Welcome to Canadian Punjabi Post
Follow us on

15

July 2025
 
ਕੈਨੇਡਾ

19 ਅਕਤੂਬਰ ਨੂੰ ਰਿਲੀਜ਼ ਹੋਏਗੀ 'ਆਟੇ ਦੀ ਚਿੜੀ', ਪੋਸਟਰ ਰਿਲੀਜ਼

September 04, 2018 06:07 PM

ਬਤੌਰ ਲੀਡ ਅਦਾਕਾਰ ਅੰਮ੍ਰਿਤ ਮਾਨ ਦੀ ਪਹਿਲੀ ਫ਼ਿਲਮ 'ਆਟੇ ਦੀ ਚਿੜੀ' ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ 'ਚ ਅੰਮ੍ਰਿਤ ਮਾਨ ਦੇ ਨਾਲ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਉਣਗੇ। ਬਿਨਾ ਕਿਸੇ ਐਲਾਨ ਤੋਂ ਟੀਮ ਵੱਲੋਂ ਇਹ ਪੋਸਟਰ ਅੰਮ੍ਰਿਤ ਮਾਨ ਸਮੇਤ ਕਰਮਜੀਤ ਅਨਮੋਲ ਨੂੰ ਸਰਪ੍ਰਾਈਜ਼ ਦੇ ਰੂਪ ਵਿਚ ਪੇਸ਼ ਕੀਤਾ।

ਫ਼ਿਲਮ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਨੇ ਕਿਹਾ, ''ਅਸੀਂ ਪੋਸਟਰ ਡਿਜ਼ਾਈਨ ਬਾਰੇ ਬਹੁਤ ਚਰਚਾ ਕੀਤੀ ਤੇ ਅੰਤ ਇਸ ਨਤੀਜੇ 'ਤੇ ਪਹੁੰਚੇ। ਪਰ ਇਸ ਨੂੰ ਦਰਸ਼ਕਾਂ ਦੇ ਸਨਮੁਖ ਦੇਣ ਤੋਂ ਪਹਿਲਾਂ ਅਸੀਂ ਉਨ੍ਹਾਂ ਲੋਕਾਂ ਦਾ ਹੁੰਗਾਰਾ ਦੇਖਣਾ ਚਾਹੁੰਦੇ ਸੀ, ਜੋ ਫ਼ਿਲਮ ਨਾਲ ਜੁੜੇ ਹੋਏ ਹਨ। ਫ਼ਿਲਮ 19 ਅਕਤੂਬਰ 2018 ਨੂੰ ਸਿਨੇਮਾ ਘਰਾਂ ਵਿਚ ਪ੍ਰਦਰਸ਼ਤ ਹੋਵੇਗੀ।

ਲੀਡ ਦੇ ਰੂਪ ਵਿਚ ਜਿੱਦਾਂ ਕਿ ਅੰਮ੍ਰਿਤ ਮਾਨ ਦੀ ਇਹ ਪਹਿਲੀ ਫ਼ਿਲਮ ਹੈ, ਉਨ੍ਹਾਂ ਲਈ ਇਹ ਬਹੁਤ ਹੀ ਖਾਸ ਪਲ ਰਿਹਾ। ਇਸ ਪੋਸਟਰ ਰੀਲੀਜ਼ ਬਾਰੇ ਅੰਮ੍ਰਿਤ ਮਾਨ ਨੇ ਕਿਹਾ, ''ਮੈਂ ਇਸ ਫ਼ਿਲਮ ਨਾਲ ਜੁੜੀ ਹਰ ਇਕ ਚੀਜ਼ ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਹਾਂ। ਕਾਫੀ ਟਾਇਮ ਤੋਂ ਅਸੀਂ ਇਸ ਦੇ ਪੋਸਟਰ ਰੀਲੀਜ਼ ਨੂੰ ਲੈ ਕੇ ਵਿਚਾਰ ਕਰ ਰਹੇ ਸੀ। ਪਰ ਕੱਲ੍ਹ ਇਨ੍ਹਾਂ ਨੇ ਮੈਨੂੰ ਅਚਾਨਕ ਬੁਲਾਇਆ ਅਤੇ ਇਹ ਪੋਸਟਰ ਪੇਸ਼ ਕੀਤਾ।

ਦਸ ਦਈਏ ਕਿ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ। ਦੇਖਣਾ ਹੋਏਗਾ ਕਿ ਅੰਮ੍ਰਿਤ ਮਾਨ ਦੇ ਇਸ ਲੀਡ ਫ਼ਿਲਮ ਨੂੰ ਸਿਨੇਮਾ ਘਰਾਂ 'ਚ 19 ਅਕਤੂਬਰ ਨੂੰ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਿਹੋ ਜਿਹਾ ਹੁੰਘਾਰਾ ਮਿਲਦਾ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ