Welcome to Canadian Punjabi Post
Follow us on

30

May 2020
ਭਾਰਤ

ਦਿੱਲੀ ਦੀ ਹਵਾ ਅਚਾਨਕ ਹੱਦੋਂ ਵੱਧ ਵਿਗੜੀ, ਕੇਂਦਰ ਸਰਕਾਰ ਨੇ ਹੰਗਾਮੀ ਮੀਟਿੰਗ ਸੱਦੀ

October 15, 2019 09:15 AM

ਨਵੀਂ ਦਿੱਲੀ, 14 ਅਕਤੂਬਰ, (ਪੋਸਟ ਬਿਊਰੋ)-ਦਿੱਲੀ-ਐੱਨ ਸੀ ਆਰ(ਨੈਸ਼ਨਲ ਕੈਪੀਟਲ ਰੀਜਨ) ਵਿੱਚ ਤੇਜ਼ੀ ਨਾਲ ਖ਼ਰਾਬ ਹੋਈ ਹਵਾ ਨੇ ਕੇਂਦਰ ਸਰਕਾਰ ਦੀ ਬੇਚੈਨੀ ਵਧਾ ਦਿੱਤੀ ਹੈ। ਇਹ ਹਾਲਤ ਉਸ ਵੇਲੇ ਹੈ, ਜਦੋਂ ਇਸਨਾਲ ਨਿਪਟਣ ਲਈ ਪਹਿਲਾਂ ਹੀ ਤਿਆਰੀਆਂ ਅਤੇ ਮੀਟਿੰਗਾਂ ਹੋ ਚੁੱਕੀਆਂ ਹਨ। ਤਾਜ਼ਾ ਸਥਿਤੀ ਵਿੱਚ ਕੇਂਦਰ ਸਰਕਾਰ ਨੇ ਦਿੱਲੀ ਅਤੇ ਉਸ ਦੇ ਗੁਆਂਢ ਰਾਜਾਂ ਦੇ ਵਾਤਾਵਰਣ ਮੰਤਰੀਆਂ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ।
ਅੱਜ ਸੋਮਵਾਰ ਨੂੰ ਵਾਤਾਵਰਨ ਮੰਤਰਾਲੇ ਵਿਚ ਪੂਰਾ ਦਿਨ ਦਿੱਲੀ-ਐੱਨ ਸੀ ਆਰ ਦੀ ਹਵਾ ਬਾਰੇ ਲੰਬੀਆਂ ਬੈਠਕਾਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਹਵਾ ਦੀ ਗੁਣਵਤਾ ਵਿੱਚ ਸੁਧਾਰ ਦੇ ਦਾਅਵੇ ਕੀਤੇ ਗਏ ਅਤੇ ਇਸ ਦੇ ਨਾਲ ਇਹ ਆਸ ਪ੍ਰਗਟਾਈ ਗਈ ਕਿ ਇਸ ਵਾਰ ਹਵਾ ਦੀ ਗੁਣਵਤਾ ਬਹੁਤੇ ਖ਼ਰਾਬ ਹੋਣ ਦੇ ਪੱਧਰ ਤੋਂ ਹੇਠਾਂ ਨਹੀਂ ਜਾਵੇਗੀ।
ਇਸ ਵਾਰੀ ਦਿੱਲੀ-ਐੱਨ ਸੀ ਆਰ ਦੀ ਹਵਾ ਵਿਚ ਇਹਤਬਦੀਲੀ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਈ ਹੈ। ਪਹਿਲੀ ਅਕਤੂਬਰ ਨੂੰ ਹਵਾ ਵਿੱਚਪੀ ਐੱਮ (ਪਾਰਟੀਕੁਲੇਟ ਮੈਟਰ)-10 ਦੀ ਮਾਤਰਾ 90 ਮਾਈਕ੍ਰੋਗਰਾਮ ਪ੍ਰਤੀ ਕਿਊਬਕ ਮੀਟਰ ਸੀ। ਦੋ ਅਕਤੂਬਰ ਨੂੰ ਪੀ ਐੱਮ-10 ਦੀ ਮਾਤਰਾ ਵਧ ਕੇ 101 ਤਕ ਪੁੱਜ ਗਈ ਅਤੇ ਸੋਮਵਾਰ ਤਕ ਹੋਰ ਵਧਦੀ ਹੋਈਪੀ ਐੱਮ-10 ਦੀ ਮਾਤਰਾ 222 ਤਕ ਪੁੱਜ ਗਈ। ਹਵਾ ਦੀ ਗੁਣਵਤਾ ਦੇ ਖ਼ਰਾਬ ਜਾਂ ਬੇਹੱਦ ਖ਼ਰਾਬ ਦਾ ਮੁਲੰਕਣ ਪੀ ਐੱਮ-10 ਅਤੇ ਪੀ ਐੱਮ-2.5 ਪੱਧਰ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ। ਚੰਗੀ ਗੁਣਵਤਾ ਲਈ ਪੀ ਐੱਮ-10 ਦਾ ਪੱਧਰ 100 ਮਾਈਕ੍ਰੋਗਰਾਮ ਪ੍ਰਤੀ ਕਿਊਬਿਕ ਮੀਟਰ ਜਾਂ ਉਸ ਤੋਂ ਘੱਟ ਹੋਣਾ ਚਾਹੀਦਾ ਹੈ।ਵਾਤਾਵਰਨ ਮੰਤਰਾਲੇ ਨਾਲ ਦੇ ਅਧਿਕਾਰੀਆਂ ਮੁਤਾਬਕ ਹਵਾ ਦੀ ਗੁਣਵਤਾ ਵਿੱਚ ਜਿਵੇਂ ਤਬਦੀਲੀ ਆਈ ਹੈ, ਉਸ ਦੇ ਪਿੱਛੇ ਸਿਰਫ਼ ਪਰਾਲੀ ਹੀ ਇਕੱਲਾ ਕਾਰਨ ਨਹੀਂ, ਮੌਸਮ ਦੀ ਤਬਦੀਲੀ ਦਾ ਪਹਿਲੂ ਵੀ ਹੈ। ਇਸ ਤਬਦੀਲੀ ਨਾਲ ਹਵਾ ਦੀ ਚਾਲ ਸੁਸਤ ਹੋਈ ਹੈ, ਜਿਸ ਕਾਰਨ ਦਿੱਲੀ ਅਤੇ ਐੱਨ ਸੀ ਆਰ ਵਿੱਚ ਪੈਦਾ ਹੋਣ ਵਾਲਾ ਪ੍ਰਦੂਸ਼ਣ ਬਾਹਰ ਨਹੀਂ ਨਿਕਲਦਾ।

 

Have something to say? Post your comment
ਹੋਰ ਭਾਰਤ ਖ਼ਬਰਾਂ
ਕੋਰੋਨਾ ਨਾਲ ਇੱਕੋ ਦਿਨ ਭਾਰਤ ਵਿੱਚ 194 ਮੌਤਾਂ
ਸੁਪਰੀਮ ਕੋਰਟ ਦਾ ਹੁਕਮ: ਘਰੀਂ ਮੁੜਦੇ ਮਜ਼ਦੂਰਾਂ ਦਾ ਕਿਰਾਇਆ-ਖਾਣਾ ਰਾਜ ਸਰਕਾਰਾਂ ਦੇਣ
ਸੁਪਰੀਮ ਕੋਰਟ ਨੇ ਪੁੱਛਿਆ: ਮੁਫਤ ਜ਼ਮੀਨ ਲੈ ਚੁੱਕੇ ਹਸਪਤਾਲ ਮੁਫਤ ਇਲਾਜ ਕਿਉਂ ਨਹੀਂ ਕਰ ਸਕਦੇ
ਹਾਰਵਰਡ ਦੇ ਮਾਹਰਾਂ ਦੀ ਰਾਏ: ਸਖ਼ਤ ਲਾਕਡਾਊਨ ਹੋਣ ਨਾਲ ਭਾਰਤੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ
ਐਕਟਰ ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ ਮੰਗਿਆ
ਸਿਹਤ ਘੁਟਾਲੇ ਕਾਰਨ ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫਾ
ਭਾਰਤ ਵਿੱਚ ਟਿਕ-ਟਾਕ ਤੋਂ ਅੱਕਣ ਲੱਗ ਪਏ ਹਨ ਲੋਕ
ਏਅਰਪੋਰਟ ਉੱਤੇ ਲੱਗੀ ਫੋਰਸ ਦੇ 18 ਜਵਾਨ ਇਨਫੈਕਟਿਡ
ਕਰਜ਼ਿਆਂ 'ਤੇ ਵਿਆਜ ਮੁਆਫ਼ੀ ਬਾਰੇ ਸੁਪਰੀਮ ਕੋਰਟ ਵੱਲੋਂ ਆਰ ਬੀ ਆਈ ਅਤੇ ਕੇਂਦਰ ਨੂੰ ਨੋਟਿਸ
ਰਾਹੁਲ ਗਾਂਧੀ ਦੀ ਨਜ਼ਰ ਵਿੱਚ ਲਾਕਡਾਊਨ ਅਸਫਲ ਰਿਹੈ