Welcome to Canadian Punjabi Post
Follow us on

19

March 2024
 
ਮਨੋਰੰਜਨ

ਦੇਸੀ ਅਖਵਾਉਣ ਉੱਤੇ ਮਾਣ ਹੈ : ਸੋਨਾਕਸ਼ੀ

October 16, 2019 08:31 AM

‘ਸ਼ਾਟਗੰਨ’ ਕਹਾਉਣ ਵਾਲੇ ਸ਼ਤਰੂਘਨ ਸਿਨਹਾ ਦੀ ਧੀ ਸ਼ੋਨਾਕਸ਼ੀ ਸਿਨਹਾ ਵੀ ‘ਸੋਨਾ’, ‘ਲੇਡੀ ਸ਼ਾਟਗੰਨ’, ‘ਦਬੰਗ ਗਰਲ’ ਵਰਗੇ ਨਾਵਾਂ ਨਾਲ ਮਸ਼ਹੂਰ ਹੈ। ਸੋਨਾਕਸ਼ੀ ਦੇ ਫਿਲਮ ਕਰੀਅਰ ਦੇ 10 ਸਾਲ ਪੂਰੇ ਹੋ ਰਹੇ ਹਨ ਅਤੇ ਉਸ ਦੀ ਡੈਬਿਊ ਫਿਲਮ ‘ਦਬੰਗ' ਫਿਲਮ ਦੀ ਫਰੈਂਚਾਈਜ਼ੀ ‘ਦਬੰਗ 3’ 20 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਨਵੀਂ ਜਨਰੇਸ਼ਨ ਦੀਆਂ ਹੀਰੋਇਨਾਂ 'ਚ ਸੋਨਾਕਸ਼ੀ ਕਾਫੀ ਅੱਗੇ ਹੈ। ਪੇਸ਼ ਹਨ ਸੋਨਾਕਸ਼ੀ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਤੁਸੀਂ ਜ਼ਿਆਦਾਤਰ ਫਿਲਮਾਂ ਵਿੱਚ ਇੰਡੀਅਨ ਲੁਕਸ 'ਚ ਜ਼ਿਆਦਾ ਨਜ਼ਰ ਆਏ। ਤੁਹਾਡੇ 'ਤੇ ਦੇਸੀ ਹੀਰੋਇਨ ਦਾ ਲੇਬਲ ਲੱਗ ਚੁੱਕਾ ਹੈ? ਕੀ ਦੇਸੀ ਅਖਵਾਉਣਾ ਤੁਹਾਨੂੰ ਪਸੰਦ ਹੈ?
- ਸਭ ਤੋਂ ਪਹਿਲਾਂ ਕਲੀਅਰ ਕਰ ਦਿਆਂ ਕਿ ਮੈਂ ਭਾਰਤੀ ਅਦਾਕਾਰਾ ਹਾਂ। ਆਪਣੇ ਇੰਡੀਅਨ ਹੋਣ 'ਤੇ ਮੈਨੂੰ ਮਾਣ ਹੈ। ਮੈਂ ਹਾਲੀਵੁੱਡ ਦੀ ਹੀਰੋਇਨ ਨਹੀਂ, ਜੋ ਮੈਨੂੰ ਦੇਸੀ ਹੀਰੋਇਨ ਕਹਿਣ 'ਤੇ ਇਤਰਾਜ਼ ਹੋਵੇ। ਮੇਰੀ ਪਹਿਲੀ ਫਿਲਮ ‘ਦਬੰਗ’ ਸੀ, ਜਿਸ ਵਿੱਚ ਮੈਂ ‘ਰੱਜੋ' ਦਾ ਕਿਰਦਾਰ ਨਿਭਾਇਆ ਸੀ। ਮੇਰੀ ਡੈਬਿਊ ਫਿਲਮ ਹਿੱਟ ਰਹੀ, ਜਿਸ ਦੀ ਫਰੈਂਚਾਈਜ਼ੀ ‘ਦਬੰਗ 2’ ਹਿੱਟ ਰਹੀ ਅਤੇ ਅੱਜਕੱਲ੍ਹ ‘ਦਬੰਗ 3’ ਬਣ ਗਈ ਹੈ। ਮੇਰੇ ਵੱਲੋਂ ‘ਦਬੰਗ' ਵਿੱਚ ਪਹਿਨੀ ਗਈ ਸਟਾਈਲਿਸ਼ ਸਲਵਾਰ ਦਾ ਡਿਜ਼ਾਈਨ ਕਈ ਪਿੰਡਾਂ-ਸ਼ਹਿਰਾਂ ਵਿੱਚ ਸੋਨਾਕਸ਼ੀ ਸਲਵਾਰ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ ਅਤੇ ਇੱਕ ਹੋਰ ਗੱਲ। ਫਿਲਮ ‘ਦਬੰਗ’ ਵਿੱਚ ਰੱਜੋ ਦੀ ਨੋਜ਼ ਰਿੰਗ ਵੀ ਪਾਪੂਲਰ ਹੋਈ ਸੀ ਅਤੇ ‘ਦਬੰਗ’ ਫਿਲਮ ਭਾਗ 1 ਅਤੇ ਦੋ ਦੀ ਸਫਲਤਾ ਤੋਂ ਬਾਅਦ ਆਈਆਂ ਫਿਲਮਾਂ ‘ਰਾਊਡੀ ਰਾਠੌਰ’, ‘ਲੁਟੇਰਾ’ ਅਤੇ ‘ਆਰ ਰਾਜ ਕੁਮਾਰ’ ਫਿਲਮਾਂ ਵਿੱਚ ਵੀ ਮੇਰੀ ਦੇਸੀ ਲੁਕ ਹੀ ਸੀ, ਜਿਸ ਨਾਲ ਮੇਰੀ ਪਛਾਣ ਬਣੀ
* ‘ਦਬੰਗ 3’ ਕਦੋਂ ਰਿਲੀਜ਼ ਹੋ ਰਹੀ ਹੈ? ਕੀ ਰੋਲ ਹੈ ਤੁਹਾਡਾ?
-‘ਦਬੰਗ 3’ ਫਿਲਮ ਦੀ ਸ਼ੂਟਿੰਗ ਅਗਸਤ ਦੇ ਪਹਿਲੇ ਹਫਤੇ ਵਿੱਚ ਪੂਰੀ ਹੋ ਗਈ ਹੈ। ਇਸ ਸਮੇਂ ਡਬਿੰਗ ਪੋਸਟ ਪ੍ਰੋਡਕਸ਼ਨ ਜ਼ੋਰਾਂ 'ਤੇ ਹੈ। ਸਲਮਾਨ ਸਰ ਬਿੱਗ ਬੌਸ ਸੀਜਨ 13 'ਚ ਵੀ ਬਹੁਤ ਬਿਜ਼ੀ ਹਨ। ਫਿਲਮ ‘ਦਬੰਗ 3’ ਵਿੱਚ ਵੀ ਮੇਰਾ ਕਿਰਦਾਰ ਰੱਜੋ ਮਤਲਬ ਚੁਲਬੁਲ ਪਾਂਡੇ ਦੀ ਪਤਨੀ ਦਾ ਹੀ ਹੈ।
* ਅੱਜ ਦੇ ਨੌਜਵਾਨ ਆਪਣੇ ਕਰੀਅਰ ਦੇ ਨਾਲ ਬਿਜ਼ੀ ਹਨ। ਉਹ ਹਮੇਸ਼ਾ ਮੋਬਾਈਲ 'ਚ ਬਿਜ਼ੀ ਰਹਿੰਦੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਨਵੀਂ ਪੀੜ੍ਹੀ ਫੈਸ਼ਨ ਕਾਂਸ਼ੀਅਸ ਹੈ?
- ਨਵੀਂ ਪੀੜ੍ਹੀ ਸ਼ਾਇਦ ਇਸ ਲਈ ਕਾਂਸ਼ੀਅਸ ਹੈ ਕਿਉਂਕਿ ਆਪਣੇ ਮੋਬਾਈਲ ਰਾਹੀਂ ਉਹ ਦੁਨੀਆ ਭਰ ਦੇ ਫੈਸ਼ਨ ਟ੍ਰੈਂਡਸ ਦੀ ਜਾਣਕਾਰੀ ਰੱਖਦੇ ਹਨ ਅਤੇ ਵੈਲ ਕੁਨੈਕਟਿਡ ਰਹਿੰਦੇ ਹਨ। ਕੀ ਪਹਿਨਣਾ ਹੈ? ਐਕਸੈਸਰੀਜ਼ ਕੀ ਹੋਣੀਆਂ ਚਾਹੀਦੀਆਂ ਹਨ? ਉਨ੍ਹਾਂ ਨੂੰ ਸਭ ਪਤਾ ਹੈ। ਬਿਨਾਂ ਕੋਈ ਫੈਸ਼ਨ ਗੁਰੂ, ਬਿਨਾਂ ਕੋਈ ਸਟਾਈਲਿਸਟ। ਆਪਣੀਆਂ ਲੁਕਸ ਨੂੰ ਉਹ ਬਾਖੂਬੀ ਸੰਭਾਲਦੇ ਹਨ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਵੀ ਕਰਦੇ ਹਨ।
* ਤੁਹਾਡੇ 'ਚ ਕਿਨੀ ਫੈਸ਼ਨ ਸੈਂਸ ਹੈ? ਕਦੇ ਫੈਸ਼ਨ ਡਿਜ਼ਾਸਟਰ ਹੋਇਆ ਸੀ ਤੁਹਾਡੇ ਨਾਲ?
- ਮੈਂ ਪਹਿਲਾਂ ਕਿਹਾ ਵੀ ਸੀ ਕਿ ਮੈਂ ਐੱਸ ਐੱਨ ਡੀ ਟੀ (ਮਹਿਲਾ ਕਾਲਜ, ਹੋਮ ਸਾਇੰਸ) ਤੋਂ ਫੈਸ਼ਨ ਡਿਜ਼ਾਈਨਿੰਗ ਸਿੱਖੀ ਹੈ ਅਤੇ ਉਸ ਨੂੰ ਸਿੱਖਣ ਨਾਲ ਫੈਸ਼ਨ ਸੈਂਸ ਅਚਾਨਕ ਰਾਤੋ-ਰਾਤ ਤਾਂ ਵਧ ਨਹੀਂ ਜਾਣੀ। ਮੈਂ ਆਪਣੀ 10 ਸਾਲਾਂ ਬਾਲੀਵੁੱਡ ਦੀ ਜਰਨੀ ਤੋਂ ਹੌਲੀ ਹੌਲੀ ਸਿੱਖ ਰਹੀ ਹਾਂ। ਉਹ ਫੈਸ਼ਨ ਸੈਂਸ ਹੋਵੇ ਜਾਂ ਅਭਿਨੈ, ਆਪਣੀਆਂ ਗਲਤੀਆਂ ਤੋਂ ਮੈਂ ਸਿਖਿਆ ਹੈ। ਮੈਨੂੰ ਆਪਣੀਆਂ ਗਲਤੀਆਂ 'ਤੇ ਗਿਲਾ-ਸ਼ਿਕਵਾ ਨਹੀਂ ਕਿਉਂਕਿ ਹਰ ਦੂਸਰਾ ਇਨਸਾਨ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ। ਸਾਡੀਆਂ ਗਲਤੀਆਂ 'ਤੇ ਕੋਈ ਦੂਸਰਾ ਉਂਗਲੀ ਉਠਾਵੇ ਤਾਂ ਸਾਡੀ ਗਲਤੀ ਸਾਨੂੰ ਸਮਝ ਆਉਂਦੀ ਹੈ ਅਤੇ ਉਸ ਗਲਤੀ ਵਿੱਚ ਸੁਧਾਰ ਕਰਨਾ ਸੰਭਵ ਹੁੰਦਾ ਹੈ।
* ਤੁਹਾਡੇ ਮੁਤਾਬਕ ਬਾਲੀਵੁੱਡ 'ਚ ਫੈਸ਼ਨ ਆਈਕਨ ਕੌਣ ਹੈ?
-ਬਹੁਤ ਸਾਰੇ ਕਲਾਕਾਰ ਹਨ। ਮੈਨੂੰ ਲੱਗਦਾ ਹੈ ਕਿ ਜੋ ਮੇਰੇ ਤੋਂ ਬਿਹਤਰ ਚੰਗਾ ਫੈਸ਼ਨੇਬਲ ਰਹਿਣਾ ਜਾਣਦੇ ਹਨ, ਜਿਵੇਂ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ, ਦੋਵੇਂ ਫੈਸ਼ਨ 'ਚ ਅੱਗੇ ਹਨ। ਦੀਪਿਕਾ ਕਿਉਂਕਿ ਮਾਡਲਿੰਗ ਦੁਨੀਆ ਤੋਂ ਆਈ ਹੈ, ਉਸ ਵਿੱਚ ਆਪਣੇ ਆਪ ਇੱਕ ਸੁਭਾਵਿਕ ਫੈਸ਼ਨ ਸੈਂਸ ਹੈ। ਰਣਵੀਰ ਸਿੰਘ ਜੋ ਵੀ ਪਹਿਨਦੇ ਹਨ, ਕਮਾਲ ਕਰਨ ਦੀ ਸਮਰੱਥਾ ਰੱਖਦੇ ਹਨ। ਸੋਨਮ ਕਪੂਰ ਹੈ ਹੀ ਫੈਸ਼ਨ ਆਈਕਨ। ਆਲੀਆ ਵੀ ਬਹੁਤ ਫੈਸ਼ਨੇਬਲ ਹੈ।
* ਤੁਸੀਂ ਪਿੱਛੇ ਜਿਹੇ ਇੱਕ ਫੈਸ਼ਨ ਬ੍ਰਾਂਡ ਦਾ ਪ੍ਰਚਾਰ ਹੱਥ 'ਚ ਲਿਆ ਸੀ। ਇਸ ਬਾਰੇ ਕੁਝ ਦੱਸੋ?
- ਨਵੀਂ ਜਨਰੇਸ਼ਨ ਫੈਸ਼ਨ ਕਾਂਸ਼ੀਅਸ ਹੈ, ਪਰ ਉਨ੍ਹਾਂ ਕੋਲ ਖਰੀਦਦਾਰੀ ਲਈ ਖਾਸ ਬਦਲ ਨਹੀਂ ਹਨ। ਮਨਚਾਹੇ ਲਿਬਾਸਾਂ ਨੂੰ ਖਰੀਦਣ ਲਈ ਕਿਤੇ ਜਾਣ ਲਈ ਸਮਾਂ ਨਹੀਂ ਹੈ। ਅਜਿਹੀ ਹਾਲਤ ਵਿੱਚ ਆਨਲਾਈਨ ਸ਼ਾਪਿੰਗ ਉਨ੍ਹਾਂ ਲਈ ਬੜੀ ਸੌਖੀ ਹੈ। ਉਥੇ ਉਨ੍ਹਾਂ ਲਈ ਕਾਂਟੈਸਟ ਅਤੇ ਆਫਰ ਵੀ ਚੱਲਦੇ ਰਹਿੰਦੇ ਹਨ। ਮੈਂ ਵੀ ਇੱਕ ਆਨਲਾਈਨ ਸ਼ਾਪਿੰਗ ਪੋਰਟਲ ਨਾਲ ਜੁੜੀ ਹੋਈ ਹਾਂ। ਇਸ ਅਧੀਨ ਕੁਝ ਸਮੇਂ ਤੋਂ ਅਸੀਂ ਕਈ ਫੈਸ਼ਨੇਬਲ ਚਿਹਰਿਆਂ ਨੂੰ ਚੁਣਿਆ ਹੈ, ਜੋ ਇੱਕ ਫੈਸ਼ਨ ਵੀਕ ਦਾ ਹਿੱਸਾ ਹੋਣਗੇ। ਇਸ ਤਰ੍ਹਾਂ ਨੌਜਵਾਨਾਂ ਲਈ ਹੁਣ ਆਨਲਾਈਨ ਬਹੁਤ ਬਦਲ ਹੋ ਗਏ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ