Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ

October 16, 2019 08:35 AM

ਬਰੈਂਪਟਨ, 15 ਅਕਤੂਬਰ (ਪੋਸਟ ਬਿਊਰੋ) : ਬਰੈਂਪਟਨ ਸਿਵਿਕ ਹਸਪਤਾਲ ਦੀ ਲੇਬਰ ਤੇ ਡਲਿਵਰੀ ਯੂਨਿਟ ਤੇ ਔਰਤਾਂ ਦੀ ਹਾਰਟ ਹੈਲਥ ਨੂੰ ਸਹਿਯੋਗ ਦੇਣ ਲਈ ਬਰੈਂਪਟਨ ਏਰੀਆ ਦੇ ਸ਼ਾਪਰਜ਼ ਡਰੱਗ ਮਾਰਟ ਸਟੋਰਜ਼ ਵਿੱਚ ਗ੍ਰੋਇੰਗ ਵਿਮਨਜ਼ ਹੈਲਥ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਇੱਕ ਫੰਡਰੇਜਿ਼ੰਗ ਕੈਂਪੇਨ ਹੈ।
ਅਕਤੂਬਰ ਵਿੱਚ ਸ਼ੁਰੂ ਹੋਈ ਇਹ ਕੈਂਪੇਨ ਪਹਿਲੀ ਨਵੰਬਰ ਤੱਕ ਚੱਲੇਗੀ। ਇਸ ਲਈ ਸਥਾਨਕ ਵਾਸੀ ਲੋਕਲ ਸ਼ਾਪਰਜ਼ ਡਰੱਗ ਮਾਰਟ ਦੀਆਂ ਲੋਕੇਸ਼ਨਜ਼ ਉੱਤੇ ਜਾ ਕੇ ਇਸ ਕੈਂਪੇਨ ਵਿੱਚ ਡੋਨੇਸ਼ਨ ਦੇ ਸਕਣਗੇ। ਇਹ ਡੋਨੇਸ਼ਨ ਸਿੱਧੇ ਤੌਰ ਉੱਤੇ ਬਰੈਂਪਟਨ ਸਿਵਿਕ ਵਿਖੇ ਔਰਤਾਂ ਦੀ ਸਿਹਤ ਲਈ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਵਾਸਤੇ ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਨੂੰ ਜਾਵੇਗੀ।
ਓਸਲਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਨ ਮੇਅਹਿਊ ਨੇ ਆਖਿਆ ਕਿ ਵਿਲੀਅਮ ਓਸਲਰ ਹੈਲਥ ਸਿਸਟਮ ਵਿੱਚ ਅਸੀਂ ਡੋਨੇਸ਼ਨਾਂ ਉੱਤੇ ਹੀ ਨਿਰਭਰ ਹਾਂ। ਸਾਡੀਆਂ ਕਮਿਊਨਿਟੀਜ਼ ਦੇ ਸਹਾਰੇ ਹੀ ਅਸੀਂ ਆਪਣੇ ਹਸਪਤਾਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਦਾ ਸੁਪਨਾ ਵੇਖ ਸਕਦੇ ਹਾਂ। ਕਮਿਊਨਿਟੀਜ਼ ਹੀ ਮਹਿਲਾਵਾਂ ਦੀ ਬਿਹਤਰ ਸਿਹਤ ਲਈ ਪੂਰੀ ਤਰ੍ਹਾਂ ਸਹਿਯੋਗ ਦੇ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਸ਼ਾਪਰਜ਼ ਡਰੱਗ ਮਾਰਟ ਵਿੱਚ ਗ੍ਰੋਇੰਗ ਵਿਮਨਜ਼ ਹੈਲਥ ਕੈਂਪੇਨ ਰਾਹੀਂ ਨਿੱਕੀ ਵੱਡੀ ਡੋਨੇਸ਼ਨ ਦੇ ਕੇ ਬਰੈਂਪਟਨ ਦੀ ਕਮਿਊਨਿਟੀ ਮਹਿਲਾਵਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ। ਉਨ੍ਹਾਂ ਆਖਿਆ ਕਿ ਹਰ ਸਾਲ ਦੇ ਅੰਤ ਵਿੱਚ ਇਹ ਕੈਂਪੇਨ ਕਸਟਮਰਜ਼ ਨੂੰ ਇਹ ਮੌਕਾ ਦਿੰਦੀ ਹੈ ਕਿ ਗ੍ਰੋਇੰਗ ਵਿਮਨਜ਼ ਹੈਲਥ ਆਈਕਨ ਖਰੀਦ ਕੇ ਇਸ ਕੈਂਪੇਨ ਵਿੱਚ ਸਹਿਯੋਗ ਪਾ ਸਕਣ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ