Welcome to Canadian Punjabi Post
Follow us on

30

May 2020
ਟੋਰਾਂਟੋ/ਜੀਟੀਏ

ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ

October 16, 2019 01:45 AM

ਬਰੈਂਪਟਨ, (ਡਾ. ਝੰਡ) - ਅਗਲੇ ਹਫ਼ਤੇ 21 ਅਕਤੂਬਰ ਨੂੰ ਹੋ ਰਹੀਆਂ ਫ਼ੈੱਡਰਲ ਚੋਣਾਂ ਵਿਚ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨਾਲ ਦੇ ਉਨ੍ਹਾਂ ਦੇ ਪਾਰਟੀ ਪਲੇਟਫ਼ਾਰਮ ਬਾਰੇ ਲੰਘੇ ਸ਼ੁੱਕਰਵਾਰ 11 ਅਕਤੂਬਰ ਨੂੰ ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਸ਼ੁੱਕਰਵਾਰ ਵਾਲੇ ਗਰੁੱਪ ਦੇ ਮੈਂਬਰਾਂ ਵੱਲੋਂ ਦਿਲਚਸਪ ਸੰਵਾਦ ਰਚਾਇਆ ਗਿਆ। ਕਲੱਬ ਦੇ ਮੈਂਬਰਾਂ ਦੇ ਸੱਦੇ 'ਤੇ ਰੂਬੀ ਸਹੋਤਾ ਲੱਗਭੱਗ ਸਾਢੇ ਗਿਆਰਾਂ ਵਜੇ ਸੀਨੀਅਰਾਂ ਦੀ ਮੀਟਿੰਗ ਦੇ ਸਥਾਨ 'ਤੇ ਪਹੁੰਚੇ।
ਕਲੱਬ ਦੇ ਮੈਂਬਰ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਰੂਬੀ ਸਹੋਤਾ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਰੂਬੀ ਸਹੋਤਾ ਨੇ ਆਪਣੇ ਦੂਸਰੀ ਵਾਰ ਇਹ ਫ਼ੈੱਡਰਲ ਚੋਣ ਲੜਨ ਦੇ ਉਦੇਸ਼, ਲਿਬਰਲ ਪਾਰਟੀ ਦੇ ਚੋਣ-ਮਨੋਰਥ ਪੱਤਰ ਅਤੇ ਆਪਣੀ ਪਾਰਟੀ ਦੀ ਪਿਛਲੇ ਚਾਰ ਸਾਲਾਂ ਦੀ ਕਾਰਗ਼ੁਜ਼ਾਰੀ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਲੋਕਾਂ ਵੱਲੋਂ ਇਸ ਵਾਰ ਇਕ ਹੋਰ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਸਰਕਾਰ ਦੇ ਇਸ ਸਮੇਂ ਚੱਲ ਰਹੇ ਕੰਮਾਂ ਨੂੰ ਪੂਰੇ ਕਰਨਗੇ ਅਤੇ ਕੈਨੇਡਾ਼ ਦੇ ਵਿਕਾਸ ਲਈ ਹੋਰ ਕਈ ਨਵੇਂ ਪ੍ਰੋਗਰਾਮ ਲੈ ਕੇ ਆਉਣਗੇ। ਇਸ ਦੌਰਾਨ ਉਨ੍ਹਾਂ ਫ਼ੈੱਡਰਲ ਸਰਕਾਰ ਦੇ ਪ੍ਰਵਿੰਸਾਂ ਤੇ ਟੈਰੀਟਰੀਆਂ ਦੀਆਂ ਸਰਕਾਰਾਂ ਅਤੇ ਵੱਖ-ਵੱਖ ਸ਼ਹਿਰਾਂ ਦੀਆਂ ਮਿਉਨਿਸਿਪਲਿਟੀਆਂ ਦੀਆਂ ਸਥਾਨਕ ਸਰਕਾਰਾਂ ਦੇ ਆਪਸੀ ਸਬੰਧਾਂ ਬਾਰੇ ਵੀ ਸੰਖੇਪ ਵਿਚ ਜਿ਼ਕਰ ਕੀਤਾ।
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਜਿੱਥੇ ਕੈਨੇਡਾ ਦੀ ਜੀ.ਡੀ.ਪੀ. ਵਿਚ ਵਾਧਾ ਕਰਨ, ਇਕ ਮਿਲੀਅਨ ਤੋਂ ਵਧੇਰੇ ਨਵੀਆਂ ਨੌਕਰੀਆਂ ਪੈਦਾ ਕਰਨ, ਕੈਨੇਡਾ ਚਾਈਲਡ ਬੈਨੀਫਿ਼ਟ ਪ੍ਰੋਗਰਾਮ, ਮੱਧ-ਵਰਗ ਉੱਪਰ ਟੈਕਸ ਘਟਾਉਣ, ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਨੈਸ਼ਨਲ ਫ਼ਾਰਮਾਕੇਅਰ ਪਾਲਿਸੀ ਬਨਾਉਣ, ਆਦਿ ਬਾਰੇ ਦੱਸਿਆ, ਉੱਥੇ ਬਰੈਂਪਟਨ ਸ਼ਹਿਰ ਨਾਲ ਸਬੰਧਿਤ ਮੁੱਦਿਆਂ ਵਿਚ ਇੱਥੇ 7,000 ਤੋਂ ਵਧੇਰੇ ਨਵੀਆਂ ਨੌਕਰੀਆਂ ਪੈਦਾ ਕਰਨ, ਇਨਫ਼ਰਾ-ਸਟਰੱਕਚਰ ਵਿਚ ਵਾਧਾ ਕਰਨ, ਵਾਤਾਵਰਣ ਦੀ ਸੱ਼ੁਧਤਾ ਕਾਇਮ ਰੱਖਣ ਲਈ ਇੱਥੇ 22 ਨਵੀਆਂ ਇਲੈੱਕਟ੍ਰਿਕ ਬੱਸਾਂ ਦੀ ਖ਼ਰੀਦ, ਰਾਇਰਸਨ ਯੂਨੀਵਰਸਿਟੀ ਦਾ ਸਾਈਬਰ ਕਰਾਈਮ ਨਾਲ ਸਬੰਧਿਤ ਵਿਭਾਗ ਖੋਲ੍ਹਣ, ਬਰੈਂਪਟਨ ਵਿਚ ਯੂਨੀਵਰਸਿਟੀ ਬਨਾਉਣ ਲਈ ਫ਼ੈੱਡਰਨ ਸਰਕਾਰ ਵੱਲੋੰਂ ਫੰਡਾਂ ਦਾ ਪ੍ਰਬੰਧ ਕਰਨ ਅਤੇ ਬਰੈਂਪਟਨ-ਵਾਸੀਆਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਥੇ ਇਕ ਹੋਰ ਹਸਪਤਾਲ ਬਨਾਉਣ ਬਾਰੇ ਵੀ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੂੰ ਮੈਂਬਰਾਂ ਦੇ ਆਮ ਸੁਆਲਾਂ ਦੇ ਨਾਲ਼-ਨਾਲ ਼ਕਈ ਤਿੱਖੇ ਸੁਆਲਾਂ ਦਾ ਵੀ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਠਰੰ੍ਹਮੇਂ ਨਾਲ ਤਸੱਲੀ-ਪੂਰਵਕ ਦਿੱਤੇ ਗਏ। ਮੈਂਬਰਾਂ ਵੱਲੋਂ ਉਨ੍ਹਾਂ ਨੂੰ ਆਪਣੇ ਭਰਪੂਰ ਸਮੱਰਥਨ ਬਾਰੇ ਯਕੀਨ ਦਿਵਾਇਆ ਗਿਆ। ਸੰਵਾਦ ਦਾ ਸੰਚਾਲਨ ਡਾ. ਸੁਖਦੇਵ ਸਿੰਘ ਝੰਡ ਵੱਲੋਂ ਕੀਤਾ ਗਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੈਨੋਰਮਾ ਇੰਡੀਆ ਨੇ ਨਵੇਂ ਬੋਰਡ ਦੀ ਕੀਤੀ ਚੋਣ
ਥੌਰਨਕਲਿਫ ਪਾਰਕ ਏਰੀਆ ਵਿੱਚ ਦੋ ਵਿਅਕਤੀਆਂ ਨੂੰ ਮਾਰੀ ਗਈ ਗੋਲੀ
5 ਆਬ ਟੀ.ਵੀ. ਵਲੋਂ ਵਿਲੀਅਮ ਓਸਲਰ ਹੈਲਥ ਸੈਂਟਰ ਲਈ 2,12,000 ਡਾਲਰ ਇਕੱਤਰ
ਮੇਅਰ ਪੈਟਿ੍ਰਕ ਬ੍ਰਾਊਨ ਨੇ ਕੀਤਾ ਪੰਜਾਬੀ ਫੂਡ ਸੇਵਾ ਦੇ ਵਲੰਟੀਅਰਜ਼ ਦਾ ਧੰਨਵਾਦ
2021 ਤੱਕ ਆਪਣੇ ਆਫਿਸ ਬੰਦ ਰੱਖੇਗੀ ਸ਼ੌਪੀਫਾਇ ਘਰ ਤੋਂ ਹੀ ਕੰਮ ਕਰਨਗੇ ਕਰਮਚਾਰੀ
ਓਨਟਾਰੀਓ ਵਿੱਚ ਕਰੋਨਾਵਾਇਰਸ ਦੇ 413 ਮਾਮਲਿਆਂ ਦੀ ਹੋਈ ਪੁਸ਼ਟੀ
ਮਹਾਂਮਾਰੀ ਦੌਰਾਨ ਸੀਨੀਅਰਜ਼ ਦੀ ਵਿੱਤੀ ਮਦਦ ਲਈ ਫੈਡਰਲ ਸਰਕਾਰ ਕਰ ਰਹੀ ਹੈ ਕਈ ਉਪਰਾਲੇ
ਏਅਰਲਾਈਨਜ਼ ਦੀਆਂ ਰਿਫੰਡ ਨੀਤੀਆਂ ਬਾਰੇ ਢੰਗ ਨਾਲ ਗੱਲਬਾਤ ਕੀਤੇ ਜਾਣ ਦੀ ਲੋੜ : ਟਰੂਡੋ
ਕੋਵਿਡ-19 ਦੇ ਦੂਜੇ ਗੇੜ ਤੋਂ ਬਚਣ ਲਈ ਕੈਨੇਡੀਅਨਾਂ ਨੂੰ ਮਾਸਕ ਪਾਉਣੇ ਚਾਹੀਦੇ ਹਨ : ਟਰੂਡੋ
ਸਕਾਰਬੌਰੋ ਦੇ ਘਰ ਵਿੱਚੋਂ ਮਿਲੀ ਲਾਸ਼, ਕਤਲ ਦਾ ਮਾਮਲਾ ਦੱਸ ਰਹੀ ਹੈ ਪੁਲਿਸ