Welcome to Canadian Punjabi Post
Follow us on

01

December 2020
ਮਨੋਰੰਜਨ

ਅਕਸ਼ੈ ਨੇ ਦਿਖਾਈ ‘ਸੂਰਿਆਵੰਸ਼ੀ’ ਦੀ ਝਲਕ

October 15, 2019 10:41 AM

ਅਕਸ਼ੈ ਕੁਮਾਰ ਨੇ ਆਪਣੀ ਫਿਲਮ ‘ਸੂਰਿਆਵੰਸ਼ੀ’ ਦੀ ਰਿਲੀਜ਼ ਹੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਰੋਹਿਤ ਸ਼ੈਟੀ ਦੇ ਨਿਰਦੇਸ਼ਨ ਵਾਲੀ ‘ਸੂਰਿਆਵੰਸ਼ੀ’ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜਿਸ ਵਿੱਚ ਉਹ ਸਿੰਬਾ ਯਾਨੀ ਰਣਵੀਰ ਸਿੰਘ ਅਤੇ ਸਿੰਘਮ ਯਾਨੀ ਅਜੈ ਦੇਵਗਨ ਤਿੰਨੇ ਪੁਲਸ ਦੀ ਵਰਦੀ ਵਿੱਚ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਅਕਸ਼ੈ ਨੇ ਲਿਖਿਆ ਹੈ, ‘ਕਾਪ ਯੂਨੀਵਰਸ ਦੇ ਦੇਸੀ ਏਵੇਂਜਰਸ। ਜਦ ਬਾਜੀਰਾਵ ਸਿੰਘਮ ਦੀ ਮੁਲਾਕਾਤ ਹੁੰਦੀ ਹੈ, ਸੰਗਰਾਮ ਸਿੰਬਾ ਭਾਲੇਰਾਓ ਅਤੇ ਸੂਰਿਆਵੰਸ਼ੀ ਤੋਂ ਤਾਂ 27 ਮਾਰਚ 2020 ਨੂੰ ਕੇਵਲ ਪਟਾਕਿਆਂ ਦੀ ਨਹੀਂ, ਬਲਕਿ ਬਲਾਸਟ ਦੀ ਉਮੀਦ ਕਰੋ।”
‘ਸੂਰਿਆਵੰਸ਼ੀ’ ਪਹਿਲਾਂ ਅਗਲੇ ਸਾਲ ਈਦ 'ਤੇ ਰਿਲੀਜ਼ ਹੋਣ ਵਾਲੀ ਸੀ। ਉਸੇ ਦਿਨ ਸਲਮਾਨ ਖਾਨ ਦੀ ‘ਇੰਸ਼ਾ ਅੱਲ੍ਹਾ’ ਨੂੰ ਰਿਲੀਜ਼ ਹੋਣਾ ਸੀ। ਸਲਮਾਨ ਦੇ ਕਹਿਣ 'ਤੇ ਰੋਹਿਤ ਨੇ ਫਿਲਮ ਦੀ ਰਿਲੀਜ਼ ਤਰੀਕ ਬਦਲ ਕੇ 27 ਮਾਰਚ ਕਰ ਦਿੱਤੀ ਸੀ। ‘ਇੰਸ਼ਾ ਅੱਲ੍ਹਾ’ ਦੇ ਨਾ ਬਣਨ ਦੀ ਖਬਰ ਮਗਰੋਂ ਅਕਸ਼ੈ ਕੁਮਾਰ ਨੇ ਆਪਣੀ ਫਿਲਮ ‘ਲਸ਼ਮੀ ਬੰਬ' ਨੂੰ ਅਗਲੇ ਸਾਲ ਈਦ 'ਤੇ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ। ਖਬਰਾਂ ਹਨ ਕਿ ਈਦ 'ਤੇ ਸਲਮਾਨ ਖਾਨ ਦੀ ਫਿਲਮ ‘ਇੰਡੀਆਜ ਮੋਸਟ ਵਾਂਟੇਡ ਕਾਪ ਰਾਧੇ’ ਰਿਲੀਜ਼ ਹੋ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਸੋਹੇਲ ਖਾਨ ਦੇ ਦਫਤਰ ਵਿੱਚ ਪ੍ਰਭੂਦੇਵਾ ਅਤੇ ਸਲਮਾਨ ਖਾਨ ਦੀ ਮੁਲਾਕਾਤ ਇਸੇ ਫਿਲਮ ਬਾਰੇ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਕੋਰੀਅਨ ਫਿਲਮ ‘ਦ ਆਊਟਲਾਜ’ ਦੀ ਹਿੰਦੀ ਰੀਮੇਕ ਹੋ ਸਕਦੀ ਹੈ। ਫਿਲਹਾਲ ਸਲਮਾਨ ਖਾਨ ਆਪਣੀ ਅਗਲੀ ਫਿਲਮ ‘ਦਬੰਗ 3’ ਵਿੱਚ ਬਿਜ਼ੀ ਹਨ, ਜੋ ਇਸੇ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ।

 

Have something to say? Post your comment