Welcome to Canadian Punjabi Post
Follow us on

03

July 2025
 
ਕੈਨੇਡਾ

ਜਗਮੀਤ ਸਿੰਘ ਨੇ ਲੋਕਾਂ ਨੂੰ ਐਡਵਾਂਸ ਪੋਲਿੰਗ ਵਿੱਚ ਹਿੱਸਾ ਲੈਣ ਲਈ ਦਿੱਤੀ ਹੱਲਾਸ਼ੇਰੀ

October 15, 2019 08:57 AM

ਬਰੈਂਪਟਨ, 14 ਅਕਤੂਬਰ (ਪੋਸਟ ਬਿਊਰੋ) : ਇਸ ਸਮੇਂ ਹਵਾ ਦਾ ਰੁਖ ਐਨਡੀਪੀ ਆਗੂ ਜਗਮੀਤ ਸਿੰਘ ਵੱਲ ਨਜ਼ਰ ਆ ਰਿਹਾ ਹੈ। ਐਨਡੀਪੀ ਆਗੂ ਵੱਲੋਂ ਸ਼ਨਿੱਚਰਵਾਰ ਦਾ ਦਿਨ ਬਰੈਂਪਟਨ ਤੇ ਟੋਰਾਂਟੋ ਵਿੱਚ ਲੋਕਾਂ ਨਾਲ ਮੁਲਾਕਾਤ ਕਰਨ ਵਿੱਚ ਗੁਜ਼ਾਰਿਆ ਜਾਵੇਗਾ ਤੇ ਇਸ ਦੌਰਾਨ ਉਹ ਨੁਨਾਵਤ ਤੋਂ ਐਨਡੀਪੀ ਉਮੀਦਵਾਰ ਮੁਮੀਲਾਕ ਕਕਾਕ ਨਾਲ ਵਾਇਆ ਫੇਸਬੁੱਕ ਲਾਈਵ ਕੌਫੀ ਸਾਂਝੀ ਕਰਨਗੇ। ਜਗਮੀਤ ਸਿੰਘ ਲੋਕਾਂ ਨੂੰ ਐਡਵਾਂਸ ਪੋਲਿੰਗ ਵਿੱਚ ਹਿੱਸਾ ਲੈਣ ਲਈ ਵੀ ਹੱਲਾਸ਼ੇਰੀ ਦੇਣਗੇ।
ਜਗਮੀਤ ਸਿੰਘ ਨੇ ਇਸ ਮੌਕੇ ਆਖਿਆ ਕਿ ਜਿਸ ਸਮੇਂ ਲਿਬਰਲ ਅਮੀਰ ਕਾਰਪੋਰੇਸ਼ਨਾਂ ਨੂੰ ਫਾਇਦਾ ਪਹੁੰਚਾਉਣ ਵਿੱਚ ਲੱਗੇ ਹੋਏ ਹਨ ਜਿਸ ਕਾਰਨ ਸਾਨੂੰ ਸਾਰਿਆਂ ਨੂੰ ਆਰਥਿਕ ਪੱਖੋਂ ਤੰਗ ਹੋਣਾ ਪੈ ਰਿਹਾ ਹੈ ਅਜਿਹੇ ਵਿੱਚ ਮਿਹਨਤਕਸ਼ ਪਰਿਵਾਰਾਂ ਦਾ ਅੱਗੇ ਵੱਧਣਾ ਬਹੁਤ ਔਖਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਜਸਟਿਨ ਟਰੂਡੋ ਨੂੰ ਆਪਣੇ ਕਾਰਪੋਰੇਟ ਦੋਸਤਾਂ ਨੂੰ ਬਿਲੀਅਨਾਂ ਡਾਲਰ ਦੀ ਟੈਕਸ ਛੋਟ ਦੇਣ ਵਿੱਚ ਕੋਈ ਦਿੱਕਤ ਨਹੀਂ ਹੋਈ ਪਰ ਉਨ੍ਹਾਂ ਕੈਨੇਡੀਅਨਾਂ ਲਈ ਦਵਾਈਆਂ ਦੀਆਂ ਕੀਮਤਾਂ ਘਟਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਨਾ ਹੀ ਚਾਈਲਡ ਕੇਅਰ ਦਾ ਕੋਈ ਹੱਲ ਕੱਢਿਆ ਹੈ ਤੇ ਨਾ ਹੀ ਕੈਨੇਡੀਅਨਾਂ ਲਈ ਕਿਫਾਇਤੀ ਘਰਾਂ ਦਾ ਕੋਈ ਰਾਹ ਲੱਭਿਆ ਹੈ। ਇਹ ਸੱਭ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਸੀਂ ਬਿਹਤਰ ਬਦਲ ਤਲਾਸ਼ ਸਕਦੇ ਹਾਂ।
ਲਿਬਰਲ ਤੇ ਕੰਜ਼ਰਵੇਟਿਵ ਪਰਿਵਾਰਾਂ ਨੂੰ ਮੁੱਢਲੀਆਂ ਲੋੜਾਂ ਜਿਵੇਂ ਕਿ ਘਰ ਖਰੀਦਣ, ਸੈੱਲ ਫੋਨ ਦੇ ਬਿੱਲ ਦੇਣ, ਦਵਾਈਆਂ, ਡੈਂਟਿਸਟ ਦੀਆਂ ਐਪੁਆਂਇੰਟਮੈਂਟਸ ਲਈ ਹੋਰ ਮਿਹਨਤ ਕਰਕੇ ਬਚਤ ਕਰਨ ਜਾਂ ਕਰਜ਼ਾ ਚੁੱਕਣ ਦੀ ਸਲਾਹ ਹੀ ਦਿੰਦੇ ਆਏ ਹਨ। ਇਸ ਦੌਰਾਨ ਪਿਛਲੇ ਚਾਰ ਸਾਲਾਂ ਵਿੱਚ ਅਮੀਰਾਂ ਤੇ ਪਹਿਲਾਂ ਹੀ ਮੁਨਾਫੇ ਵਿੱਚ ਚੱਲ ਰਹੀਆਂ ਕਾਰਪੋਰੇਸ਼ਨਾਂ ਬਹੁਤ ਵਧੀਆ ਕਾਰਗੁਜ਼ਾਰੀ ਵਿਖਾ ਰਹੀਆਂ ਹਨ। ਜਗਮੀਤ ਸਿੰਘ ਨੇ ਆਖਿਆ ਕਿ ਜਿਵੇਂ ਲਿਬਰਲ ਹਰ ਵਾਰੀ ਚੋਣਾਂ ਵਿੱਚ ਕੈਨੇਡੀਅਨਾਂ ਨੂੰ ਡਰਾ ਕੇ ਘੱਟ ਉੱਤੇ ਸਮਝੌਤਾ ਕਰਨ ਲਈ ਆਖਦੇ ਰਹੇ ਹਨ ਇਸ ਵਾਰੀ ਵੀ ਟਰੂਡੋ ਉਹੀ ਦਾਅਪੇਚ ਅਪਣਾ ਰਹੇ ਹਨ। ਪਰ ਐਨਡੀਪੀ ਜਾਣਦੀ ਹੈ ਕਿ ਤੁਸੀਂ ਕਿਤੇ ਵੱਧ ਬਿਹਤਰੀਨ ਦੇ ਹੱਕਦਾਰ ਹੋਂ। ਪਰਿਵਾਰ ਸੰਘਰਸ਼ ਕਰ ਰਹੇ ਹਨ ਤੇ ਉਨ੍ਹਾਂ ਨੂੰ ਹੁਣ ਮਦਦ ਦੀ ਲੋੜ ਹੈ। ਜਗਮੀਤ ਸਿੰਘ ਨੇ ਆਖਿਆ ਕਿ ਜਿ਼ੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਸਾਡੇ ਕੋਲ ਵਧੀਆ ਯੋਜਨਾ ਹੈ, ਅਸੀਂ ਹੈਲਥ ਕੇਅਰ ਨੂੰ ਮਜ਼ਬੂਤ ਕਰ ਸਕਦੇ ਹਾਂ ਤੇ ਕਲਾਈਮੇਟ ਸੰਕਟ ਨਾਲ ਨਜਿੱਠ ਸਕਦੇ ਹਾਂ। ਐਨਡੀਪੀ ਤੁਹਾਡੇ ਲਈ ਲੜੇਗੀ।

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ