Welcome to Canadian Punjabi Post
Follow us on

12

November 2019
ਭਾਰਤ

ਮੋਦੀ ਵੱਲੋਂ ਚੁਣੌਤੀ: ਵਿਰੋਧੀ ਧਿਰ ਦੀ ਹਿੰਮਤ ਹੈ ਤਾਂ ਧਾਰਾ 370 ਮੁੜ ਕੇ ਲਾਗੂ ਕਰਨ ਦਾ ਵਾਅਦਾ ਕਰੇ

October 15, 2019 10:23 AM

* ਰਾਹੁਲ ਕਹਿੰਦਾ: ਅਹਿਮ ਮੁੱਦਿਆਂ ਤੋਂ ਮੋਦੀ ਧਿਆਨ ਹਟਾ ਰਿਹੈ

ਜਲਗਾਉਂ (ਮਹਾਰਾਸ਼ਟਰ), 14 ਅਕਤੂਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਅਤੇ ਕਸ਼ਮੀਰ ਦੇ ਲਈ ਵਿਸ਼ੇਸ਼ ਦਰਜੇ ਵਾਲੀ ਧਾਰਾ 370 ਅਤੇ ਤਿੰਨ ਤਲਾਕ ਦੇ ਮੁੱਦਿਆਂ ਉੱਤੇਅੱਜ ਵਿਰੋਧੀ ਧਿਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਰੋਧੀ ਪਾਰਟੀ ਵਿਚ ਹਿੰਮਤ ਹੈ ਤਾਂ ਉਹ ਖਤਮ ਕੀਤੀ ਗਈ ਧਾਰਾ 370 ਅਤੇ 35ਏ ਅਤੇ ਰੋਕੀ ਗਈ ਤਿੰਨ ਤਲਾਕ ਦੀ ਪ੍ਰੰਪਰਾ ਨੂੰ ਵਾਪਸ ਲਿਆਉਣ ਦਾ ਵਾਅਦਾ ਕਰੇ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਰੈਲੀਆਂ ਦਾਮੁੱਢ ਬੰਨ੍ਹਦੇ ਹੋਏ ਅੱਜ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ, ਖ਼ਾਸ ਕਰ ਕੇ ਕਾਂਗਰਸ ਅਤੇ ਐੱਨ ਸੀ ਪੀ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਜੰਮੂ-ਕਸ਼ਮੀਰ ਸਿਰਫ਼ ਜ਼ਮੀਨ ਦਾ ਟੁਕੜਾ ਨਹੀਂ, ਭਾਰਤ ਦਾ ਸੀਸ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੰਮੂ-ਕਸ਼ਮੀਰ ਵਿੱਚ 40 ਸਾਲਾਂ ਤੋਂਚੱਲਦੀ ਅਸਧਾਰਨ ਸਥਿਤੀ ਸਿਰਫ ਚਾਰ ਮਹੀਨਿਆਂ ਵਿਚ ਸਧਾਰਨ ਹੋ ਜਾਵੇਗੀ। ਪਾਕਿਸਤਾਨ ਦਾ ਨਾਂ ਲਏ ਬਗੈਰ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਉੱਤੇ ਗੁਆਂਢੀ ਦੇਸ਼ ਦੀ ਭਾਸ਼ਾ ਬੋਲਣ ਦਾ ਦੋਸ਼ ਲਾਇਆ ਤੇ ਕਿਹਾ ਕਿ ਜੰਮੂ-ਕਸ਼ਮੀਰ ਬਾਰੇ ਜੋ ਪੂਰਾ ਦੇਸ਼ ਸੋਚਦਾ ਹੈ, ਉਸ ਤੋਂ ਇਕ ਕਦਮ ਉਲਟ ਵਿਰੋਧੀ ਧਿਰਾਂ ਦੀ ਸੋਚ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇ ਉਨ੍ਹਾਂ ਦੀ ਹਿੰਮਤ ਹੈ ਤਾਂ ਇਸ ਚੋਣਅਤੇ ਆਉਂਦੀਆਂ ਚੋਣਾਂ ਦੇ ਚੋਣ ਮਨੋਰਥ ਪੱਤਰ ਵਿੱਚ ਇਹਲਿਖਣ ਕਿ ਉਹ 370 ਅਤੇ 35ਏ ਨੂੰ ਵਾਪਸ ਲਾਗੂ ਕਰਨ ਦਾ ਕੰਮ ਕਰਨਗੀਆਂ।
ਦੂਸਰੇ ਪਾਸੇ ਅੱਜ ਮਹਾਰਾਸ਼ਟਰ ਦੇ ਲਾਤੂਰ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੀਡੀਆ ਵੱਲੋਂ ਅਹਿਮ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਲਾਤੂਰ ਜ਼ਿਲ੍ਹੇ ਦੇ ਓਸਾਵਿੱਚ ਚੋਣ ਰੈਲੀ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਨੌਜਵਾਨ ਰੁਜ਼ਗਾਰ ਮੰਗਦੇ ਹਨ, ਸਰਕਾਰ ਉਨ੍ਹਾਂ ਨੂੰ ਚੰਦਰਮਾ ਵੱਲ ਦੇਖਣ ਨੂੰ ਕਹਿੰਦੀ ਹੈ। ਉਨ੍ਹਾਂ ਦਾ ਸੰਕੇਤਪਿਛਲੇ ਦਿਨਾਂ ਦੇ ਚੰਦਰਯਾਨ ਮਿਸ਼ਨ ਵੱਲ ਸੀ। ਉਨ੍ਹਾਂ ਨੇ ਪੁੱਛਿਆ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਚੇਨਈ ਵਿੱਚਬੈਠਕ ਦੌਰਾਨ 2017 ਦਾ ਡੋਕਲਾਮ ਵਿਵਾਦ ਦਾ ਮੁੱਦਾ ਉਠਾਇਆ ਸੀ ਕਿ ਨਹੀਂ? ਰਾਹੁਲ ਨੇ ਰੈਲੀ ਵਿਚ ਇਹ ਦੋਸ਼ ਦੁਹਰਾਇਆ ਕਿ ਮੋਦੀ ਸਰਕਾਰ ਨੇ ਸਿਰਫ਼ 15 ਧਨੀ ਲੋਕਾਂ ਦਾ 5.5 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਤੇ ਸ਼ਾਹ ਦੇ ਨਾਲ ਮੀਡੀਆ ਦਾ ਵੀ ਕੰਮ ਹੈ ਕਿ ਅਹਿਮ ਮਸਲਿਆਂ ਤੋਂ ਜਨਤਾ ਦਾ ਧਿਆਨ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਮੀਡੀਆ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਨੌਕਰੀਆਂ ਦੀ ਘਾਟ ਉੱਤੇ ਚੁੱਪ ਹੈ। ਉਨ੍ਹਾ ਕਿਹਾ ਕਿ ਮੀਡੀਆ ਧਨੀ ਲੋਕਾਂ ਦੇ ਕਰਜ਼ੇ ਮਾਫ਼ ਕਰਨ ਬਾਰੇ ਵੀ ਕੁਝ ਨਹੀਂ ਬੋਲਦਾ।

Have something to say? Post your comment
ਹੋਰ ਭਾਰਤ ਖ਼ਬਰਾਂ
ਮਹਾਰਾਸ਼ਟਰ ਵਿੱਚ ਪੇਚ ਫਸਿਆ : ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਹੋਰ ਸਮਾਂ ਦੇਣ ਦੀ ਥਾਂ ਐੱਨ ਸੀ ਪੀ ਨੂੰ ਸੱਦਾ
ਓਵੈਸੀ ਨੇ ਕਿਹਾ: ਅਸੀਂ ਪੰਜ ਏਕੜ ਦੀ ਖੈਰਾਤ ਨਹੀਂ ਲਵਾਂਗੇ
ਬਾਬਰੀ ਮਸਜਿਦ ਕੇਸ ਦਾ ਫੈਸਲਾ ਕਰਨ ਵਾਲੇ ਜੱਜਾਂ ਦੀ ਸੁਰੱਖਿਆ ਵਧਾਈ ਗਈ
ਕੇਂਦਰ ਸਰਕਾਰ ਨੇ ਕਰੀਬ 100 ਭ੍ਰਿਸ਼ਟ ਅਫ਼ਸਰਾਂ ਵਿਰੁੱਧ ਕੇਸ ਦੀ ਮਨਜ਼ੂਰੀ ਨਹੀਂ ਦਿੱਤੀ
ਸਾਰੇ ਭਾਰਤ ਵਿੱਚ ਪਿਆਜ਼ ਕਾਰੋਬਾਰੀਆਂ ਦੇ 100 ਅੱਡਿਆਂ ਉੱਤੇ ਇਨਕਮ ਟੈਕਸ ਦੇ ਛਾਪੇ
ਕਰਨਾਟਕ ਦੇ ਅਯੋਗ ਠਹਿਰਾਏ ਵਿਧਾਇਕਾਂ ਬਾਰੇ ਸੁਪਰੀਮ ਕੋਰਟ ਦਾ ਫੈਸਲਾ 13 ਨੂੰ
ਪੱਛਮੀ ਬੰਗਾਲ ਵਿੱਚ ‘ਬੁਲਬੁਲ` ਤੂਫਾਨ ਨਾਲ 9 ਮੌਤਾਂ
ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣੋਂ ਭਾਜਪਾ ਨੇ ਹੱਥ ਖੜੇ ਕੀਤੇ
ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਵਿੱਚ ਜਾ ਕੇ ਕੀਤੀ ਬਿਆਨਬਾਜ਼ੀ ਤੋਂ ਭਾਜਪਾ ਭੜਕ ਉੱਠੀ
ਸੁਪਰੀਮ ਕੋਰਟ ਵੱਲੋਂ ਸਲਾਹ: ਇੱਕ-ਦੂਜੇ ਦੀ ਆਸਥਾ ਵਿੱਚ ਨਾ ਦਿਓ ਦਖਲ