Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ

October 16, 2019 01:42 AM

20 ਅਕਤੂਬਰ ਨੂੰ ਟੋਰਾਂਟੋ ਡਾਊਨ ਟਾਊਨ ਹੋ ਰਹੀ ਹੈ ਮੈਰਾਥਨ


ਬਰੈਂਪਟਨ, (ਡਾ. ਝੰਡ) - ਹਰ ਸਾਲ ਅਕਤੂਬਰ ਮਹੀਨੇ ਦੇ ਤੀਸਰੇ ਐਤਵਾਰ ਟੋਰਾਂਟੋ ਡਾਊਨ ਟਾਊਨ ਵਿਚ ਹੋਣ ਵਾਲੀ 'ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ' ਨਾ ਕੇਵਲ ਟੋਰਾਂਟੋ ਅਤੇ ਇਸ ਦੇ ਨੇੜਲੇ ਸ਼ਹਿਰਾਂ ਮਿਸੀਸਾਗਾ, ਬਰੈਂਪਟਨ, ਬਰਲਿੰਗਟਨ, ਮਿਲਟਨ ,ਆਦਿ ਦੇ ਦੌੜਾਕਾਂ ਲਈ ਵੱਡੀ ਖਿੱਚ ਦਾ ਕਾਰਨ ਬਣਦੀ ਹੈ, ਸਗੋਂ ਇਸ ਵਿਚ ਹੋਰ ਵੀ ਦੂਰ-ਦੂਰ ਤੋਂ ਦੌੜਾਕ ਬੜੇ ਸ਼ੌਕ ਨਾਲ ਭਾਗ ਲੈਂਦੇ ਹਨ। ਇਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ 42 ਕਿਲੋ ਮੀਟਰ ਅਤੇ 21 ਕਿਲੋਮੀਟਰ ਹਾਫ਼-ਮੈਰਾਥਨ ਲਾਉਣ ਵਾਲੇ ਲੰਮੀ ਦੌੜ ਦੇ ਦੌੜਾਕਾਂ ਤੋਂ ਇਲਾਵਾ ਕਈ ਹੋਰ ਹਜ਼ਾਰਾਂ ਦੌੜਾਕ ਪੰਜ ਕਿਲੋਮੀਟਰ ਦੌੜ ਵੀ ਲਗਾਉਂਦੇ ਹਨ। ਇਸ ਮਹਾਨ ਈਵੈਂਟ ਦੇ ਪ੍ਰਬੰਧਕਾਂ ਅਨੁਸਾਰ ਪਿਛਲੇ ਸਾਲ 2018 ਵਿਚ ਇਸ ਮੈਰਾਥਨ ਦੌੜ ਵਿਚ 33,000 ਤੋਂ ਵਧੇਰੇ ਲੋਕਾਂ ਨੇ ਭਾਗ ਲਿਆ ਸੀ। ਇਸ ਵਿਚ ਹਿੱਸਾ ਲੈਣ ਲਈ 125 ਡਾਲਰ ਪ੍ਰਤੀ ਵਿਅੱਕਤੀ ਦੇ ਹਿਸਾਬ ਨਾਲ ਰਜਿਸਟ੍ਰੇਸ਼ਨ ਫ਼ੀਸ ਅਤੇ ਹੋਰ ਬਹੁਤ ਸਾਰੇ ਦਾਨੀਆਂ ਤੋਂ ਇਕੱਤਰ ਹੋਈ ਰਕਮ ਵੱਖ-ਵੱਖ ਚੈਰਿਟੀਆਂ ਲਈ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਭੇਜੀ ਜਾਂਦੀ ਹੈ।
ਬਜ਼ੁਰਗ ਮੈਰਾਥਨ ਦੌੜਾਕ ਸ. ਫ਼ੌਜਾ ਸਿੰਘ ਜੋ ਹੁਣ ਸਮੇਂ 108 ਸਾਲ ਦੇ ਹੋ ਗਏ ਹਨ, ਨੇ ਅੱਠ ਸਾਲ ਪਹਿਲਾਂ 2011 ਵਿਚ ਇਸ ਦੌੜ ਵਿਚ 42 ਕਿਲੋਮੀਟਰ ਫੁੱਲ-ਮੈਰਾਥਨ ਵਿਚ ਭਾਗ ਲਿਆ ਸੀ ਅਤੇ ਉਹ ਆਪਣੇ ਉਮਰ-ਵਰਗ ਵਿਚ ਚੈਂਪੀਅਨ ਕਰਾਰ ਦਿੱਤੇ ਗਏ ਸਨ, ਕਿਉਂਕਿ ਉਸ ਵਿਚ ਏਨੀ ਉਮਰ ਦਾ ਹੋਰ ਕੋਈ ਵੀ ਦੌੜਾਕ ਨਹੀਂ ਸੀ। ਉਨ੍ਹਾਂ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਦੀ ਪ੍ਰੇਰਨਾ ਨਾਲ 2013 ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ’ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਦੇ ਚਾਰ-ਪੰਜ ਮੁੱਢਲੇ ਮੈਂਬਰਾਂ ਨੇ ਭਾਗ ਲਿਆ, ਬੇਸ਼ਕ ਉਸ ਸਮੇਂ ਉਦੋਂ ਇਸ ਕਲੱਬ ਦਾ ਅਜੇ ਨਾਮਕਰਣ ਨਹੀਂ ਹੋਇਆ ਸੀ ਅਤੇ ਇਹ ਉਸ ਤੋਂ ਅਗਲੇ ਸਾਲ 2014 ਵਿਚ ਹੀ ਸੰਭਵ ਹੋ ਸਕਿਆ ਸੀ। ਹੁਣ ਇਸ ਸਮੇਂ ਕਲੱਬ ਦੇ ਮੈਂਬਰਾਂ ਦੀ ਗਿਣਤੀ 255 ਹੈ।
ਇੱਥੇ ਜਿ਼ਕਰਯੋਗ ਹੈ ਕਿ ਪਿਛਲੇ ਸਾਲ 2018 ਵਿਚ ਇਸ ਮਿਆਰੀ ਮੈਰਾਥਨ ਦੌੜ ਵਿਚ ਪਿਛਲੇ ਪੰਜ-ਛੇ ਸਾਲਾਂ ਤੋਂ ਸਰਗ਼ਰਮ ਟੀ.ਪੀ.ਏ.ਆਰ. ਕਲੱਬ ਦੇ 60 ਮੈਂਬਰਾਂ ਨੇ ਭਾਗ ਲਿਆ ਸੀ। ਇਸ ਦੇ 50 ਮੈਂਬਰ ਵੱਡੀ ਸਕੂਲ ਬੱਸ ਵਿਚ ਸਵਾਰ ਹੋ ਕੇ ਗਰੁੱਪ ਦੀ ਸ਼ਕਲ ਵਿਚ ਟੋਰਾਂਟੋ ਡਾਊਨ ਟਾਊਨ ਪਹੁੰਚੇ ਸਨ ਅਤੇ ਬਾਕੀ ਆਪਣੀਆਂ ਕਾਰਾਂ ਵਿਚ ਜਾ ਕੇ ਇਸ ਗਰੁੱਪ ਵਿਚ ਸ਼ਾਮਲ ਹੋਏ। ਅਸਮਾਨੀ ਟੀ-ਸ਼ਰਟਾਂ ਅਤੇ ਕੇਸਰੀ ਰੰਗ ਦੀਆਂ ਦਸਤਾਰਾਂ ਵਿਚ ਇਸ ਗਰੁੱਪ ਦੇ ਮੈਂਬਰ ਹਜ਼ਾਰਾਂ ਆਪਣੀ ਵੱਖਰੀ ਦੀ ਦਿੱਖ ਪੇਸ਼ ਕਰ ਰਹੇ ਸਨ ਜਿਨਾਂ ਨੂੰ ਵੇਖ ਕੇ ਕਈਆਂ ਨੇ ਇਸ ਗਰੁੱਪ ਦੇ ਨਾਲ ਖਲੋ-ਖਲੋ ਕੇ ਫ਼ੋਟੋਆਂ ਖਿਚਵਾਈਆਂ ਸਨ।
ਇਸ ਵਾਰ ਕਲੱਬ ਦੇ 65 ਮੈਂਬਰਾਂ ਨੇੇ ਇਸ ਦੌੜ ਦੇ ਈਵੈਂਟ ਹਾਫ਼-ਮੈਰਾਥਨ ਵਿਚ ਹਿੱਸਾ ਲਈ ਆਪਣੀ ਰਜਿਸਟ੍ਰੈਸ਼ਨ ਬਰੈਂਪਟਨ ਸਿਵਿਕ ਹਸਪਤਾਲ ਦੇ ਰਾਹੀਂ ਕਰਵਾਈ ਹੈ ਅਤੇ ਉਨ੍ਹਾਂ ਵਿਚ ਇਸ ਦੌੜ ਲਈ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਇਸ ਦੇ ਲਈ ਤਿਆਰੀਆਂ ਵਿਚ ਜੁੱਟੇ ਹੋਏ ਹਨ ਅਤੇ ਹਫ਼ਤੇ ਵਿਚ ਦੋ-ਤਿੰਨ ਦਿਨ ਬਰੈਂਪਟਨ ਦੀ ਕਿਸੇ ਨਾ ਕਿਸੇ ਟਰੇਲ 'ਤੇ 20-25 ਕਿਲੋਮੀਟਰ ਦੀ ਦੌੜ ਲਗਾਉਂਦੇ ਹਨ। ਸਾਰੇ ਹੀ ਮੈਂਬਰ ਆਪਣਾ ਪਿਛਲਾ ਟਾਈਮ ਘੱਟ ਕਰਨ ਦੀ ਕੋਸਿ਼ਸ਼ ਵਿਚ ਲੱਗੇ ਹੋਏ ਹਨ। ਪਿਛਲੇ ਸਾਲ ਵਾਂਗ ਕਲੱਬ ਮੈਂਬਰਾਂ ਨੂੰ ਟੀ-ਸ਼ਰਟਾਂ ਅਤੇ ਉਨ੍ਹਾਂ ਦੇ ਟੋਰਾਂਟੋ ਡਾਊਨ ਟਾਊਨ ਜਾਣ-ਆਉਣ ਲਈ ਬੱਸ ਦੀ ਸੇਵਾਵਾਂ ਏਅਰਫ਼ਲਾਈਟ ਸਰਵਿਸਿਜ਼’ ਵੱਲੋਂ ਇਸ ਕਲੱਬ ਨੂੰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ‘ਕੈਨੇਡੀਅਨ ਪੰਜਾਬੀ ਪੋਸਟ’ ਦੇ ਮੁੱਖ-ਸੰਪਾਦਕ ਜਗਦੀਸ਼ ਗਰੇਵਾਲ ਅਤੇ ‘ਲੀਜੈਂਡ ਟਾਇਰਜ਼ ਕੈਨੇਡਾ਼’ ਦੇ ਮਾਲਕ ਰੌਜਰ ਸ਼ਰਮਾ ਵੱਲੋਂ 500-500 ਡਾਲਰ ਕਲੱਬ ਦੇ ਸਰਗ਼ਰਮ ਮੈਂਬਰ ਮੈਰਾਥਨ ਦੌੜਾਕ ਧਿਆਨ ਸਿੰਘ ਜਿਨ੍ਹਾਂ ਨੇ ਬੋਸਟਨ ਮੈਰਾਥਨ 2020 ਲਈ ਕੁਆਲੀਫ਼ਾਈ ਕੀਤਾ ਹੈ ਅਤੇ ਉਹ ਇਸ 42 ਕਿਲੋਮੀਟਰ ਦੌੜ ਵਿਚ ਭਾਗ ਲੈਣ ਲਈ 17 ਅਪ੍ਰੈਲ ਨੂੰ ਬੋਸਟਨ ਜਾ ਰਹੇ ਹਨ, ਦੀ ਹੌਸਲਾ-ਅਫ਼ਜ਼ਾਈ ਲਈ ਦਿੱਤੇ ਹਨ। ਕਲੱਬ ਦੇ ਸਮੂਹ ਮੈਂਬਰ ਸਾਰਿਆਂ ਦੇ ਤਹਿ-ਦਿਲੋਂ ਧੰਨਵਾਦੀ ਹਨ।
ਇਸ ਦੌਰਾਨ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਕਲੱਬ ਦੇ ਮੈਂਬਰਾਂ ਨੂੰ ਲੈ ਕੇ ਬੱਸ ਏਅਰਪੋਰਟ ਰੋਡ ਅਤੇ ਬੋਵੇਅਰਡ ਦੇ ਇੰਟਰਸੈੱਕਸ਼ਨ ਨੇੜਲੀ ਪਾਰਕਿੰਗ ਵਿਚ ਟਿਮ ਹੌਰਟਿਨ ਦੇ ਸਾਹਮਣਿਉਂ ਸਵੇਰੇ ਠੀਕ 7.00 ਵਜੇ ਰਵਾਨਾ ਹੋਵੇਗੀ ਅਤੇ ਕਈ ਮੈਂਬਰ ਡਾਊਨ ਟਾਊਨ ਟੋਰਾਂਟੋ ਆਪੋ ਆਪਣੇ ਸਾਧਨਾਂ ਰਾਹੀਂ ਸਿੱਧੇ ਵੀ ਪਹੁੰਚ ਰਹੇ ਹਨ। ਉਨ੍ਹਾਂ ਬੱਸ ਵਿਚ ਜਾਣ ਵਾਲੇ ਮੈਂਬਰਾਂ ਨੂੰ ਸਮੇਂ-ਸਿਰ ਟਿਮ ਹੌਰਟਿਨ ਦੇ ਸਾਹਮਣੇ ਪਾਰਕਿੰਗ ਵਿਚ ਪਹੁੰਚਣ ਦੀ ਤਾਕੀਦ ਕਰਦਿਆਂ ਕਿਹਾ ਕਿ ਲੇਟ ਹੋਣ ਵਾਲੇ ਮੈਂਬਰਾਂ ਦੀ ਉਡੀਕ ਨਹੀਂ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਦੌੜ ਤੋਂ ਬਾਅਦ ਵਾਪਸੀ ‘ਤੇ ਲੰਚ ਮਨਜੀਤ ਸਿੰਘ ਦੇ ਘਰ 141 ਕਿੰਗਜ਼ਵਿਊ ਬੁਲੇਵਾਰਡ, ਨੌਰਥ ਵੈੱਸਟ ਆਫ਼ ਕਿਪਲਿੰਗ ਐਂਡ ਡਿਕਸਨ ਰੋਡ ਵਿਖੇ ਕੀਤਾ ਜਾਏਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸੰਧੂਰਾ ਸਿੰਘ ਬਰਾੜ (416-275-9337), ਜਸਵੀਰ ਪਾਸੀ (416-843-5330) ਜਾਂ ਡਾ. ਜੈਪਾਲ ਸਿੱਧੂ (416-837-1562) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰ ਇੰਸ਼ੋਰੈਂਸ ਲਈ ਓਨਟਾਰੀਓ ਦੇ ਡਰਾਈਵਰ ਭਰ ਰਹੇ ਹਨ ਵੱਧ ਪ੍ਰੀਮੀਅਮ!
ਗਲੋਬਲ ਅਰਥਚਾਰੇ ਦੀ ਹਾਲਤ ਨਾਜ਼ੁਕ : ਟਰੂਡੋ
ਵਾਇਆ ਰੇਲ ਨੇ ਕੈਨੇਡਾ ਭਰ ਵਿੱਚ ਰੱਦ ਕੀਤੀਆਂ ਗੱਡੀਆਂ, ਸੀਐਨ ਨੇ ਪੂਰਬੀ ਕੈਨੇਡਾ ਵਿੱਚ ਬੰਦ ਕੀਤਾ ਨੈੱਟਵਰਕ
279 ਕੈਨੇਡੀਅਨਾਂ ਵਾਲੇ ਬੇੜੇ ਨੂੰ ਕੰਬੋਡੀਆ ਦੀ ਬੰਦਰਗਾਹ ਉੱਤੇ ਮਿਲੀ ਪਨਾਹ
ਸਾਬਕਾ ਕੈਬਨਿਟ ਮੰਤਰੀ ਜੌਹਨ ਬੇਅਰਡ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਨਹੀਂ ਲੈਣਗੇ ਹਿੱਸਾ
ਸੀਏਏ ਨੇ ਪਾਕਿਸਤਾਨੀ ਹਿੰਦੂਆਂ ਤੇ ਹੋਰ ਘੱਟ ਗਿਣਤੀ ਕਮਿਊਨਿਟੀਜ਼ ਦੇ ਦਿਲ ਵਿੱਚ ਪੈਦਾ ਕੀਤੀ ਆਸ
ਅਧਿਆਪਕ 21 ਨੂੰ ਕਰਨਗੇ ਕੋ-ਆਰਡੀਨੇਟਿਡ ਹੜਤਾਲ
ਪਾਈਪਲਾਈਨ ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਰੋਕਿਆ ਫਰੀਲੈਂਡ ਦਾ ਰਾਹ
ਸਿਟੀ ਹਾਲ ਦੀ ਸਕਿਊਰਿਟੀ ਹੋਵੇਗੀ ਹੋਰ ਸਖ਼ਤ
ਐਲੀਮੈਂਟਰੀ ਅਧਿਆਪਕਾਂ ਵੱਲੋਂ ਹੜਤਾਲਾਂ ਦਾ ਸਿਲਸਿਲਾ ਮੁੜ ਸੁ਼ਰੂ ਕਰਨ ਦਾ ਫੈਸਲਾ