Welcome to Canadian Punjabi Post
Follow us on

12

November 2019
ਭਾਰਤ

ਐੱਸ ਡੀ ਐੱਮ ਨੇ ਅੱਧੀ ਰਾਤ ਮੰਦਰ ਖੁੱਲ੍ਹਵਾ ਕੇ ਵਿਆਹ ਕਰਵਾ ਲਿਆ

October 14, 2019 02:33 AM

ਕੁਸ਼ੀਨਗਰ, 13 ਅਕਤੂਬਰ (ਪੋਸਟ ਬਿਊਰੋ)- ਜ਼ਿਲੇ ਵਿੱਚ ਲਗਭਗ ਚਾਰ ਸਾਲ ਤੋਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਐੱਸ ਡੀ ਐੱਮ ਦਿਨੇਸ਼ ਕੁਮਾਰ ਅਤੇ ਰੇਨੂੰ ਲਈ ਸ਼ੁੱਕਰਵਾਰ ਅੱਧੀ ਰਾਤ ਨੂੰ ਪਡਰੌਨਾ ਸ਼ਹਿਰ ਦਾ ਗਾਇਤਰੀ ਮੰਦਰ ਖੁੱਲ੍ਹਵਾਇਆ ਗਿਆ ਅਤੇ ਦੋ ਐੱਸ ਡੀ ਐੱਮ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਵਿਆਹ ਹੋਇਆ। ਇਹੀ ਨਹੀਂ, ਵਿਆਹ ਤੋਂ ਬਾਅਦ ਰਾਤ ਨੂੰ ਹੀ ਰਜਿਸਟਰਾਰ ਦਫਤਰ ਖੁੱਲ੍ਹਵਾ ਕੇ ਵਿਆਹ ਦੀ ਰਜਿਸਟੇਰਸ਼ਨ ਵੀ ਕੀਤੀ ਗਈ।
ਪਤਾ ਲੱਗਾ ਹੈ ਕਿ ਖੱਡਾ ਦੇ ਸਾਬਕਾ ਐੱਸ ਡੀ ਐੱਮ ਰਹੇ ਦਿਨੇਸ਼ ਕੁਮਾਰ ਦੀ ਮਹੀਨਾ ਕੁ ਪਹਿਲਾਂ ਬਦਲੀ ਹੋ ਗਈ ਸੀ। ਸ਼ੁੱਕਰਵਾਰ ਉਹ ਜ਼ਿਲ੍ਹਾ ਹੈੱਡਕੁਆਰਟਰ ਆਏ ਸਨ। ਇਸੇ ਦੌਰਾਨ ਉਨ੍ਹਾਂ ਨਾਲ ਚਾਰ ਸਾਲ ਤੋਂ ਰਹਿਣ ਵਾਲੀ ਰੇਨੂੰ ਵੀ ਦਫਤਰ ਪਹੁੰਚ ਗਈ। ਉਸ ਨੇ ਉਥੇ ਮੌਜੂਦ ਅਫਸਰਾਂ ਨੂੰ ਪੂਰੀ ਜਾਣਕਾਰੀ ਦੇ ਕੇ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਉਸ ਵੇਲੇ ਉਸ ਨੂੰ ਸਮਝਾ-ਬੁਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਗੱਲ ਨਾ ਬਣੀ। ਅਖੀਰ ਰਾਤ ਅੱਠ ਵਜੇ ਰਜਿਸਟਰਾਰ ਦਫਤਰ ਖੁੱਲ੍ਹਵਾ ਕੇ ਵਿਆਹ ਦੀ ਰਜਿਸਟੇਰਸ਼ਨ ਕਰਵਾਈ ਗਈ, ਜਦ ਕਿ ਰਾਤ 12 ਵਜੇ ਉਕਤ ਮੰਦਰ ਖੁੱਲ੍ਹਵਾ ਕੇ ਦੋਵਾਂ ਦਾ ਵਿਆਹ ਰਸਮੀ ਤੌਰ ਉੱਤੇ ਵੀ ਕਰਵਾਇਆ ਗਿਆ।

Have something to say? Post your comment
ਹੋਰ ਭਾਰਤ ਖ਼ਬਰਾਂ
ਮਹਾਰਾਸ਼ਟਰ ਵਿੱਚ ਪੇਚ ਫਸਿਆ : ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਹੋਰ ਸਮਾਂ ਦੇਣ ਦੀ ਥਾਂ ਐੱਨ ਸੀ ਪੀ ਨੂੰ ਸੱਦਾ
ਓਵੈਸੀ ਨੇ ਕਿਹਾ: ਅਸੀਂ ਪੰਜ ਏਕੜ ਦੀ ਖੈਰਾਤ ਨਹੀਂ ਲਵਾਂਗੇ
ਬਾਬਰੀ ਮਸਜਿਦ ਕੇਸ ਦਾ ਫੈਸਲਾ ਕਰਨ ਵਾਲੇ ਜੱਜਾਂ ਦੀ ਸੁਰੱਖਿਆ ਵਧਾਈ ਗਈ
ਕੇਂਦਰ ਸਰਕਾਰ ਨੇ ਕਰੀਬ 100 ਭ੍ਰਿਸ਼ਟ ਅਫ਼ਸਰਾਂ ਵਿਰੁੱਧ ਕੇਸ ਦੀ ਮਨਜ਼ੂਰੀ ਨਹੀਂ ਦਿੱਤੀ
ਸਾਰੇ ਭਾਰਤ ਵਿੱਚ ਪਿਆਜ਼ ਕਾਰੋਬਾਰੀਆਂ ਦੇ 100 ਅੱਡਿਆਂ ਉੱਤੇ ਇਨਕਮ ਟੈਕਸ ਦੇ ਛਾਪੇ
ਕਰਨਾਟਕ ਦੇ ਅਯੋਗ ਠਹਿਰਾਏ ਵਿਧਾਇਕਾਂ ਬਾਰੇ ਸੁਪਰੀਮ ਕੋਰਟ ਦਾ ਫੈਸਲਾ 13 ਨੂੰ
ਪੱਛਮੀ ਬੰਗਾਲ ਵਿੱਚ ‘ਬੁਲਬੁਲ` ਤੂਫਾਨ ਨਾਲ 9 ਮੌਤਾਂ
ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣੋਂ ਭਾਜਪਾ ਨੇ ਹੱਥ ਖੜੇ ਕੀਤੇ
ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਵਿੱਚ ਜਾ ਕੇ ਕੀਤੀ ਬਿਆਨਬਾਜ਼ੀ ਤੋਂ ਭਾਜਪਾ ਭੜਕ ਉੱਠੀ
ਸੁਪਰੀਮ ਕੋਰਟ ਵੱਲੋਂ ਸਲਾਹ: ਇੱਕ-ਦੂਜੇ ਦੀ ਆਸਥਾ ਵਿੱਚ ਨਾ ਦਿਓ ਦਖਲ