Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਲਾਈਫ ਸਟਾਈਲ

ਰੋਜ਼ ਗੋਲਡ ਮੇਕਅਪ ਨਾਲ ਗੁਲਾਬ ਵਰਗਾ ਨਿਖਾਰ

October 16, 2019 08:35 AM

ਰੋਜ਼ ਗੋਲਡ ਮੇਕਅਪ ਟ੍ਰੈਂਡ ਨੂੰ ਫਾਲੋ ਕਰ ਕੇ ਤੁਸੀਂ ਵੀ ਗਲੈਮਰਸ ਦਿਖ ਸਕਦੇ ਹੋ। ਇਸ ਮੇਕਅਪ ਦਾ ਸਭ ਤੋਂ ਵੱਡਾ ਲਾਭ ਇਹ ਹੈ ਇਹ ਤੁਹਾਡੀ ਨੈਚੁਰਲ ਬਿਊਟੀ ਨੂੰ ਹੋਰ ਨਿਖਾਰਦਾ ਹੈ ਅਤੇ ਬਾਕੀ ਮੇਕਅਪ ਵਾਂਗ ਤੁਹਾਡੇ ਚਿਹਰੇ 'ਤੇ ਬਿਊਟੀ ਪ੍ਰੋਡਕਟਸ ਦੀ ਮੋਟੀ ਲੇਅਰ ਨਹੀਂ ਦਿਖਾਉਂਦਾ। ਇਸ ਨੂੰ ਲਾਉਣ ਲਈ ਆਪਣੀ ਸਕਿਨ ਅੰਡਰ ਟੋਨ ਨੂੰ ਸਮਝੋ ਤੇ ਉਸ ਮੁਤਾਬਕ ਚਿਹਰੇ ਨੂੰ ਰੋਜ਼ ਗੋਲਡ ਮੇਕਅਪ ਲਈ ਤਿਆਰ ਕਰੋ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਅੰਡਰਟੋਨ 'ਤੇ ਕਿਹੋ ਜਿਹਾ ਰੋਜ਼ ਗੋਲਡ ਮੇਕਅਪ ਸਹੀ ਲੱਗੇਗਾ ਅਤੇ ਕਿਨ੍ਹਾਂ ਮੇਕਅਪ ਪ੍ਰੋਡਕਟਸ ਨਾਲ ਤੁਹਾਨੂੰ ਗੁਲਾਬਾਂ ਵਰਗਾ ਨਿਖਾਰ ਮਿਲੇਗਾ।
ਹੌਟੈਸਟ ਟ੍ਰੈਂਡ
ਰੋਜ਼ ਗੋਲਡ ਮੇਕਅਪ ਹੌਟੈਸਟ ਟ੍ਰੈਂਡ ਹੈ, ਜੋ ਹਰ ਤਰ੍ਹਾਂ ਦੀ ਸਕਿਨ ਟਾਈਪ ਨੂੰ ਸੂਟ ਕਰਦਾ ਹੈ। ਤੁਸੀਂ ਜਦੋਂ ਇਸ ਮੇਕਅਪ ਨੂੰ ਲਾਉਣਾ ਚਾਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਆਪਣੇ ਚਿਹਰੇ ਦੇ ਕਿਸ ਹਿੱਸੇ ਨੂੰ ਫੋਕਸ ਕਰਨਾ ਹੈ। ਅੱਖਾਂ ਤੇ ਗੱਲ੍ਹ ਇਹ ਦੋਵੇਂ ਏਰੀਏ ਇਸ ਮੇਕਅਪ ਲਈ ਪ੍ਰਫੈਕਟ ਹਨ। ਪ੍ਰਫੈਕਟ ਸ਼ਾਇਨੀ ਆਈ ਮੇਕਅਪ ਲਈ ਸਭ ਤੋਂ ਪਹਿਲਾਂ ਆਈ ਸ਼ੈਡੋ ਬੇਸ ਇਸਤੇਮਾਲ ਕਰੋ ਕਿਉਂਕਿ ਇਹ ਲੰਬੇ ਸਮੇਂ ਤੱਕ ਹਲਕਾ ਨਹੀਂ ਹੁੰਦਾ। ਰੋਜ਼ ਗੋਲਡ ਗੱਲ੍ਹਾਂ ਲਈ ਇੱਕ ਚੰਗੇ ਰੋਜ਼ ਟੋਨ ਬਲੱਸ਼ ਨੂੰ ਗੋਲਡਨ ਹਾਈ ਲਾਈਟਰ ਦੇ ਨਾਲ ਮਿਕਸ ਕਰ ਕੇ ਲਾਓ। ਉਥੇ ਬੁੱਲ੍ਹਾਂ ਨੂੰ ਨੈਚੁਰਲ ਲੁਕ ਜਿਵੇਂ ਰੋਜ਼ੀ ਲਿਪਸ ਦੇ ਨਾਲ ਹਲਕਾ ਗੋਲਡ ਟਿੰਟ ਦੇਣਾ ਚਾਹੀਦਾ ਹੈ। ਮੈਟੇਲਿਕ ਲੁਕ ਵੀ ਅੱਜਕੱਲ੍ਹ ਕਾਫੀ ਟ੍ਰੈਂਡ 'ਚ ਹੈ। ਇਸ ਨੂੰ ਮੈਟੇਲਿਕ ਗਲੌਸ ਜਾਂ ਫਿਰ ਗਲੌਂਸ ਨੂੰ ਲੂਜ਼ ਗਲਿਟਰ ਪਿਗਮੈਂਟਸ 'ਚ ਮਿਕਸ ਕਰ ਕੇ ਲਗਾਇਆ ਜਾ ਸਕਦਾ ਹੈ।
ਸਕਿੱਨ ਟੋਨ
ਤੁਹਾਡੀ ਸਕਿੱਨ ਟੋਨ ਦੀ ਸਤ੍ਹਾ ਦੀ ਹੇਠਲੀ ਲੇਅਰ ਮਤਲਬ ਅੰਡਰ ਟੋਨ ਕੁੂਲ, ਵਾਰਮ ਜਾਂ ਨਿਊਟਰਲ ਤਿੰਨ ਤਰ੍ਹਾਂ ਦੀ ਹੁੰਦੀ ਹੈ।
ਕੂਲ ਅੰਡਰ ਟੋਨ
ਆਪਣੇ ਹੱਥਾਂ ਦੀਆਂ ਨਸਾਂ ਨੂੰ ਧਿਆਨ ਨਾਲ ਦੇਖੋ। ਜੇ ਤੁਹਾਡੀਆਂ ਨਸਾਂ ਨੀਲੀਆਂ ਹਨ ਤਾਂ ਤੁਹਾਡੀ ਅੰਡਰ ਟੋਨ ਕੂਲ ਹੈ। ਅਜਿਹੇ 'ਚ ਉਨ੍ਹਾਂ ਰੋਜ਼ ਗੋਲਡ ਪ੍ਰੋਡਕਟਸ ਨੂੰ ਇਸਤੇਮਾਲ ਕਰੋ, ਜਿਸ ਵਿੱਚ ਗੋਲਡ ਟੋਨ ਤੋਂ ਵੱਧ ਪਿੰਕ ਕਲਰ ਹੋਵੇ।
ਵਾਰਮ ਅੰਡਰ ਟੋਨ
ਜੇ ਤੁਹਾਡੀਆਂ ਨਸਾਂ ਹਰੀਆਂ ਹਨ ਤਾਂ ਤੁਹਾਡੀ ਅੰਡਰਟੋਨ ਵਾਰਮ ਹੈ ਤਾਂ ਵਾਰਮ ਅੰਡਰ ਟੋਨ ਵਾਲੀਆਂ ਮੁਟਿਆਰਾਂ ਨੂੰ ਉਨ੍ਹਾਂ ਪ੍ਰੋਡਕਟਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ, ਜਿਸ ਵਿੱਚ ਪਿੰਕ ਤੋਂ ਵੱਧ ਗੋਲਡ ਸ਼ੇਡ ਹੋਵੇ।
ਨਿਊਟਰਲ ਅੰਡਰ ਟੋਨ
ਜੇ ਤੁਹਾਡੀਆਂ ਨਸਾਂ ਹਰੀਆਂ ਅਤੇ ਨੀਲੀਆਂ ਦੋਵੇਂ ਹਨ ਤਾਂ ਤੁਹਾਡੀ ਅੰਡਰ ਟੋਨ ਨਿਊਟਰਲ ਹੈ। ਨਿਊਟਰਲ ਅੰਡਰ ਟੋਨ ਵਾਲੀਆਂ ਮੁਟਿਆਰਾਂ ਡੇ ਅਤੇ ਨਾਈਟ ਲੁਕ ਦੇ ਹਿਸਾਬ ਨਾਲ ਮੇਕਅਪ ਕਰਨ। ਦਿਨ ਵਿੱਚ ਪਿੰਕ ਜ਼ਿਆਦਾ ਅਤੇ ਰਾਤ ਵੇਲੇ ਗੋਲਡ ਜ਼ਿਆਦਾ ਇਸਤੇਮਾਲ ਕਰਨ।
ਮੇਕਅਪ ਟਿ੍ਰਕਸ ਐਂਡ ਟਿਪਸ
* ਦਿਨ ਲਈ ਆਪਣਾ ਮੇਕਅਪ ਬ੍ਰਾਈਟ ਰੱਖੋ। ਇਸ ਲਈ ਅੱਖਾਂ ਦੀ ਇਨਰ ਲਾਈਨ ਨੂੰ ਬ੍ਰਾਈਟ ਰੋਜ਼ ਗੋਲਡ ਪੈਨਸਿਲ ਨਾਲ ਕਲਰ ਕਰੋ।
* ਰਾਤ ਲਈ ਅੱਖਾਂ ਨੂੰ ਸਮੋਕੀ ਲੁਕ ਦਿਓ। ਇਸ ਦੇ ਲਈ ਹਲਕੇ ਬ੍ਰਾਂਜ ਮਿਕਸ ਰੋਜ਼ ਗੋਲਡ ਸ਼ੇਡ ਚੁਣੋ।
* ਬਲੱਸ਼ ਨੂੰ ਇੱਕ ਜਾਂ ਦੋ ਸਟਰੋਕ ਤੋਂ ਵੱਧ ਨਾ ਲਾਓ, ਇਸ ਨਾਲ ਪਿੰਕ ਕਲਰ ਬੈਲੇਂਸ ਰਹੇਗਾ।
* ਤੁਸੀਂ ਚਾਹੋ ਤਾਂ ਬਲੈਕ ਆਈ ਲਾਈਨ ਦੀ ਜਗ੍ਹਾ ਰੋਜ਼ ਗੋਲਡ ਪੈਨਸਿਲ ਨੂੰ ਇਸਤੇਮਾਲ ਕਰੋ।
* ਡੇਲੀ ਮੇਕਅਪ ਲਈ ਜੇ ਮਿਨੀਮਲ ਲੁਕ ਚਾਹੀਦੀ ਤਾਂ ਰੋਜ਼ ਗੋਲਡ ਆਈ ਪੈਨਸਿਪ, ਲਿਪ ਗਲੌਸ ਅਤੇ ਬਲੱਸ਼ ਬੱਸਇਹ ਤਿੰਨ ਪ੍ਰੋਡਕਟਸ ਤੁਹਾਡਾ ਲੁਕ ਕੰਪਲੀਟ ਕਰ ਸਕਦੇ ਹਨ।
* ਰੋਜ਼ ਗੋਲਡ ਮੇਕੱਪ ਲਈ ਆਪਣੇ ਬੇਸ ਨੂੰ ਲਾਈਟ ਹੀ ਰੱਖੋ, ਨਹੀਂ ਤਾਂ ਇਹ ਤੁਹਾਡਾ ਕੰਪਲੈਕਸ਼ਨ ਡਾਰਕ ਵੀ ਦਿਖਾ ਸਕਦਾ ਹੈ।

 
Have something to say? Post your comment