Welcome to Canadian Punjabi Post
Follow us on

01

December 2020
ਭਾਰਤ

ਭਾਰਤੀ ਮੂਲ ਦੇ ਅਭਿਜੀਤ ਬਨਰਜੀ ਸਣੇਤਿੰਨਾਂ ਨੂੰ ਇਕਨਾਮਿਕਸ ਦਾ ਨੋਬਲ ਇਨਾਮ

October 15, 2019 10:24 AM

ਨਵੀਂ ਦਿੱਲੀ, 14 ਅਕਤੂਬਰ (ਪੋਸਟ ਬਿਊਰੋ)-ਭਾਰਤੀ ਮੂਲ ਦੇ ਅਭਿਜੀਤ ਬਨਰਜੀ ਨੂੰ ਇਕਨਾਮਿਕਸ ਦੇ ਲਈ ਨੋਬਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਅਭਿਜੀਤ ਬਨਰਜੀਤੋਂ ਇਲਾਵਾ ਉਨ੍ਹਾਂ ਦੀ ਪਤਨੀ ਐਸਥਰ ਡੁਫ਼ਲੋ ਅਤੇ ਮਾਈਕਲ ਕ੍ਰੇਮਰ ਨੂੰ ਵੀ ਇਸ ਵਾਰ ਨੋਬਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਅਭਿਜੀਤ ਬਨਰਜੀ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨੋਲਾਜ਼ੀ (ਐਮ ਆਈ ਟੀ) ਵਿੱਚ ਇਕੋਨਾਮਿਕਸ ਦੇ ਪ੍ਰੋਫ਼ੈਸਰ ਹਨ। ਐਸਥਰ ਡੁਫ਼ਲੋ ਵੀ ਓਸੇ ਐਮ ਆਈ ਟੀ ਦੀ ਪ੍ਰੋਫ਼ੈਸਰ ਹਨ ਤੇ ਮਾਈਕਲ ਕ੍ਰੇਮਰ ਹਾਵਰਡ ਯੂਨੀਵਰਸਿਟੀ ਵਿੱਚਇਕਨਾਮਿਕਸ ਦੇ ਪ੍ਰੋਫ਼ੈਸਰ ਹਨ। ਵਰਨਣ ਯੋਗ ਹੈ ਕਿ 21 ਸਾਲ ਬਾਅਦ ਕਿਸੇ ਭਾਰਤੀ ਨੂੰ ਇਕਨਾਮਿਕਸ ਦਾ ਨੋਬਲ ਮਿਲਿਆ ਹੈ। ਅਭਿਜੀਤ ਤੋਂ ਪਹਿਲਾਂ ਹਾਵਰਡ ਵਿੱਚਇਕਨਾਮਿਕਸ ਦੇ ਪ੍ਰੋਫ਼ੈਸਰ ਅਮਰਤਯਾ ਸੇਨ ਨੂੰ ਸਾਲ 1998 ਵਿੱਚ ਇਹ ਸਨਮਾਨ ਦਿੱਤਾ ਗਿਆ ਸੀ। ਅਭਿਜੀਤ ਬਨਰਜੀ, ਐਸਥਰ ਅਤੇ ਮਾਈਕਲ ਕ੍ਰੇਮਰ ਨੂੰ ਵਿਸ਼ਵ ਪੱਧਰੀ ਗ਼ਰੀਬੀ ਘੱਟ ਕਰਨ ਦੀਆਂ ਕੋਸ਼ਿਸ਼ਾਂ ਲਈ ਇਕਨਾਮਿਕਸ ਦਾ ਨੋਬਲ ਦਿੱਤਾ ਗਿਆ ਹੈ। ਅਭਿਜੀਤ ਬਨਰਜੀ ਬਿਊਰੋ ਆਫ਼ ਦੀ ਰਿਸਰਚ ਇਨ ਇਕੋਨਾਮਿਕ ਐਨਾਲਾਈਸਿਸ ਆਫ਼ ਡਿਵੈਲਪਮੈਂਟ ਦੇ ਸਾਬਕਾ ਪ੍ਰਧਾਨ ਹਨ। ਉਹ ਸੈਂਟਰ ਫ਼ਾਰ ਇਕੋਨਾਮਿਕਸ ਐਂਡ ਪਾਲਸੀ ਰਿਸਰਚ ਦੇ ਫ਼ੈਲੋ ਅਤੇ ਅਮੈਰੀਕਨ ਅਕਾਦਮੀ ਆਫ਼ ਆਰਟ-ਸਾਇੰਸਿੰਜ ਐਂਡ ਦੀ ਇਕੋਨਾਮਿਕਸ ਸੁਸਾਇਟੀ ਦੇ ਫੈਲੋ ਵੀ ਰਹਿ ਚੁੱਕੇ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਪਾਰਟੀਨੇ ਚੋਣ ਵਾਅਦੇ ‘ਨਿਆਂ ਯੋਜਨਾ` ਲਈ ਅਭਿਜੀਤਸਮੇਤ ਦੁਨੀਆ ਭਰ ਦੇ ਇਕਨਾਮਿਕਸਮਾਹਰਾਂ ਦੀ ਸਲਾਹ ਲਈ ਸੀ। ਇਸ ਯੋਜਨਾ ਹੇਠ ਉਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਹਰ ਗਰੀਬ ਦੇ ਖਾਤੇ ਵਿੱਚ ਸਾਲ ਵਿਚ 72 ਹਜ਼ਾਰ ਰੁਪਏ ਪਾਏ ਜਾਣਗੇ।
21 ਫ਼ਰਵਰੀ 1961 ਨੂੰ ਕੋਲਕਾਤਾ ਵਿਚ ਜਨਮੇ ਅਭਿਜੀਤ ਬਨਰਜੀ ਇਸ ਪਿੱਛੋਂ ਯੂਨੀਵਰਸਿਟੀ ਆਫ਼ ਕੋਲਕਾਤਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਹਾਵਰਡ ਯੂਨੀਵਰਸਿਟੀ ਤੋਂ ਪੜ੍ਹੇ ਹਨ। ਉਨ੍ਹਾਂ ਨੇ ਸਾਲ 1988 ਵਿੱਚ ਹਾਵਰਡ ਤੋਂ ਪੀ ਐਚ ਡੀ ਕੀਤੀ ਸੀ। ਅਭਿਜੀਤ ਦਾ ਪਹਿਲਾ ਵਿਆਹ ਐਮ ਆਈ ਟੀ ਦੀ ਪ੍ਰੋਫ਼ੈਸਰ ਡਾ. ਅਰੁੰਧਤੀ ਬਨਰਜੀ ਨਾਲ ਹੋਇਆ ਸੀ। ਦੋਵੇਂ ਕੋਲਕਾਤਾ ਵਿੱਚ ਪਲੇ ਸਨ, ਪਰ 1991 ਵਿੱਚ ਤਲਾਕ ਹੋ ਗਿਆ। ਇਸ ਪਿੱਛੋਂ 2015 ਵਿੱਚ ਅਭਿਜੀਤ ਨੇ ਐਸਥਰ ਡੁਫ਼ਲੋ ਨਾਲ ਵਿਆਹ ਕੀਤਾ ਸੀ।

 

Have something to say? Post your comment
ਹੋਰ ਭਾਰਤ ਖ਼ਬਰਾਂ
ਕੋਵਿਡ ਦਾ ਟੀਕਾ ਲਵਾਉਣ ਵਾਲੇ ਵੱਲੋਂ ਸਿਹਤ ਉੱਤੇ ਮਾੜੇ ਪ੍ਰਭਾਵ ਦਾ ਦੋਸ਼
ਵਾਜਿਦ ਖਾਨ ਦੀ ਪਤਨੀ ਨੇ ਸਹੁਰਿਆਂ `ਤੇ ਧਰਮ ਪਰਿਵਰਤਨ ਦਾ ਦੋਸ਼ ਲਾਇਆ
ਪਾਕਿਸਤਾਨੀ ਰੇਂਜਰਜ਼ ਵੱਲੋਂ ਕਠੂਆ ਵਿੱਚ ਮੋਹਰਲੀਆਂ ਚੌਕੀਆਂ ਤੇ ਪਿੰਡਾਂ `ਤੇ ਨਿਸ਼ਾਨਾ
ਭਾਰਤੀ ਹਵਾਈ ਫੌਜ ਨੇ 50 ਵਿਗਿਆਨੀ ਏਅਰਲਿਫਟ ਕੀਤੇ
ਅੰਨਾ ਹਜ਼ਾਰੇ ਵੱਲੋਂ ਵੀ ਕਿਸਾਨ ਅੰਦੋਲਨ ਦੀ ਹਮਾਇਤ
ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਮੇਘਾਲਿਆ ਵਿੱਚ ਫਿਰ ਰਾਜ ਪੱਧਰੀ ਮੁਜ਼ਾਹਰੇ ਸ਼ੁਰੂ
‘ਮਨ ਕੀ ਬਾਤ’ ਵਿੱਚ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼
ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਗਾਜ਼ੀਪੁਰ ਦੇ ਬਾਰਡਰਦਾ ਬੈਰੀਕੇਡ ਤੋੜ ਕੇ ਦਿੱਲੀ ਆਣ ਪਹੁੰਚੇ
ਦਿੱਲੀ ਬਾਰਡਰ ਤੋਂ ਕਿਸਾਨਾਂ ਦਾ ਐਲਾਨ: ‘ਬੁਰਾੜੀ ਖੁੱਲ੍ਹੀ ਜੇਲ੍ਹ ਹੈ, ਓਥੇ ਕਦੇ ਨਹੀਂ ਜਾਵਾਂਗੇ`
ਹਿਮਾਚਲ ਵਿੱਚ ਫਾਈਵ-ਡੇਅ ਵੀਕ, ਵਿਆਹਾਂ ਵਿੱਚ 50 ਲੋਕ ਹੀ ਸ਼ਾਮਲ ਹੋ ਸਕਣਗੇ