Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

ਨਵੀਂ ਇਮੇਜ਼ ਬਣਾਉਣਾ ਚਾਹੁੰਦਾ ਹਾਂ : ਸਿਧਾਰਥ ਮਲਹੋਤਰਾ

October 16, 2019 08:30 AM

ਫਿਲਮ ‘ਸਟੂਡੈਂਟ ਆਫ ਦਿ ਯੀਅਰ’ ਨਾਲ ਬਾਲੀਵੁੱਡ 'ਤੇ ਕਦਮ ਰੱਖਣ ਵਾਲੇ ਸਿਧਾਰਥ ਮਲਹੋਤਰਾ ਨੇ ਆਪਣੇ ਸੱਤ ਸਾਲ ਦੇ ਕਰੀਅਰ ਵਿੱਚ ਸਫਲਤਾ ਅਤੇ ਅਸਫਲਤਾ ਦੋਵਾਂ ਦਾ ਸੁਆਦ ਚਖ ਲਿਆ। ਉਸ ਦੀ ਤੀਜੀ ਫਿਲਮ ‘ਏਕ ਵਿਲੇਨ' ਜਿੱਥੇ ਬਲਾਕਬਸਟਰ ਰਹੀ, ਉਥੇ ਬੀਤੇ ਸਾਲਾਂ ਵਿੱਚ ‘ਬਾਰ-ਬਾਰ ਦੇਖੋ’, ‘ਜੈਂਟਲਮੈਨ’, ‘ਅੱਯਾਰੀ’ ਵਰਗੀਆਂ ਫਿਲਮਾਂ ਨਹੀਂ ਚੱਲੀਆਂ। ਸਿਧਾਰਥ ਮੰਨਦੇ ਹਨ ਕਿ ਸਫਲਤਾ ਅਤੇ ਅਸਫਲਤਾ ਦੋਵਾਂ ਤੋਂ ਹੀ ਉਸ ਨੇ ਕਾਫੀ ਕੁਝ ਸਿੱਖਿਆ। ਹਾਲਾਂਕਿ ਅੱਜ ਵੀ ਉਸ ਦੇ ਹੱਥ ਵਿੱਚ ਕੁਝ ਚੰਗੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਲੈ ਕੇ ਇਨ੍ਹੀ ਦਿਨੀਂ ਉਹ ਕੁਝ ਜ਼ਿਆਦਾ ਹੀ ਸੁਰਖੀਆਂ ਵਿੱਚ ਹੈ। ਪੇਸ਼ ਹਨ, ਸਿਧਾਰਥ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਆਪਣੇ ਸੱਤ ਸਾਲ ਦੇ ਐਕਟਿੰਗ ਸਫਰ ਬਾਰੇ ਕੀ ਕਹੋਗੇ?
-ਇਹੀ ਕਿ ਇਨ੍ਹਾਂ ਸੱਤ ਸਾਲਾਂ 'ਚ ਮੈਂ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ। ਬਹੁਤ ਕੁਝ ਸਿੱਖਿਆ। ਸ਼ੁਰੂ ਵਿੱਚ ਤੁਹਾਡੇ 'ਚ ਇੱਕ ਅਗਿਆਨਤਾ ਹੁੰਦੀ ਹੈ, ਉਥੋਂ ਫੋਕਸਡ ਹੋਣ 'ਚ ਸਮਾਂ ਲੱਗਦਾ ਹੈ ਅਤੇ ਉਸ ਸਮੇਂ 'ਚ ਤੁਸੀਂ ਬਹੁਤ ਕੁਝ ਸਿੱਖਦੇ ਹੋ। ਮੈਂ ਆਪਣੀਆਂ ਪਿਛਲੀਆਂ ਤਿੰਨ-ਚਾਰ ਫਿਲਮਾਂ ਤੋਂ ਬੜਾ ਕੁਝ ਸਿੱਖਿਆ। ਕੋਈ ਫਿਲਮ ਚੱਲੇਗੀ ਜਾਂ ਨਹੀਂ, ਇਹ ਰਿਲੀਜ਼ ਤੋਂ ਪਹਿਲਾਂ ਸਮਝ ਸਕਣਾ ਬਹੁਤ ਮੁਸ਼ਕਲ ਹੈ। ਇਸ ਲਈ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇੱਕ ਐਕਟਰ ਦੇ ਤੌਰ 'ਤੇ ਤੁਸੀਂ ਆਪਣਾ ਕੰਮ ਚੰਗੀ ਤਰ੍ਹਾਂ ਕਰੋ, ਦਰਸ਼ਕਾਂ ਨੂੰ ਕੁਝ ਵੱਖਰਾ ਦਿਓ।
* ਕੀ ਤੁਹਾਨੂੰ ਵੀ ਅਜਿਹਾ ਲੱਗਦਾ ਹੈ ਕਿ ਇਕੱਠੇ ਸ਼ੁਰੂਆਤ ਦੇ ਬਾਵਜੂਦ ਆਲੀਆ ਭੱਟ ਅਤੇ ਵਰੁਣ ਧਵਨ ਤੁਹਾਡੇ ਤੋਂ ਕਾਫੀ ਅੱਗੇ ਨਿਕਲ ਗਏ ਹਨ?
-ਮੈਂ ਅਜਿਹਾ ਬਿਲਕੁਲ ਨਹੀਂ ਸੋਚਦਾ। ਮੈਂ ਇਸ ਨੂੰ ਪਾਜ਼ੀਟਿਵ ਤਰੀਕੇ ਨਾਲ ਲੈਂਦਾ ਹਾਂ। ਰਹੀ ਗੱਲ ਮੇਰੇ ਪਿਛੜਨ ਦੀ ਤਾਂ ਅਸੀਂ ਲੋਕ ਜਦੋਂ ਬਾਹਰੋਂ ਆਈਏ ਤਾਂ ਪਹਿਲੇ ਦਿਨ ਹੀ ਸੈਂਕੜੇ ਲੋਕਾਂ ਨਾਲ ਆਡੀਸ਼ਨ ਦਿੰਦੇ ਹਾਂ ਤੇ ਜੇ ਇਥੋਂ ਤੱਕ ਆਏ ਹਾਂ ਤਾਂ ਇਹ ਚੰਗਾ ਕਰਨ ਦੀ ਚਾਹਤ ਹੈ। ਨਹੀਂ ਤਾਂ ਮੈਂ ਇਥੇ ਨਹੀਂ ਹੁੰਦਾ, ਆਪਣੇ ਸ਼ਹਿਰ ਦਿੱਲੀ 'ਚ ਕੁਝ ਕਰਦਾ ਹੁੰਦਾ।
* ਤੁਸੀਂ ਵੀ ਬਾਇਓਪਿਕ ਦੀ ਦੌੜ ਦਾ ਹਿੱਸਾ ਬਣ ਗਏ ਹੋ?
- ਫਿਲਮ ਨਗਰੀ 'ਚ ਜਿਹੋ ਜਿਹੀਆਂ ਫਿਲਮਾਂ ਬਣਨਗੀਆਂ, ਕਲਾਕਾਰਾਂ ਨੂੰ ਉਨ੍ਹਾਂ 'ਚ ਕੰਮ ਕਰਨਾ ਹੋਵੇਗਾ ਕਿਉਂਕਿ ਅੱਜ ਬਾਇਓਪਿਕ ਦਾ ਦੌਰ ਹੈ ਤਾਂ ਮੈਂ ਵੀ ਬਾਇਓਪਿਕ ਫਿਲਮ ਕਰ ਰਿਹਾ ਹਾਂ। ਮੈਂ ‘ਸ਼ੇਰਸ਼ਾਹ' ਤੋਂ ਕਾਰਗਿਲ ਸ਼ਹੀਦ ਮੇਜਰ ਵਿਕਰਮ ਬੱਤਰਾ ਦੀ ਜ਼ਿੰਦਗੀ ਨੂੰ ਪਰਦੇ 'ਤੇ ਉਤਾਰਨ ਜਾ ਰਿਹਾ ਹਾਂ। ਇਹ ਪ੍ਰੇਰਕ ਅਤੇ ਭਾਵਨਾਤਮਕ ਕਹਾਣੀ ਹੈ।
* ਤੁਹਾਡੀ ਫਿਲਮ ‘ਜਬਰੀਆ ਜੋੜੀ’ ਨਹੀਂ ਚੱਲੀ, ਪਰ ਇਸ 'ਚ ਤੁਹਾਡਾ ਵੱਖਰਾ ਅੰਦਾਜ਼ ਅਤੇ ਅਲੱਗ ਕਿਰਦਰਾ ਲੋਕਾਂ ਨੂੰ ਪਸੰਦ ਆਇਆ। ਫਿਲਮ ਦੀ ਕਿਸ ਗੱਲ ਨੇ ਤੁਹਾਨੂੰ ਆਕਰਸ਼ਿਤ ਕੀਤਾ?
-ਕੁਝ ਵੱਖਰਾ ਕਰਨ ਦਾ ਹੀ ਮਜ਼ਾ ਹੈ। ਮੈਂ ਕਦੇ ਅਜਿਹਾ ਰੋਲ ਨਹੀਂ ਕੀਤਾ। ਮੇਰੇ ਲਈ ਵੀ ਇਹ ਕਾਫੀ ਵੱਖਰਾ ਤਜਰਬਾ ਸੀ। ਬਿਹਾਰ ਦੀ ਭਾਸ਼ਾ, ਉਥੋਂ ਦਾ ਪਹਿਰਾਵਾ, ਉਥੋਂ ਦਾ ਸਟਾਈਲ ਸਾਰਾ ਸਮਝਣ ਦਾ ਮੌਕਾ ਮਿਲਿਆ।
*ਕਿਤੇ ਇਸੇ ਬਹਾਨੇ ਇਮੇਜ ਤੋੜਨ ਦੀ ਕੋਸ਼ਿਸ਼ ਤਾਂ ਨਹੀਂ ਸੀ?
-ਨਹੀਂ, ਕਿਉਂਕਿ ਅੱਜ ਤੱਕ ਅਜਿਹੀ ਕੋਈ ਇਮੇਜ ਸੀ ਹੀ ਨਹੀਂ। ‘ਲਵਰ ਬੁਆਏ’ ਦੀ ਸੀ, ਪਰ ਫਿਰ ਮੈਂ ‘ਏਕ ਵਿਲੇਨ' ਵੀ ਕੀਤੀ ਸੀ। ਕਹਿ ਸਕਦਾ ਹਾਂ ਕਿ ਇਮੇਜ ਤੋੜਨ ਦੀ ਨਹੀਂ, ਸਗੋਂ ਨਵੀਂ ਇਮੇਜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੋ ਰਸਤਾ ਮੈਂ ਚੁਣਿਆ ਹੈ, ਉਹ ਜ਼ਿਆਦਾ ਰਿਸਕੀ ਹੈ। ਇਥੇ ਫੇਲ ਹੋਣ ਦੇ ਚਾਂਸ ਵੱਧ ਹਨ, ਕਿਉਂਕਿ ਮੈਂ ਹਰ ਫਿਲਮ ਨਾਲ ਨਵੇਂ ਅੰਦਾਜ਼ 'ਚ ਸਾਹਮਣੇ ਆ ਰਿਹਾ ਹਾਂ, ਮੈਨੂੰ ਇਸ ਵਿੱਚ ਬਹੁਤ ਮਜ਼ਾ ਆ ਰਿਹਾ ਹੈ। ਮੈਂ ਹਰ ਫਿਲਮ ਨਾਲ ਕੁਝ ਨਵਾਂ ਸਿੱਖ ਰਿਹਾ ਹਾਂ। ਕੁਝ ਫਿਲਮਾਂ ਚਲਦੀਆਂ ਹਨ, ਕੁਝ ਨਹੀਂ ਚਲਦੀਆਂ, ਪਰ ਮੈਂ ਇਸ ਨੂੰ ਬਤੌਰ ਚੈਲੇਂਜ ਲੈਂਦਾ ਹਾਂ।
* ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਦੱਸੋ।
- ਮੇਰੀਆਂ ਆਉਣ ਵਾਲੀਆਂ ਫਿਲਮਾਂ ਹਨ ‘ਮਰਜਾਵਾਂ’ ਅਤੇ ‘ਸ਼ੇਰਸ਼ਾਹ’। ਇਹ ਦੋਵੇਂ ਫਿਲਮਾਂ ਇੱਕ ਦੂਜੇ ਤੋਂ ਕਾਫੀ ਵੱਖ ਹਨ ਤੇ ਇਨ੍ਹਾਂ ਫਿਲਮਾਂ ਬਾਰੇ ਫਿਲਹਾਲ ਬੇਹੱਦ ਉਤਸ਼ਾਹਤ ਹਾਂ। ਮਿਲਾਪ ਜਾਵੇਰੀ ਦੇ ਨਿਰਦੇਸ਼ਨ 'ਚ ਬਣ ਰਹੀ ‘ਮਰਜਾਵਾਂ’ ਇੱਕ ਐਕਸ਼ਨ ਥ੍ਰੀਲਰ ਅਤੇ ਇਮੋਸ਼ਨਲ ਲਵ ਸਟੋਰੀ ਫਿਲਮ ਹੈ। ਇਸ ਫਿਲਮ ਵਿੱਚ ਐਕਸ਼ਨ ਵੀ ਹੋਵੇਗਾ, ਡਰਾਮਾ ਵੀ ਹੋਵੇਗਾ ਅਤੇ ਪਿਆਰ ਵੀ ਹੋਵੇਗਾ। ਇਸ ਵਿੱਚ ਰਕੁਲਪ੍ਰੀਤ ਸਿੰਘ ਮੇਰੀ ਹੀਰੋਇਨ ਹੈ, ਜਦੋਂ ਕਿ ਰਿਤੇਸ਼ ਦੇਸ਼ਮੁਖ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਇਸੇ ਸਾਲ ਰਿਲੀਜ਼ ਹੋਵੇਗੀ। ਉਥੇ ‘ਸ਼ੇਰਸ਼ਾਹ’ ਅਗਲੇ ਸਾਲ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ