Welcome to Canadian Punjabi Post
Follow us on

01

July 2025
 
ਅੰਤਰਰਾਸ਼ਟਰੀ

ਨਿਯਮ ਛਿੱਕੇ ਟੰਗਣ ਵਾਲੇ ਨੇਤਾਵਾਂ ਬਾਰੇ ਟਵਿੱਟਰ ਵੱਲੋਂ ਸਖ਼ਤ ਰੁਖ

October 17, 2019 08:28 AM

ਸਾਨ ਫਰਾਂਸਿਸਕੋ, 16 ਅਕਤੂਬਰ (ਪੋਸਟ ਬਿਊਰੋ)- ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਆਪਣੇ ਵਿਚਾਰਾਂ ਤੇ ਨੀਤੀਆਂ ਨੂੰ ਜਤਾਉਣ ਦਾ ਮਜ਼ਬੂਤ ਮੰਚ ਬਣ ਗਿਆ ਹੈ। ਆਮ ਇਨਸਾਨ ਹੋਵੇ ਜਾਂ ਕਿਸੇ ਦੇਸ਼ ਦਾ ਰਾਸ਼ਟਰਪਤੀ, ਸਾਰਿਆਂ ਲਈ ਇਹ ਮੰਚ ਮੌਜੂਦ ਹੈ। ਟਵਿੱਟਰ ਦਾ ਕਹਿਣਾ ਹੈ ਕਿ ਸੰਸਾਰਕ ਨੇਤਾ ਉਸ ਦੀਆਂ ਨੀਤੀਆਂ ਤੋਂ ਉਪਰ ਨਹੀਂ ਹਨ। ਇਸ ਲਈ ਨਿਯਮਾਂ ਦੀ ਉਲੰਘਣਾ ਕਰਦੇ ਨੇਤਾਵਾਂ ਦੇ ਟਵੀਟ ਨੂੰ ਯੂਜ਼ਰ ਵਲੋਂ ਲਾਈਕ ਜਾਂ ਸ਼ੇਅਰ ਕਰਨ ਉੱਤੇ ਰੋਕ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਟਵਿੱਟਰ ਨੇ ਇਹ ਸਾਫ ਨਹੀਂ ਕੀਤਾ ਕਿ ਉਹ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੇ ਸੰਸਾਰਕ ਨੇਤਾਵਾਂ ਦੇ ਅਕਾਊਂਟ ਉੱਤੇ ਰੋਕ ਲਾਏਗਾ ਜਾਂ ਨਹੀਂ?
ਟਵਿੱਟਰ ਦੇ ਇਸ ਬਿਆਨ ਤੋਂ ਜ਼ਾਹਰ ਹੈ ਕਿ ਉਹ ਟਰੰਪ ਵਰਗੇ ਸੰਸਾਰ ਨੇਤਾਵਾਂ ਪ੍ਰਤੀ ਖੁੱਲ੍ਹ ਦਿਖਾਉਂਦਾ ਰਹੇਗਾ, ਪਰ ਜੇ ਕੋਈ ਆਮ ਯੂਜ਼ਰ ਅਜਿਹਾ ਕਰਦਾ ਹੈ ਤਾਂ ਸ਼ਾਇਦ ਉਸ ਪ੍ਰਤੀ ਇੰਨੀ ਖੁੱਲ੍ਹ ਨਹੀਂ ਦਿਖਾਈ ਜਾਵੇਗੀ। ਟਵਿੱਟਰ ਨੇ ਮੰਗਲਵਾਰ ਨੂੰ ਬਲਾਗ ਪੋਸਟ ਵਿਚ ਕਿਹਾ ਕਿ ਅਸੀਂ ਯੂਜ਼ਰਸ ਨੂੰ ਸੰਸਾਰਕ ਨੇਤਾਵਾਂ ਦੇ ਅਜਿਹੇ ਪੋਸਟ ਨੂੰ ਲਾਈਕ, ਸ਼ੇਅਰ ਜਾਂ ਰੀਟਵੀਟ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ, ਜੋ ਸਾਡੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਯੂਜ਼ਰ ਇਸ ਰੀਟਵੀਟ ਦੇ ਨਾਲ ਟਿੱਪਣੀ ਕਰਕੇ ਆਪਣੀ ਰਾਏ ਦੇ ਸਕਣਗੇ। ਸਾਡਾ ਮਕਸਦ ਆਪਣੇ ਵਿਵੇਕ ਪੂਰਨ ਤੇ ਨਿਰਪੱਖ ਨਿਯਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦਾ ਹੈ। ਆਮ ਤੌਰ ਉੱਤੇ ਟਵਿੱਟਰ ਵਲੋਂ ਵਿਵਾਦਤ ਟਵੀਟ ਡਿਲੀਟ ਕਰ ਦਿੱਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਟਵਿੱਟਰ ਆਪਣੀ ਇਸ ਪਾਲਸੀ ਬਾਰੇ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ।
ਅਸਲ ਵਿੱਚ ਟਵਿੱਟਰ ਦਾ ਇਹ ਬਿਆਨ ਓਦੋਂ ਆਇਆ ਹੈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਤ ਟਵੀਟ ਦੇ ਖਿਲਾਫ ਕਦਮ ਚੁੱਕਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਉਹ ਅਜੇ ਤੱਕ ਟਰੰਪ ਦੇ ਖਿਲਾਫ ਕਾਰਵਾਈ ਕਰਨ ਤੋਂ ਡਰਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤੀ ਮੂਲ ਦੀ ਅਮਰੀਕੀ ਪਾਰਲੀਮੈਂਟ ਮੈਂਬਰ ਕਮਲਾ ਹੈਰਿਸ ਨੇ ਟਵਿੱਟਰ ਤੋਂ ਟਰੰਪ ਦਾ ਅਕਾਊਂਟ ਬੰਦ ਕਰਨ ਦੀ ਮੰਗ ਕੀਤੀ ਸੀ। ਟਰੰਪ ਆਪਣੇ ਸਿਆਸੀ ਵਿਰੋਧੀਆਂ ਉੱਤੇ ਹਮਲਾ ਕਰਨ ਲਈ ਅਕਸਰ ਹੀ ਟਵਿੱਟਰ ਦੀ ਵਰਤੋਂ ਕਰਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ