ ਇਹ ਗੱਲ ਕਹੀ ਹੈ ਅਤੇ ਆਈ ਐਮ ਐਫ ਨੇ 2019 ਲਈ ਗਲੋਬਲ ਅਰਥਚਾਰੇ ਦੀ ਵਿਕਾਸ ਦਰ ਦਾ ਅਨੁਸਾਰ ਘਟਾ ਕੇ ਤਿੰਨ ਫੀਸਦੀ ਕਰ ਦਿੱਤਾ ਹੈ। ਸਾਲ 2008 ਵਿੱਚ ਆਈ ਮੰਦੀ ਤੋਂ ਬਾਅਦ ਇਹ ਗਲੋਬਲ ਅਰਥਚਾਰੇ ਦੀ ਸਭ ਤੋਂ ਘੱਟ ਵਿਕਾਸ ਦਰ ਹੋਵੇਗੀ। ਆਈ ਐਮ ਐਫ ਦੀ ਚੀਫ ਇਕੋਨਾਮਿਸਟ ਗੀਤਾ ਗੋਪੀਨਾਥ ਨੇ ਕਿਹਾ ਕਿ ‘2017 ਦੇ 3.8 ਫੀਸਦੀ ਤੁਲਨਾ ਵਿੱਚ ਗਲੋਬਲ ਇਕੋਨਾਮੀ ਦੀ ਵਿਕਾਸ ਦਰ ਤਿੰਨ ਫੀਸਦੀ 'ਤੇ ਪੁੱਜਣਾ ਚਿੰਤਾ ਜਨਕ ਹੈ ਅਤੇ ਸਿੰਕ੍ਰੋਨਾਈਜ਼ਡ ਸਲੋਡਊਨ ਅਤੇ ਅਨਿਸ਼ਚਿਤ ਹਾਲਾਤ ਕਾਰਨ ਗਲੋਬਲ ਆਊਟਲੂਕ ਸ਼ੱਕੀ ਹੈ। ਤਿੰਨ ਫੀਸਦੀ ਦੀ ਵਿਕਾਸ ਦਰ ਨੂੰ ਦੇਖਦੇ ਹੋਏ ਨੀਤੀ ਘਾੜਿਆਂ ਕੋਲ ਅਣਦੇਖੀ ਦਾ ਕੋਈ ਬਦਲ ਨਹੀਂ ਹੈ। ਸਾਰੇ ਦੇਸ਼ਾਂ ਦੇ ਨੀਤੀ ਘਾੜਿਆਂ ਨੂੰ ਮਿਲ ਕੇ ਕਾਰੋਬਾਰੀ ਅਤੇ ਹੋਰ ਸਿਆਸੀ ਚਿੰਤਾਵਾਂ ਨੂੰ ਦੂਰ ਕਰਨਾ ਹੋਵੇਗਾ। ਆਈ ਐਮ ਐਫ ਨੇ 2020 ਵਿੱਚ ਗਲੋਬਲ ਇਕੋਨਾਮੀ ਦੀ ਵਿਕਾਸ ਦਰ 34 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਇਆ ਹੈ।
ਗੋਪੀਨਾਥ ਨੇ ਕਿਹਾ ਕਿ ਇਸ ਗਿਰਾਵਟ ਦੇ ਪਿੱਛੇ ਕੁਝ ਕਾਰਨ ਕੰਮ ਕਰ ਰਹੇ ਹਨ। ਵੱਧ ਡਿਊਟੀਆਂ ਅਤੇ ਵਪਾਰ ਨੀਤੀਆਂ 'ਤੇ ਲੰਮੇ ਸਮੇਂ ਤੋਂ ਅਨਿਸ਼ਚਿਤਾ ਦੇ ਮਾਹੌਲ ਨੇ ਨਿਵੇਸ਼ ਨੂੰ ਨੁਕਸਾਨ ਪਹੁੰਚਾਇਆ ਹੈ। ਕੈੈਪੀਟਲ ਗੁਡਸ ਦੀ ਮੰਗ 'ਤੇ ਵੀ ਇਸ ਨਾਲ ਅਸਰ ਪਿਆ ਹੈ। ਆਟੋ ਸੈਕਟਰ 'ਤੇ ਵੀ ਯੂਰੋ ਖੇਤਰ ਅਤੇ ਚੀਨ ਵਿੱਚ ਨਵੇਂ ਮਾਪਦੰਡਾਂ ਕਾਰਨ ਅਸਰ ਪਿਆ ਹੈ। 2019 ਦੀ ਪਹਿਲੀ ਛਿਮਾਹੀ ਵਿੱਚ ਟ੍ਰੇਡ ਵੈਲਯੂਅਮ ਗ੍ਰੋਥ ਇੱਕ ਫੀਸਦੀ ਰਹੀ ਹੈ, ਜੋ 2012 ਤੋਂ ਬਾਅਦ ਸਭ ਤੋਂ ਘੱਟ ਹੈ। ਆਈ ਐਮ ਐਫ ਨੇ ਚਿਤਾਵਨੀ ਦਿੱਤੀ ਕਿ ਬੈ੍ਰਗਜ਼ਿਟ ਨਾਲ ਬਣੇ ਸੰਕਟ ਅਤੇ ਕਈ ਤਰ੍ਹਾਂ ਦੇ ਟ੍ਰੇਡ ਬੈਰੀਅਰ ਨਾਲ ਸਪਲਾਈ ਚੇਨ ਤੇ ਕਾਰੋਬਾਰੀਆਂ ਦੇ ਭਰੋਸੇ 'ਤੇ ਬੁਰਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਬਦਲਾਅ ਦੇ ਖਤਰੇ ਵੀ ਦਿਸਣ ਲੱਗੇ ਹਨ। ਜੇ ਸਮਾਂ ਰਹਿੰਦੇ ਨਾ ਨਜਿੱਠਿਆ ਤਾਂ ਭਵਿੱਖ 'ਚ ਇਨ੍ਹਾਂ ਦਾ ਵੀ ਵਿਆਪਕ ਅਸਰ ਦੇਖਣ ਨੂੰ ਮਿਲ ਸਕਦਾ ਹੈ। ਆਈ ਐਮ ਐਫ ਦਾ ਕਹਿਣਾ ਹੈ ਕਿ ਵਿਕਾਸ ਦਰ 2019 ਤੇ 2020 ਵਿੱਚ 1.7 ਫੀਸਦੀ 'ਤੇ ਰਹਿਣ ਦਾ ਅਨੁਮਾਨ ਹੈ। ਉਥੇ ਵਿਕਾਸਸ਼ੀਲ ਉਭਰਦੀਆਂ ਅਰਥਵਿਵਲਥਾਵਾਂ ਦੀ ਵਿਕਾਸ ਦਰ 2019 ਵਿੱਚ 3.9 ਫੀਸਦੀ ਅਤੇ 2020 ਵਿੱਚ 4.6 ਫੀਸਦੀ ਰਹਿਣ ਦਾ ਅਨੁਮਾਨ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨੇਪਾਲ ਨੇ ਵੀ ਭਾਰਤ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕੀਤੀਆਂ
ਮਹਾਦੋਸ਼ ਜਾਂਚ ਮਾਮਲਾ: ਅਮਰੀਕੀ ਪਾਰਲੀਮੈਂਟ ਦੀ ਸਪੀਕਰ ਨੇ ਟਰੰਪ ਨੂੰ ਪੁੱਛ-ਗਿੱਛ ਲਈ ਸੱਦ ਲਿਆ
ਪਾਕਿਸਤਾਨ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਸਣੇ 2 ਭਾਰਤੀ ਗ੍ਰਿਫਤਾਰ
ਅਮਰੀਕਾ ਵਿੱਚ ਗੋਲੀਬਾਰੀ ਦੌਰਾਨ ਇੱਕੋ ਪਰਵਾਰ ਦੇ ਪੰਜ ਲੋਕਾਂ ਦੀ ਮੌਤ
ਹਾਂਗ ਕਾਂਗ ਵਿੱਚ ਯੂਨੀਵਰਸਿਟੀ ਵਿੱਚ ਪੁਲਸ ਉੱਤੇ ਤੀਰ ਵਰ੍ਹੇ
ਸੁਤੰਤਰ ਸਿੰਧੂ ਦੇਸ਼ ਦੀ ਮੰਗ : ਕਰਾਚੀ ਵਿੱਚ ਹਜ਼ਾਰਾਂ ਸਿੰਧੀਆਂ ਨੇ ਮਾਰਚ ਕੱਢਿਆ
ਧਾਰਮਿਕ ਅਸਹਿਣਸ਼ੀਲਤਾ: ਪਾਕਿ ਦੀ ਈਸਾਈ ਔਰਤ ਪੱਤਰਕਾਰ ਨੇ ਤੰਗ ਆ ਕੇ ਨੌਕਰੀ ਛੱਡੀ
ਸ਼੍ਰੀਲੰਕਾ ਰਾਸ਼ਟਰਪਤੀ ਚੋਣਾਂ ਵਿੱਚ ਚੀਨ ਪੱਖੀ ਆਗੂ ਰਾਜਪਕਸ਼ੇ ਦੀ ਜਿੱਤ
ਟਵਿੱਟਰ ਦਾ ਸਟੈਂਡ ਸਮਾਜਿਕ ਸੰਦੇਸ਼ ਵਾਲੇ ਸਿਆਸੀ ਇਸ਼ਤਿਹਾਰਾਂ ਉੱਤੇ ਰੋਕ ਨਹੀਂ
ਮੁਹਾਜਰ ਲਹਿਰ ਦੇ ਮੋਢੀ ਅਲਤਾਫ ਨੇ ਭਾਰਤ ਤੋਂ ਸ਼ਰਨ ਮੰਗੀ