Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਜਗਮੀਤ ਸਿੰਘ ਦੀ ਚੜ੍ਹਤ ਨੇ ਸੱਭ ਨੂੰ ਕੀਤਾ ਹੈਰਾਨ, ਗੱਠਜੋੜ ਸਰਕਾਰ ਬਨਣ ਦੀ ਸੰਭਾਵਨਾ

October 15, 2019 09:07 AM

ਤਿੰਨ ਪਾਰਟੀਆਂ ਰਲ ਕੇ ਬਣਾ ਸਕਦੀਆਂ ਹਨ ਸਰਕਾਰ


ਓਟਵਾ, 14 ਅਕਤੂਬਰ (ਪੋਸਟ ਬਿਊਰੋ) : ਇਹ ਤਾਂ ਹੁਣ ਸਪਸ਼ਟ ਹੋ ਚੁੱਕਿਆ ਹੈ ਕਿ ਜਗਮੀਤ ਸਿੰਘ ਨੇ ਹਰ ਕੈਨੇਡੀਅਨ ਦੇ ਮਨ ਵਿੱਚ ਥਾਂ ਬਣਾਈ ਹੈ। ਜਗਮੀਤ ਸਿੰਘ ਦੀ ਇਸ ਚੜ੍ਹਾਈ ਬਾਰੇ ਜੋ ਕੁਮੈਂਟੇਟਰ ਆਖ ਰਹੇ ਹਨ ਇੱਥੇ ਅਸੀਂ ਉਹ ਸਾਂਝਾ ਕਰਨ ਜਾ ਰਹੇ ਹਾਂ।
ਨੈਨੋਜ਼ ਰਿਸਰਚ ਦੇ ਨਿੱਕ ਨੈਨੋਜ਼ ਦਾ ਕਹਿਣਾ ਹੈ ਕਿ ਅਸੀਂ ਚੋਣ ਸਰਵੇਖਣਾਂ ਵਿੱਚ ਜਗਮੀਤ ਸਿੰਘ ਦੀ ਚੜ੍ਹਾਈ ਵੇਖ ਰਹੇ ਹਾਂ ਤੇ ਇਸ ਦੇ ਨਾਲ ਹੀ ਤਰਜੀਹੀ ਤੌਰ ਉੱਤੇ ਕੈਨੇਡੀਅਨਾਂ ਦੇ ਹਰਮਨਪਿਆਰੇ ਪ੍ਰਧਾਨ ਮੰਤਰੀ ਵਜੋਂ ਵੀ ਉਨ੍ਹਾਂ ਦੀ ਚੜ੍ਹਤ ਬਰਕਰਾਰ ਹੈ। ਇੰਜ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ ਵੱਧ ਤੋਂ ਵੱਧ ਕੈਨੇਡੀਅਨ ਜਗਮੀਤ ਸਿੰਘ ਨੂੰ ਜਾਣ ਰਹੇ ਹਨ ਓਨਾ ਹੀ ਉਹ ਉਨ੍ਹਾਂ ਨੂੰ ਵਧੇਰੇ ਪਸੰਦ ਕਰ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਐਨਡੀਪੀ ਦੀ ਇਸ ਚੜ੍ਹਤ ਨੂੰ ਭਾਵੇਂ ਸੱਭ ਮਹਿਸੂਸ ਕਰ ਰਹੇ ਹਨ ਪਰ ਮੁੱਖ ਧਾਰਾ ਦੀਆਂ ਦੋਵੇਂ ਪਾਰਟੀਆਂ ਇਸ ਤੋਂ ਇਨਕਾਰੀ ਹਨ।
ਸੀਬੀਸੀ ਦੇ ਐਰਿਕ ਗ੍ਰੇਨੀਅਰ ਦਾ ਕਹਿਣਾ ਹੈ ਕਿ ਇਸ ਸਮੇਂ ਐਨਡੀਪੀ ਦੀ ਚੜ੍ਹਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇੰਜ ਲੱਗ ਰਿਹਾ ਹੈ ਕਿ ਲਿਬਰਲ ਤੇ ਕੰਜ਼ਰਵੇਟਿਵ ਆਪਣਾ ਆਧਾਰ ਗੁਆ ਰਹੇ ਹਨ ਜਦਕਿ ਚੋਣ ਕੈਂਪੇਨ ਦੇ ਆਖਰੀ ਹਫਤੇ ਦਾਖਲ ਹੋਣ ਉੱਤੇ ਐਨਡੀਪੀ ਦੀ ਪਕੜ ਮਜ਼ਬੂਤ ਹੋ ਚੁੱਕੀ ਹੈ। ਗ੍ਰੇਨੀਅਰ ਦਾ ਕਹਿਣਾ ਹੈ ਕਿ ਭਾਵੇਂ ਲਿਬਰਲਾਂ ਤੇ ਕੰਜ਼ਰਵੇਟਿਵਾਂ ਦੀ ਪਕੜ ਢਿੱਲੀ ਪੈ ਰਹੀ ਹੈ ਪਰ ਫਿਰ ਵੀ ਉਹ ਐਨਡੀਪੀ ਨੂੰ ਸਖ਼ਤ ਮੁਕਾਬਲਾ ਦੇਣਗੇ। ਉਨ੍ਹਾਂ ਆਖਿਆ ਕਿ ਹੁਣ ਜਦੋਂ ਕਿ ਦੋਵਾਂ ਪਾਰਟੀਆਂ ਨੂੰ ਹੀ 33 ਫੀ ਸਦੀ ਤੋਂ ਘੱਟ ਸਮਰਥਨ ਮਿਲ ਰਿਹਾ ਹੈ ਤਾਂ ਅਜਿਹੇ ਵਿੱਚ ਬਹੁਗਿਣਤੀ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ। ਈਕੋਜ਼ ਰਿਸਰਚ ਦੇ ਫਰੈਂਕ ਗ੍ਰੇਵਜ਼ ਦਾ ਦਾਅਵਾ ਹੈ ਕਿ ਐਨਡੀਪੀ ਦੀ ਪਕੜ ਯਕੀਨਨ ਮਜ਼ਬੂਤ ਹੋਈ ਹੈ ਤੇ ਬਲਾਕ ਕਿਊਬਿਕੁਆ ਵੀ ਉੱਪਰ ਉੱਠੀ ਹੈ। ਪਰ ਉਨ੍ਹਾਂ ਮੁਤਾਬਕ ਸੀਪੀਸੀ ਦੀ ਪਕੜ ਢਿੱਲੀ ਪਈ ਹੈ ਤੇ ਉਸ ਨੂੰ ਘੱਟ ਸੀਟਾਂ ਮਿਲਣ ਦੀ ਸੰਭਾਵਨਾ ਹੈ।
ਐਬੇਕਸ ਡਾਟਾ ਅਨੁਸਾਰ ਜਗਮੀਤ ਸਿੰਘ ਦਾ ਕਿਰਦਾਰ ਨਿਖਰ ਕੇ ਸਾਹਮਣੇ ਆਇਆ ਹੈ ਤੇ ਸ਼ੀਅਰ ਨੂੰ ਇਸ ਨਾਲ ਨੁਕਸਾਨ ਹੋ ਸਕਦਾ ਹੈ। ਟੋਰਾਂਟੋ ਸਨ ਦੇ ਬ੍ਰਾਇਨ ਲਿਲੀ ਦਾ ਮੰਨਣਾ ਹੈ ਕਿ ਵੇਗ ਨੂੰ ਰੋਕਣ ਬਹੁਤ ਔਖਾ ਹੁੰਦਾ ਹੈ ਤੇ ਜਗਮੀਤ ਸਿੰਘ ਦੇ ਵੇਗ ਨੂੰ ਰੋਕਿਆ ਜਾਣਾ ਵੀ ਸੰਭਵ ਨਹੀਂ ਹੈ। ਕੋਰਸ ਰੇਡੀਓ ਦੇ ਚਾਰਲਸ ਐਡਲਰ ਅਨੁਸਾਰ ਕੈਨੇਡਾ ਨੂੰ ਜਗਮੀਤ ਸਿੰਘ ਦੇ ਰੂਪ ਵਿੱਚ ਨਵਾਂ ਸਿਆਸੀ ਰਾਕ ਸਟਾਰ ਮਿਲ ਗਿਆ ਹੈ। ਟੂ ਕਲੋਸ ਟੁ ਕਾਲ ਦੇ ਬ੍ਰਾਇਨ ਬ੍ਰੈਗਟ ਦਾ ਕਹਿਣਾ ਹੈ ਕਿ ਭੂਗੋਲਿਕ ਤੌਰ ਉੱਤੇ ਲਿਬਰਲਾਂ ਲਈ ਰੁਝਾਨ ਕਾਫੀ ਨਕਾਰਾਤਮਕ ਹੈ ਜਦਕਿ ਐਨਡੀਪੀ ਲਈ ਇਹ ਕਾਫੀ ਸਕਾਰਾਤਮਕ ਹੈ। ਕੰਜ਼ਰਵੇਟਿਵਾਂ ਲਈ ਵੀ ਇਹ ਰੁਝਾਨ ਕਾਫੀ ਨਕਾਰਾਤਮਕ ਹੈ।
ਗਲੋਬਲ ਨਿਊਜ਼ ਦੇ ਕੀਥ ਬਾਲਡਰੇਅ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਬਹੁਤ ਹੀ ਵਧੀਆ ਕੈਂਪੇਨਰ ਹਨ ਤੇ ਸਾਰੇ ਆਗੂਆਂ ਨਾਲੋਂ ਵੱਧ ਦਮਖਮ ਰੱਖਦੇ ਹਨ। ਕੈਂਪੇਨ ਰਿਸਰਚ ਦੇ ਨਿੱਕ ਕੁਵਾਲਿਸ ਨੇ ਆਖਿਆ ਕਿ ਐਨਡੀਪੀ ਆਗੂ ਵਜੋਂ ਜਗਮੀਤ ਸਿੰਘ ਵੱਲੋਂ ਕੀਤੇ ਜਾ ਰਹੇ ਕੰਮ ਨੂੰ 50 ਫੀ ਸਦੀ ਕੈਨੇਡੀਅਨ ਮਨਜ਼ੂਰੀ ਦੇ ਚੁੱਕੇ ਹਨ। ਐਬੇਕਸ ਡਾਟਾ ਦੇ ਬਰੂਸ ਐਂਡਰਸਨ ਤੇ ਡੇਵਿਡ ਕੋਲੇਟੋ ਅਨੁਸਾਰ ਸਿਆਸੀ ਪਿੜ ਵਿੱਚ ਜਗਮੀਤ ਸਿੰਘ ਦਾ ਕੱਦ ਕਾਫੀ ਉੱਚਾ ਹੋਇਆ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ