Welcome to Canadian Punjabi Post
Follow us on

19

March 2024
 
ਕੈਨੇਡਾ

ਓਨਟਾਰੀਓ ਪਬਲਿਕ ਹਾਈ ਸਕੂਲ ਅਧਿਆਪਕ ਜਾ ਸਕਦੇ ਹਨ ਹੜਤਾਲ ਉੱਤੇ

October 16, 2019 05:59 PM

ਟੋਰਾਂਟੋ, 16 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਦੇ ਪਬਲਿਕ ਹਾਈ ਸਕੂਲ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਹ ਇਸ ਮਹੀਨੇ ਹੜਤਾਲ ਕਰਨ ਦਾ ਮਨ ਬਣਾ ਰਹੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਹੈ ਕਿ ਸਰਕਾਰ ਉਨ੍ਹਾਂ ਦੇ ਅਹਿਮ ਮੁੱਦੇ ਵਿਚਾਰਨ ਲਈ ਤਿਆਰ ਹੈ।
ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ (ਓਐਸਐਸਟੀਐਫ) ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਉਨ੍ਹਾਂ ਕੋਲ ਹੁਣ ਹੜਤਾਲ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਯੂਨੀਅਨ ਨੇ ਇੱਕ ਹਫਤੇ ਪਹਿਲਾਂ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨਾਲ ਆਪਣੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਸੁ਼ਰੂ ਕੀਤੀ ਸੀ। ਓਐਸਐਸਟੀਐਫ ਦੇ ਪ੍ਰੈਜ਼ੀਡੈਂਟ ਹਾਰਵੀ ਬਿਸ਼ੌਫ ਦਾ ਕਹਿਣਾ ਹੈ ਕਿ ਉਹ ਸਾਡੇ ਅਹਿਮ ਮੁੱਦੇ ਵਿਚਾਰਨ ਦੇ ਹੱਕ ਵਿੱਚ ਵੀ ਨਹੀਂ ਹਨ। ਗੱਲਬਾਤ ਦੇ ਪੰਜ ਦਿਨਾਂ ਤੱਕ ਵੀ ਕੋਈ ਅਰਥਭਰਪੂਰ ਨਤੀਜਾ ਸਾਹਮਣੇ ਨਹੀਂ ਆਇਆ ਹੈ।
ਹਾਲਾਂਕਿ ਮੈਂਬਰਾਂ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ 15 ਨਵੰਬਰ ਤੱਕ ਹੜਤਾਲ ਦਾ ਸੱਦਾ ਦਿੱਤਾ ਜਾਵੇ ਜਾਂ ਨਹੀਂ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਧਿਆਪਕ ਆਟੋਮੈਟਿਕਲੀ ਹੜਤਾਲ ਉੱਤੇ ਚਲੇ ਜਾਣਗੇ। ਯੂਨੀਅਨ ਦਾ ਕਹਿਣਾ ਹੈ ਕਿ ਉਹ ਸਰਕਾਰ ਨਾਲ ਗੱਲਬਾਤ ਜਾਰੀ ਰੱਖੇਗੀ। ਓਐਸਐਸਟੀਐਫ 60000 ਪਬਲਿਕ ਹਾਈ ਸਕੂਲ ਅਧਿਆਪਕਾਂ, ਓਕੇਸ਼ਨਲ ਟੀਚਰਜ਼, ਐਜੂਕੇਸ਼ਨ ਅਸਿਸਟੈਂਟਸ, ਅਰਲੀ ਚਾਈਲਡਹੁੱਡ ਐਜੂਕੇਟਰਜ਼, ਸੋਸ਼ਲ ਵਰਕਰਜ਼ ਤੇ ਯੂਨੀਵਰਸਿਟੀ ਸਪੋਰਟ ਸਟਾਫ ਦੀ ਨੁਮਾਇੰਦਗੀ ਕਰਦੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਓਟਵਾ ਦੇ ਇੱਕ ਘਰ ਵਿੱਚੋਂ ਮਿਲੀਆਂ 2 ਬਾਲਗਾਂ ਤੇ 4 ਬੱਚਿਆਂ ਦੀਆਂ ਲਾਸ਼ਾਂ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ 5 ਫੀ ਸਦੀ ਉੱਤੇ ਹੀ ਰੱਖਣ ਦਾ ਕੀਤਾ ਐਲਾਨ ਨੇਵਾਲਨੀ ਦੀ ਮੌਤ ਮਗਰੋਂ ਹੋਰ ਰੂਸੀ ਅਧਿਕਾਰੀਆਂ ਉੱਤੇ ਕੈਨੇਡਾ ਨੇ ਲਾਈਆਂ ਪਾਬੰਦੀਆਂ ਨਹੀਂ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ