Welcome to Canadian Punjabi Post
Follow us on

01

April 2020
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ

October 16, 2019 01:45 AM

20 ਅਕਤੂਬਰ ਨੂੰ ਹੋਵੇਗੀ ਇਕੱਤਰਤਾ, ਇਕਬਾਲ ਬਰਾੜ ਦੇ ਗੀਤਾਂ ਦੀਆਂ ਵੀਡੀਓਜ਼ ਹੋਣਗੀਆਂ ਤੇ ਕਵੀ-ਦਰਬਾਰ ਵੀ ਹੋਵੇਗਾ


ਬਰੈਂਪਟਨ, (ਡਾ. ਝੰਡ) -ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 20 ਅਕਤੂਬਰ ਦਿਨ ਐਤਵਾਰ ਨੂੰ ਐੱਫ਼.ਬੀ.ਆਈ. ਸਕੂਲ ਵਿਚ ਬਾਅਦ ਦੁਪਹਿਰ 2.00 ਵਜੇ ਹੋਣ ਵਾਲੀ ਮਹੀਨਾਵਾਰ ਇਕੱਤਰਤਾ ਵਿਚ ਇਸ ਵਾਰ ਸੰਘਾ ਮੋਸ਼ਨ ਪਿਕਚਰਜ਼ ਦੀ ਚਰਚਿਤ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ। ਸਭਾ ਦੇ ਸਰਗ਼ਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਕੇਵਲ 20 ਮਿੰਟਾਂ ਦੀ ਇਸ ਅੰਗਰੇਜ਼ੀ ਫਿ਼ਲਮ ਵਿਚ ਕਈ ਸਮਾਜਿਕ ਸਰੋਕਾਰਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਇਹ ਸਕੂਲ 21 ਕੋਵੈਨਟਰੀ ਰੋਡ ‘ਤੇ ਸਥਿਤ ਹੈ ਅਤੇ ਇੱਥੇ ਪਹੁੰਚਣ ਲਈ ਨੇੜਲਾ ਮੇਨ-ਇੰਟਰਸੈੱਕਸ਼ਨ ਏਅਰਪੋਰਟ ਰੋਡ ਅਤੇ ਕੁਈਨਜ਼ ਐਵੀਨਿਊ ਹੈ। ਕੋਵੈਂਟਰੀ ਰੋਡ ਏਅਰਪੋਰਟ ਰੋਡ ਤੋਂ ਪੱਛਮ ਵਾਲੇ ਪਾਸੇ ਜਾਂਦੀ ਹੈ ਜਿੱਥੇ ਅੱਗੋਂ ਇਹ ਸਕੂਲ ਆਉਂਦਾ ਹੈ।
ਜਿ਼ਕਰਯੋਗ ਹੈ ਕਿ ਇਸ ਫਿ਼ਲਮ ਦਾ ਸਫ਼ਲ ਸ਼ੋਅ ਬੀਤੇ ਦਿਨੀਂ ਬਰੈਂਪਟਨ ਦੇ ਇਕ ਥੀਏਟਰ ਹਾਲ ਵਿਚ ਕੀਤਾ ਗਿਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ। ਉੱਥੇ ਹਾਲ ਵਿਚ ਸੀਟਾਂ ਸੀਮਤ ਹੋਣ ਕਾਰਨ ਬਹੁਤ ਸਾਰੇ ਦਰਸ਼ਕ ਇਸ ਫਿ਼ਲਮ ਨੂੰ ਵੇਖਣ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਦੀ ਦਿਲਚਸਪੀ ਅਤੇ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਬੰਧਕਾਂ ਵੱਲੋਂ ਇਸ ਫਿ਼ਲਮ ਦਾ ਇਕ ਸ਼ੋਅ ਹੋਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬਰੈਂਪਟਨ ਦੇ ਪ੍ਰਸਿੱਧ ਗਾਇਕ ਇਕਬਾਲ ਬਰਾੜ ਦੇ ਚੋਣਵੇਂ ਗੀਤਾਂ ਦੀਆਂ ਵੀਡੀਓਜ਼ ਵੀ ਵਿਖਾਈਆਂ ਜਾਣਗੀਆਂ ਅਤੇ ਕਵੀ ਦਰਬਾਰ ਵੀ ਹੋਵੇਗਾ। ਸਭਾ ਦੇ ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸਮੇਂ-ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪਰਮਜੀਤ ਢਿੱਲੋਂ (519-709-8586), ਮਲੂਕ ਸਿੰਘ ਕਾਹਲੋਂ (905-497-1216) ਜਾਂ ਤਲਵਿੰਦਰ ਮੰਡ (416-904-3500) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment