Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਬੋਇੰਗ ਕੰਪਨੀ ਫਿਰ ਸਵਾਲਾਂ ਦੇ ਘੇਰੇ ਵਿੱਚ ਆਈ

October 13, 2019 02:52 AM

ਨਿਊਯਾਰਕ, 12 ਅਕਤੂਬਰ (ਪੋਸਟ ਬਿਊਰੋ)- ਜਹਾਜ਼ ਅਤੇ ਰਾਕਟ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਸਾਲ ਅਕਤੂਬਰ ਅਤੇ ਇਸ ਸਾਲ ਮਾਰਚ ਵਿੱਚ ਹੋਏ ਹਾਦਸਿਆਂ ਕਾਰਨ ਪਹਿਲਾਂ ਹੀ ਕੰਪਨੀ ਦੇ 737 ਮੈਕਸ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਸੀ। ਇਸ ਪਿੱਛੋਂ ਬੋਇੰਗ ਦੇ 38 ਪੁਰਾਣੇ ਜਹਾਜ਼ਾਂ ਦੇ ਅਹਿਮ ਹਿੱਸੇ ਵਿੱਚ ਕੈ੍ਰਕ ਦੀ ਗੱਲ ਸਾਹਮਣੇ ਆਈ ਹੈ। ਇਸ ਕਾਰਨ ਇਨ੍ਹਾਂ ਜਹਾਜ਼ਾਂ ਦੀ ਸੁਰੱਖਿਆ 'ਤੇ ਫਿਰ ਸਵਾਲ ਖੜ੍ਹਾ ਹੋ ਗਿਆ ਅਤੇ ਚਿੰਤਾ ਦੀ ਸਥਿਤੀ ਪੈਦਾ ਹੋ ਗਈ ਹੈ।
ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ (ਐਫ ਏ ਏ) ਨੇ ਬੋਇੰਗ 737 ਐਨ ਜੀ ਜਹਾਜ਼ਾਂ ਦੀ ਜਾਂਚ ਲਈ ਦੁਨੀਆ ਭਰ ਦੀਆਂ ਏਅਰਲਾਈਨਜ਼ ਨੂੰ ਸੱਤ ਦਿਨ ਸਮਾਂ ਦਿੱਤਾ ਸੀ, ਜਿਸ ਦੀ ਸਮਾਂ ਸੀਮਾ ਕੱਲ੍ਹ ਖਤਮ ਹੋ ਗਈ ਹੈ। ਇਸ ਦੌਰਾਨ ਵੱਖ-ਵੱਖ ਏਅਰਲਾਈਨਾਂ ਨੇ 810 ਜਹਾਜ਼ਾਂ ਦੀ ਜਾਂਚ ਕੀਤੀ। ਇਸ ਵਿੱਚ ਉਨ੍ਹਾਂ ਐਨ ਜੀ ਦੇ ਉਸ ਹਿੱਸੇ ਦੀ ਜਾਂਚ ਕਰਨੀ ਸੀ, ਜਿੱਥੋਂ ਜਹਾਜ਼ ਦੇ ਡੈਨੇ (ਵਿੰਗਸ) ਜੁੜੇ ਹੁੰਦੇ ਹਨ। ਬੋਇੰਗ ਨੇ ਕੱਲ੍ਹ ਕਿਹਾ ਕਿ ਜਾਂਚ ਵਿੱਚ ਪੰਜ ਫੀਸਦੀ ਜਹਾਜ਼ਾਂ ਦੇ ਇਸ ਹਿੱਸੇ ਵਿੱਚ ਕੈ੍ਰਕ ਮਿਲੇ ਹਨ। ਕੰਪਨੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿਸ ਏਅਰਲਾਈਨਜ਼ ਨੂੰ ਇਹ ਖਾਮੀਆਂ ਮਿਲੀਆਂ ਹਨ, ਪਰ ਜਹਾਜ਼ ਦੀ ਰਚਨਾ ਵਿੱਚ ਗੜਬੜੀ ਕਾਰਨ ਕਈ ਏਅਰਲਾਈਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈੈ।ਬ੍ਰਾਜ਼ੀਲ ਦੀ ਇੱਕ ਏਅਰਲਾਈਨ ਨੇ 11 ਜਹਾਜ਼ਾਂ ਨੂੰ ਸੇਵਾ ਤੋਂ ਹਟਾ ਦਿੱਤਾ ਹੈ। ਅਮਰੀਕਾ ਦੀ ਸਾਊਥਵੈਸਟ ਏਅਰਲਾਈਨ ਨੇ ਵੀ ਦੋ ਜਹਾਜ਼ ਸੇਵਾ ਤੋਂ ਹਟਾਏ ਹਨ। ਐਫ ਏ ਏ ਦੇ ਇੱਕ ਬੁਲਾਰੇ ਨੇ ਕਿਹਾ ਕਿ ਬੋਇੰਗ ਜਹਾਜ਼ਾਂ ਦੀ ਮੁਰੰਮਤ ਦੇ ਨਾਲ ਜਾਂਚ ਰਿਪੋਰਟ ਦਾ ਵਿਸ਼ਲੇਸ਼ਣ ਕਰ ਰਹੀ ਹੈ। ਮੁਰੰਮਤ ਵਿੱਚ ਕਰੀਬ ਦੋ ਹਫਤੇ ਦਾ ਸਮਾਂ ਲੱਗ ਸਕਦਾ ਹੈ। ਬੋਇੰਗ ਕੰਪਨੀ 737 ਐਨਜੀ ਜਹਾਜ਼ਾਂ ਨੂੰ737 ਮੈਕਸ ਨਾਲ ਬਦਲ ਰਹੀ ਸੀ।ਇੰਡੋਨੇਸ਼ੀਆ ਦੀ ਲਾਇਨ ਏਅਰ ਅਤੇ ਇਥੋਪੀਆ ਏਅਰਲਾਈਨਜ਼ ਦੇ 737 ਮੈਕਸ ਜਹਾਜ਼ਾਂ ਦੇ ਹਾਦਸਾ ਗ੍ਰਸਤ ਹੋਣ ਕਾਰਨ ਇਨ੍ਹਾਂ ਜਹਾਜ਼ਾਂ ਦੀ ਸੇਵਾ ਬੰਦ ਕਰ ਦਿੱਤੀ ਗਈ ਸੀ। ਇਨ੍ਹਾਂ ਦੋਵੇਂ ਹਾਦਸਿਆਂ ਵਿੱਚ 346 ਲੋਕਾਂ ਦੀ ਮੌਤ ਹੋਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ