Welcome to Canadian Punjabi Post
Follow us on

30

May 2020
ਭਾਰਤ

ਮਨੋਹਰ ਲਾਲ ਖੱਟਰ ਨੇ ਸੋਨੀਆ ਗਾਂਧੀ ਨੂੰ ‘ਮਰੀ ਹੋਈ ਚੂਹੀ’ ਕਹਿ ਦਿੱਤਾ

October 15, 2019 10:25 AM

ਨਵੀਂ ਦਿੱਲੀ, 14 ਅਕਤੂਬਰ (ਪੋਸਟ ਬਿਊਰੋ)-ਹਰਿਆਣਾ ਵਿਧਾਨ ਸਭਾ ਚੋਣਾਂ 2019 ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਫਿਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਇਹੋ ਜਿਹੀ ਟਿੱਪਣੀ ਕੀਤੀ ਹੈ, ਜਿਸ ਉੱਤੇ ਵਿਵਾਦ ਹੋ ਸਕਦਾ ਹੈ।
ਕੱਲ੍ਹ ਐਤਵਾਰ ਨੂੰ ਇਕ ਚੋਣ ਰੈਲੀ ਵਿੱਚ ਮਨੋਹਰ ਲਾਲ ਖੱਟਰ ਨੇ ਸੋਨੀਆ ਗਾਂਧੀ ਨੂੰ ਮਰੀ ਹੋਈ ਚੂਹੀ ਕਹਿ ਦਿੱਤਾ ਤਾਂ ਇਸ ਤੋਂ ਬਾਅਦ ਕਾਂਗਰਸ ਨੇ ਵੀ ਖੱਟਰ ਉੱਤੇ ਪਲਟਵਾਰ ਕੀਤਾ। ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਅਤੇ ਇੱਕ ਕਾਂਗਰਸੀ ਆਗੂ ਨੇ ਖੱਟਰ ਨੂੰ ‘ਖੱਚਰ` ਕਹਿ ਦਿੱਤਾ।
ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ‘ਇਸ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਗਰੋਂ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।’ ਫਿਰ ਖੱਟਰ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪਾਰਟੀ ਦਾ ਨਵਾਂ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰੋਂ ਚਾਹੀਦਾ ਹੈ। ਸਾਨੂੰ ਲੱਗਾ ਇਹ ਕਾਫ਼ੀ ਚੰਗਾ ਕਦਮ ਹੈ ਤੇ ਪਰਿਵਾਰਵਾਦ ਨੂੰ ਖਤਮ ਕਰਨ ਦੀ ਪਹਿਲ ਹੈ। ਉਨ੍ਹਾਂ ਨੇ ਪੂਰੇ ਦੇਸ਼ ਵਿੱਚ ਕਰੀਬ 3 ਮਹੀਨੇ ਤੱਕ ਨਵੇਂ ਪ੍ਰਧਾਨ ਦੀ ਤਲਾਸ਼ ਕੀਤੀ। 3 ਮਹੀਨੇ ਬਾਅਦ ਪ੍ਰਧਾਨ ਕੌਣ ਬਣਿਆ? ਸੋਨੀਆ ਗਾਂਧੀ। ਪੁੱਟਿਆ ਪਹਾੜ ਅਤੇ ਨਿਕਲੀ ਚੂਹੀ, ਉਹ ਵੀ ਮਰੀ ਹੋਈ। ਇਹ ਉਨ੍ਹਾਂ ਦੀ ਹਾਲਤ ਹੈ। `
ਖੱਟਰ ਦੇ ਇਸ ਬਿਆਨ ਉੱਤੇ ਕਾਂਗਰਸ ਨੇ ਨਾਰਾਜ਼ਗੀ ਜਾਹਰ ਕੀਤੀ ਹੈ। ਪਾਰਟੀ ਨੇ ਆਪਣੇ ਆਫੀਸ਼ਲ ਟਵਿਟਰ ਹੈਂਡਲ ਤੋਂ ਲਿਖਿਆ, ‘ਭਾਜਪਾ ਦੇ ਮੁੱਖ ਮੰਤਰੀ ਦੀ ਇਹ ਟਿਪਣੀ ਸੱਤਾਧਾਰੀ ਪਾਰਟੀ ਦੇ ਮਹਿਲਾ ਵਿਰੋਧੀ ਅਕਸ ਨੂੰ ਪੇਸ਼ ਕਰਦੀ ਹੈ। ਉਨ੍ਹਾਂ ਦਾ ਬਿਆਨ ਨਿੰਦਣਯੋਗ ਹੈ। ਅਸੀਂ ਮੰਗ ਕਰਦੇ ਹਾਂ ਕਿ ਉਹ ਸੋਨੀਆ ਗਾਂਧੀ ਤੋਂ ਤੁਰੰਤ ਮਾਫੀ ਮੰਗਣ।’ ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਦੇ ਬਿਆਨ ਉੱਤੇ ਕਾਂਗਰਸ ਨੇਤਾਵਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਮਹਾਰਾਸ਼ਟਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਰਾਉਤ ਨੇ ਮਨੋਹਰ ਲਾਲ ਦੀ ਟਿੱਪਣੀ ਨੂੰ ਸ਼ਰਮਨਾਕ ਮੰਨਦੇ ਹੋਏ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨਹੀਂ,‘ਖੱਚਰ` ਹਨ।
ਉਂਜ ਇਹ ਪਹਿਲੀ ਵਾਰ ਨਹੀਂਕਿ ਮੁੱਖ ਮੰਤਰੀ ਖੱਟਰ ਨੇ ਵਿਵਾਦਿਤ ਟਿੱਪਣੀ ਕੀਤੀ ਹੋਵੇ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਰਟੀਕਲ 370 ਹਟਾਉਣ ਪਿੱਛੋਂ ਕਸ਼ਮੀਰੀ ਔਰਤਾਂ ਬਾਰੇ ਵੀ ਵਿਵਾਦਿਤ ਟਿੱਪਣੀ ਕੀਤੀ ਅਤੇ ਓਦੋਂ ਕਿਹਾ ਸੀ, ‘ਕੁਝ ਲੋਕ ਕਹਿ ਰਹੇ ਹਨ ਕਿ ਕਸ਼ਮੀਰ ਆਜ਼ਾਦ ਹੋ ਗਿਆ ਹੈ। ਉਹ ਓਥੋਂ ਆਪਣੇ ਲਈ ਲਾੜੀ ਲੈ ਕੇ ਆਉਣਗੇ।’

Have something to say? Post your comment
ਹੋਰ ਭਾਰਤ ਖ਼ਬਰਾਂ
ਕੋਰੋਨਾ ਨਾਲ ਇੱਕੋ ਦਿਨ ਭਾਰਤ ਵਿੱਚ 194 ਮੌਤਾਂ
ਸੁਪਰੀਮ ਕੋਰਟ ਦਾ ਹੁਕਮ: ਘਰੀਂ ਮੁੜਦੇ ਮਜ਼ਦੂਰਾਂ ਦਾ ਕਿਰਾਇਆ-ਖਾਣਾ ਰਾਜ ਸਰਕਾਰਾਂ ਦੇਣ
ਸੁਪਰੀਮ ਕੋਰਟ ਨੇ ਪੁੱਛਿਆ: ਮੁਫਤ ਜ਼ਮੀਨ ਲੈ ਚੁੱਕੇ ਹਸਪਤਾਲ ਮੁਫਤ ਇਲਾਜ ਕਿਉਂ ਨਹੀਂ ਕਰ ਸਕਦੇ
ਹਾਰਵਰਡ ਦੇ ਮਾਹਰਾਂ ਦੀ ਰਾਏ: ਸਖ਼ਤ ਲਾਕਡਾਊਨ ਹੋਣ ਨਾਲ ਭਾਰਤੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ
ਐਕਟਰ ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ ਮੰਗਿਆ
ਸਿਹਤ ਘੁਟਾਲੇ ਕਾਰਨ ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫਾ
ਭਾਰਤ ਵਿੱਚ ਟਿਕ-ਟਾਕ ਤੋਂ ਅੱਕਣ ਲੱਗ ਪਏ ਹਨ ਲੋਕ
ਏਅਰਪੋਰਟ ਉੱਤੇ ਲੱਗੀ ਫੋਰਸ ਦੇ 18 ਜਵਾਨ ਇਨਫੈਕਟਿਡ
ਕਰਜ਼ਿਆਂ 'ਤੇ ਵਿਆਜ ਮੁਆਫ਼ੀ ਬਾਰੇ ਸੁਪਰੀਮ ਕੋਰਟ ਵੱਲੋਂ ਆਰ ਬੀ ਆਈ ਅਤੇ ਕੇਂਦਰ ਨੂੰ ਨੋਟਿਸ
ਰਾਹੁਲ ਗਾਂਧੀ ਦੀ ਨਜ਼ਰ ਵਿੱਚ ਲਾਕਡਾਊਨ ਅਸਫਲ ਰਿਹੈ