Welcome to Canadian Punjabi Post
Follow us on

29

March 2024
 
ਭਾਰਤ

ਭਾਰਤ ਵਿੱਚ ਪਹਿਲੀ ਵਾਰ ਨੇਤਰਹੀਣ ਲੜਕੀ ਆਈ ਏ ਐੱਸ ਬਣੀ

October 15, 2019 10:27 AM

ਨਵੀਂ ਦਿੱਲੀ, 14 ਅਕਤੂਬਰ (ਪੋਸਟ ਬਿਊਰੋ)-ਪ੍ਰਾਂਜਲ ਨਾਂਅ ਦੀ ਲੜਕੀ ਦੀਆਂ ਅੱਖਾਂ ਨਹੀਂ ਹਨ, ਪਰ ਉਸ ਦੀ ਹਿੰਮਤ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਹੈ। ਉਸ ਦੇ ਇਸ ਹੌਸਲੇ ਨਾਲ ਅੱਜ ਉਹ ਦੇਸ਼ ਦੀ ਪਹਿਲੀ ਨੇਤਰਹੀਣ ਮਹਿਲਾ ਆਈਏ ਐੱਸ ਬਣ ਗਈ ਹੈ। ਅੱਜ ਸੋਮਵਾਰ ਉਸ ਨੇ ਤਿਰੁਵਨੰਤਪੁਰਮ ਦੀ ਸਬ-ਕਲੈਕਟਰ ਦਾ ਚਾਰਜ ਲਿਆ ਹੈ।
ਮਹਾਰਾਸ਼ਟਰ ਦੇ ਉਲਹਾਸਨਗਰ ਦੀ ਵਸਨੀਕ ਪ੍ਰਾਂਜਲ ਦੀਆਂ ਅੱਖਾਂ ਦੀ ਰੋਸ਼ਨੀ ਬਚਪਨ ਤੋਂ ਕਮਜ਼ੋਰ ਸੀ। 6 ਸਾਲ ਦੀ ਉਮਰ ਵਿੱਚ ਉਸ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਗੁਆ ਲਈ। ਜ਼ਿੰਦਗੀ ਵਿੱਚ ਹੋਏ ਇੰਨੇ ਵੱਡੇ ਬਦਲਾਅ ਤੋਂ ਬਾਅਦ ਉਸ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਸਾਰੀਆਂ ਲੜਕੀਆਂ ਲਈ ਮਿਸਾਲ ਬਣ ਗਈ ਹੈ।ਉਸ ਨੇ ਹਿੰਮਤ ਨਾਲ ਆਪਣਾ ਟੀਚਾ ਹਾਸਿਲ ਕੀਤਾ ਅਤੇ ਪਹਿਲੇ ਹੀ ਯਤਨ ਵਿੱਚ ਉਸ ਨੇ ਯੂਪੀ ਐੱਸਸੀ ਦੀ ਸਿਵਲ ਸੇਵਾ ਪ੍ਰੀਖਿਆ ਵਿੱਚ 773ਵਾਂ ਰੈਂਕ ਹਾਸਲ ਕੀਤਾ ਅਤੇ ਕੁਲੈਕਟਰ ਬਣਨ ਲੱਗੀ ਹੈ।
ਪ੍ਰਾਂਜਲ ਨੇ ਮੁੰਬਈ ਦੇ ਸ਼੍ਰੀਮਤੀ ਕਮਲਾ ਮਹਿਤਾ ਸਕੂਲ ਤੋਂ ਪੜ੍ਹਾਈ ਕੀਤੀ ਹੈ। ਖਾਸ ਬੱਚਿਆਂ ਦੇ ਇਸਸਕੂਲ ਵਿੱਚ ਬ੍ਰੇਲ ਲਿਪੀ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ। ਪ੍ਰਾਂਜਲ ਨੇ ਇੱਥੋਂ ਆਪਣੀ 10ਵੀਂ ਪੂਰੀ ਕੀਤੀ ਤੇ ਇਸ ਪਿੱਛੋਂ ਚੰਦਾਬਾਈ ਕਾਲਜ ਤੋਂ ਆਰਟਸ ਵਿੱਚ 12ਵੀਂ ਜਮਾਤ ਦੀ ਪੜ੍ਹਾਈ ਕੀਤੀ। ਅੱਗਲੀ ਸਿੱਖਿਆ ਲਈ ਉਸ ਨੇ ਮੁੰਬਈ ਦੇ ਸੇਂਟ ਜ਼ੇਵੀਅਰ ਕਾਲਜ ਵਿੱਚ ਐਡਮਿਸ਼ਨ ਲਈ ਤੇ ਫਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚੋਂ ਐੱਮ ਏ ਪਾਸ ਕੀਤੀ ਹੈ।ਪ੍ਰਾਂਜਲ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਆਈਏ ਐੱਸ ਬਣਨ ਦਾ ਸੁਪਨਾ ਦੇਖਿਆ ਸੀ। ਉਸ ਨੇ ਅਤੇ ਉਸ ਦੇ ਦੋਸਤ ਨੇ ਯੂਪੀ ਐੱਸ ਸੀ ਬਾਰੇ ਪੜ੍ਹਿਆ ਤਾ ਪ੍ਰਾਂਜਲ ਨੂੰ ਏਥੋਂ ਸਿੱਖਿਆ ਮਿਲੀ। ਹੌਲੀ-ਹੌਲੀ ਉਸ ਨੇ ਯੂਪੀ ਐੱਸਸੀ ਪ੍ਰੀਖਿਆ ਬਾਰੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਠਾਣ ਲਿਆ ਕਿ ਉਹ ਆਈਏ ਐੱਸ ਬਣ ਕੇ ਹੀ ਰਹੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ