Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਯੰਗ ਐਕਟਰਜ਼ ਨਾਲ ਫਿਲਮਾਂ ਕਰਾਂਗੀ: ਪੂਜਾ ਹੇਗੜੇ

October 16, 2019 08:26 AM

ਸਾਊਥ ਅਤੇ ਬਾਲੀਵੁੱਡ ਫਿਲਮ ਨਗਰੀ ਵਿੱਚ ਅਭਿਨੇਤਰੀ ਪੂਜਾ ਹੇਗੜੇ ਅੱਜ ਇੱਕ ਜਾਣਿਆ ਪਛਾਣਿਆ ਨਾਂਅ ਹੈ, ਬਾਵਜੂਦ ਇਸ ਦੇ ਉਹ ਬਾਲੀਵੁੱਡ 'ਚ ਆਪਣੀ ਮੌਜੂਦਗੀ ਦਰਜ ਕਰਵਾ ਸਕਣ 'ਚ ਅਜੇ ਤੱਕ ਅਸਫਲ ਹੈ, ਜਦ ਕਿ ਇਸ ਅਭਿਨੇਤਰੀ ਨੇ ਸਾਊਥ ਇੰਡਸਟਰੀ 'ਚ ਆਪਣਾ ਇੱਕ ਟ੍ਰੈਂਡ ਸੈੱਟ ਕੀਤਾ ਹੈ। ਇਥੋਂ ਤੱਕ ਕਿ ਸੋਸ਼ਲ ਮੀਡੀਆ 'ਤੇ ਵੀ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਉਸ ਦੀ ਫਿਲਮ ‘ਹਾਊਸਫੁੱਲ 4’ ਜਲਦੀ ਰਿਲੀਜ਼ ਹੋਣ ਵਾਲੀ ਹੈ। ਪੇਸ਼ ਹਨ ਪੂਜਾ ਹੇਗੜੇ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
*‘ਮੋਹਨਜੋਦੜੋ’ ਦੇ ਫਲਾਪ ਹੋਣ ਤੋਂ ਬਾਅਦ ਕਾਫੀ ਦਿਨਾਂ ਤੱਕ ਤੁਸੀਂ ਬੇਕਾਰ ਰਹੇ। ਕੀ ਕਰ ਰਹੇ ਸੀ?
- ਬਾਲੀਵੁੱਡ ਦੀ ਮੇਰੀ ਪਹਿਲੀ ਫਿਲਮ ‘ਮੋਹਨਜੋਦੜੋ’ ਦੇ ਫਲਾਪ ਹੋਣ ਤੋਂ ਬਾਅਦ ਮੇਰੀ ਝੋਲੀ 'ਚ ਕੋਈ ਫਿਲਮ ਨਹੀਂ ਸੀ ਅਤੇ ਮੈਂ ਆਨਲਾਈਨ ਪ੍ਰੇਰਨਾਦਾਇਕ ਵੀਡੀਓ ਦੇਖਦੀ ਸੀ। ਲਗਭਗ ਸਾਲ ਭਰ ਤੱਕ ਮੇਰੇ ਕੋਲ ਕੋਈ ਕੰਮ ਨਹੀਂ ਸੀ। ਉਹ ਮੁਸ਼ਕਲ ਸਮਾਂ ਸੀ। ਇਸ ਦੌਰਾਨ ਮੈਂ ਆਪਣੀ ਕੁਸ਼ਲਤਾ ਉਤੇ ਕੰਮ ਕੀਤਾ। ਉਦੋਂ ਮੈਂ ਯੂ-ਟਿਊਬ ਉਤੇ ਅਜਿਹੇ ਪ੍ਰੇਰਨਾ ਦਾਇਕ ਵੀਡੀਓ ਲੱਭਦੀ ਹੁੰਦੀ ਸੀ, ਕੁਝ ਅਜਿਹਾ, ਜਿਸ ਨਾਲ ਮੈਂ ਜੁੜਾਅ ਮਹਿਸੂਸ ਕਰ ਸਕਾਂ।
* ਆਪਣੀ ਸਾਊਥ ਦੀ ਪਿੱਛੇ ਜਿਹੇ ਆਈ ਫਿਲਮ ‘ਵਾਲਮੀਕ’ ਬਾਰੇ ਕੁਝ ਦੱਸੋ।
-ਅਸੀਂ ਪਿੱਛੇ ਜਿਹੇ ਇਸ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫਿਲਮ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਦਰਸ਼ਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਇਸ ਨੂੰ ਲੈ ਕੇ ਮੇਰੇ ਫੈਨਜ਼ ਹੀ ਨਹੀਂ, ਫਿਲਮ ਕ੍ਰਿਟਿਕਸ ਵੀ ਮੇਰੀ ਪ੍ਰਫਾਰਮੈਂਸ ਤੇ ਫਿਲਮ ਦੀ ਤਾਰੀਫ ਕਰ ਰਹੇ ਹਨ। ਇਸ ਵਿੱਚ ਮੇਰੀ ਲੁਕ ਸ੍ਰੀਦੇਵੀ ਵਰਗੀ ਤਾਂ ਹੈ ਹੀ, ਮੇਰੇ ਕਿਰਦਾਰ ਦਾ ਨਾਂਅ ਵੀ ਸ੍ਰੀਦੇਵੀ ਹੈ। ਇਹ ਕਿਰਦਾਰ ਥੋੜ੍ਹਾ ਸ਼ਰਾਰਤੀ, ਪਰ ਮਾਸੂਮੀਅਤ ਭਰਿਆ ਹੈ। ਮੇਰੀ ਗੁੱਤ, ਕੱਜਲ ਨਾਲ ਭਰੀਆਂ ਅੱਖਾਂ ਅਤੇ ਮੱਥੇ 'ਤੇ ਲੱਗੀ ਬਿੰਦੀ ਮੈਨੂੰ ਬਿਲਕੁਲ ਵੱਖਰੀ ਲੁੱਕ ਦੇ ਰਹੀ ਹੈ। ਬਹੁਤ ਜਲਦ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ।
* ਇਸੇ ਵਜ੍ਹਾ ਨਾਲ ਤੁਹਾਡੀ ਤੁਲਨਾ ਸ੍ਰੀਦੇਵੀ ਨਾਲ ਕੀਤੀ ਜਾਣ ਲੱਗੀ ਹੈ?
-ਸ੍ਰੀਦੇਵੀ ਨਾਲ ਮੇਰੀ ਤੁਲਨਾ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ। ਸ੍ਰੀਦੇਵੀ ਨੂੰ ਵੱਡੇ ਪਰਦੇ 'ਤੇ ਦੇਖਣਾ ਕਿਸੇ ਅਨੁਭਵ ਤੋਂ ਘੱਟ ਨਹੀਂ ਸੀ। ਆਪਣੇ ਜਗਮਗਾਉਂਦੇ ਚਰਿੱਤਰ ਨਾਲ ਹਰ ਵਾਰ ਉਹ ਪਰਦੇ 'ਤੇ ਰੌਣਕ ਲਿਆਈ ਸੀ। ਉਹ ਸੱਚਮੁੱਚ ਭਾਰਤੀ ਸਿਲਵਰ ਸਕਰੀਨ ਦੀ ਚਾਂਦਨੀ ਸੀ। ਇਸ ਫਿਲਮ ਜ਼ਰੀਏ ਉਨ੍ਹਾਂ ਵਰਗਾ ਕਿਰਦਾਰ ਕਰਨਾ ਮੇਰੇ ਵੱਲੋਂ ਉਨ੍ਹਾਂ ਨੂੰ ਇੱਕ ਸ਼ਰਧਾਂਜਲੀ ਵੀ ਹੈ।
* ਤੁਹਾਡੀ ਫਿਲਮ ‘ਹਾਊਸਫੁੱਲ 4’ ਰਿਲੀਜ਼ ਹੋਣ ਵਾਲੀ ਹੈ। ਕੀ ਕਹੋਗੇ?
-ਇਹ ਸੁਪਰਹਿੱਟ ‘ਹਾਊਸਫੁੱਲ’ ਸੀਰੀਜ਼ ਦਾ ਚੌਥਾ ਹਿੱਸਾ ਹੈ, ਜੋ ਇਸ ਵਾਰ ਹਾਰਰ ਕਾਮੇਡੀ ਫਿਲਮ ਵਜੋਂ ਸਾਹਮਣੇ ਆ ਰਹੀ ਹੈ। ਇਸ ਦਾ ਨਿਰਦੇਸ਼ਨ ਸਾਜਿਦ-ਫਰਹਾਦ ਦੀ ਜੋੜੀ ਕਰ ਰਹੀ ਹੈ। ਇਸ ਦੀ ਕਹਾਣੀ ਪੁਨਰ ਜਨਮ 'ਤੇ ਆਧਾਰਤ ਹੈ, ਜਿਸ 'ਚ ਕਾਮੇਡੀ ਦਾ ਤੜਕਾ ਵੀ ਹੋਵੇਗਾ। ‘ਹਾਊਸਫੁੱਲ 4’ ਦੋ ਸਮਿਆਂ ਦੀ ਕਹਾਣੀ ਹੈ; ਇੱਕ ਮੌਜੂਦਾ ਅਤੇ ਇੱਕ ਭੂਤਕਾਲ, ਜਿਸ ਨੂੰ ਬਾਹੂਬਲੀ ਯੁੱਗ ਵਰਗਾ ਦਿਖਾਇਆ ਜਾਵੇਗਾ। ਇਸ ਦੇ ਬਾਵਜੂਦ ਇਹ ਫਿਲਮ ਪਹਿਲਾਂ ਦੀਆਂ ਫਿਲਮਾਂ ਵਾਂਗ ਕਾਮੇਡੀ ਹੋਵੇਗੀ, ਪਰ ਇਸ ਲੱਗੇਗਾ ਹਾਰਰ ਦਾ ਤੜਕਾ। ਫਿਲਮ ਵਿੱਚ ਰਿਤੇਸ਼ ਦੇਸ਼ਮੁਖ, ਅਕਸ਼ੈ ਕੁਮਾਰੇ, ਬੌਬੀ ਦਿਓਲ, ਕ੍ਰਿਤੀ ਸਨਨ, ਕ੍ਰਿਥੀ ਖਰਬੰਦਾ ਵਰਗੇ ਸਿਤਾਰੇ ਸ਼ਾਮਲ ਹਨ। ਇਹ ਫਿਲਮ ਦੀਵਾਲੀ 'ਤੇ ਰਿਲੀਜ਼ ਹੋਵੇਗੀ। ਦੱਸ ਦੇਵਾਂ ਕਿ ਇਹ 3ਡੀ 'ਤੇ ਰਿਲੀਜ਼ ਹੋਵੇਗੀ, ਜੋ 200 ਕਰੋੜ ਦੇ ਬਜਟ ਨਾਲ ਬਣੀ ਹੈ।
* ਤੁਹਾਡੀ ਇੱਛਾ ਕੀ ਕਿਸੇ ਖਾਸ ਤਰ੍ਹਾਂ ਦੀ ਫਿਲਮ ਵਿੱਚ ਕੰਮ ਕਰਨ ਦੀ ਵੀ ਹੈ?
- ਹਾਂ, ਮੇਰੀ ਇੱਕ ਯੰਗ ਟਾਈਪ ਦੀ ਫਿਲਮ ਕਰਨ ਦੀ ਇੱਛਾ ਹੈ, ਮਤਲਬ ਸੈੱਟ 'ਤੇ ਜਾ ਕੇ ਮੈਂ ਜੀਨਸ ਪਹਿਨਣੀ ਹੈ। ਜਿੱਥੋਂ ਤੱਕ ਖਾਸ ਐਕਟਰ ਦੀ ਗੱਲ ਹੈ ਤਾਂ ਮੈਂ ਵਰੁਣ ਧਵਨ ਤੇ ਰਣਵੀਰ ਸਿੰਘ ਵਰਗੇ ਯੰਗ ਐਕਟਰਸ ਨਾਲ ਕੰਮ ਕਰਨਾ ਚਾਹੰੁਦੀ ਹਾਂ ਕਿਉਂਕਿ ਉਹ ਦੋਵੇਂ ਬਹੁਤ ਐਨਰਜੈਟਿਕ ਹਨ। ਇਸ ਤੋਂ ਇਲਾਵਾ ਨਿਰਦੇਸ਼ਕ ਇਮਤਿਆਜ਼ ਅਲੀ ਨਾਲ ਕੰਮ ਕਰਨਾ ਚਾਹੰੁਦੀ ਹਾਂ ਕਿਉਂਕਿ ਉਨ੍ਹਾਂ ਨੇ ਸ਼ਾਨਦਾਰ ਕਿਰਦਾਰਾਂ ਨੂੰ ਲਿਖ ਕੇ ਉਨ੍ਹਾਂ ਨੂੰ ਆਪਣੀਆਂ ਫਿਲਮਾਂ ਵਿੱਚ ਬਿਹਤਰੀਨ ਅੰਦਾਜ਼ 'ਚ ਉਤਾਰਿਆ ਹੈ। ਇਸ ਲਈ ਮੈਂ ਇਮਤਿਆਜ਼ ਅਲੀ ਨਾਲ ਕੰਮ ਕਰਨਾ ਪਸੰਦ ਕਰਾਂਗੀ।
* ਤੁਸੀਂ ਪਹਿਲੀ ਵਾਰ ਕਾਮੇਡੀ ਕਰ ਰਹੇ ਹੋ। ਕਿਹੋ ਜਿਹਾ ਤਜਰਬਾ ਹੋਇਆ?
- ਬਹੁਤ ਚੰਗਾ, ਕਿਉਂਕਿ ਮੇਰੇ ਕੋ ਸਟਾਰਸ ਨੂੰ ਮੇਰੀ ਕਾਮਿਕ ਟਾਈਮਿੰਗ ਪਸੰਦ ਆਈ ਹੈ, ਜਦ ਕਿ ਇਹ ਮੇਰੀ ਪਹਿਲੀ ਕਾਮੇਡੀ ਫਿਲਮ ਹੈ, ਪਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ 'ਚ ਮੈਨੂੰ ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁਖ ਵਰਗੇ ਬਿਹਤਰੀਨ ਐਕਟਰਾਂ ਨਾਲ ਕੰਮ ਦਾ ਮੌਕਾ ਮਿਲਿਆ ਹੈ। ਅਜਿਹੀ ਹਾਲਤ ਵਿੱਚ ਮੈਂ ਵੀ ਆਪਣਾ ਸਰਵ ਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹਾਂਗੀ। ਉਂਝ ਮੈਨੂੰ ਪਤਾ ਹੈ ਕਿ ਲੋਕਾਂ ਨੂੰ ਹਸਾਉਣਾ ਕਿੰਨਾ ਮੁਸ਼ਕਲ ਕੰਮ ਹੈ, ਫਿਰ ਵੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ। ਦੇਖਦੇ ਹਾਂ ਕਿ ਦਰਸ਼ਕ ਮੇਰੇ ਕੰਮ ਨੂੰ ਕਿੰਨਾ ਪਸੰਦ ਕਰਦੇ ਹਨ।

Have something to say? Post your comment