Welcome to Canadian Punjabi Post
Follow us on

01

April 2020
ਅੰਤਰਰਾਸ਼ਟਰੀ

ਨਿਰਮਲਾ ਦੇ ਗੋਲਡ ਮੈਡਲ ਖੋਹ ਕੇ ਚਾਰ ਸਾਲਾ ਪਾਬੰਦੀ ਲਾਈ

October 10, 2019 10:25 PM

ਮੋਨਾਕੋ, 10 ਅਕਤੂਬਰ (ਪੋਸਟ ਬਿਊਰੋ)- ਟ੍ਰੈਕ ਐਂਡ ਫੀਲਡ ਦੇ ਡੋਪਿੰਗ ਮਾਮਲਿਆਂ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਅਥਲੈਟਿਕਸ ਇੰਟੇਗ੍ਰਿਟੀ ਯੂਨਿਟ (ਏ ਆਈ ਯੂ) ਨੇ ਭਾਰਤ ਦੀ ਫਰਾਟਾ ਦੌੜਾਕ ਨਿਰਮਲਾ ਸ਼ਿਓਰਾਣ ਤੋਂ ਏਸ਼ੀਅਨ ਚੈਂਪੀਅਨਸ਼ਿਪ ਦੇ ਉਨ੍ਹਾਂ ਦੇ ਦੋ ਗੋਲਡ ਮੈਡਲ ਖੋਹ ਕੇ ਉਨ੍ਹਾਂ 'ਤੇ ਚਾਰ ਸਾਲ ਦੀ ਪਾਬੰਦੀ ਲਾ ਦਿੱਤੀ ਹੈ।
ਏ ਆਈ ਯੂ ਨੇ ਨਿਰਮਲਾ ਨੂੰ ਜੂੁਨ 2018 ਵਿੱਚ ਘਰੇਲੂ ਚੈਂਪੀਅਨਸ਼ਿਪ ਵਿੱਚ ਸਟੇਰਾਇਡ ਡ੍ਰੋਸਤਾਨੋਲੋਨ ਤੇ ਮੇਟੇਨੋਲੋਨ ਦੀ ਵਰਤੋਂ ਦੀ ਦੋਸ਼ੀ ਪਾਇਆ ਸੀ। ਇਸ ਪਿੱਛੋਂ ਸੱਤ ਅਕਤੂਬਰ ਨੂੰ ਉਨ੍ਹਾਂ 'ਤੇ ਪਾਬੰਦੀ ਲਾ ਦਿੱਤੀ ਗਈ। ਏ ਆਈ ਯੂ ਮੁਤਾਬਕ ਇਸ ਭਾਰਤੀ ਅਥਲੀਟ ਦੇ ਖੂਨ ਦੇ ਨਮੂਨਿਆਂ 'ਚ ਗੜਬੜੀ ਪਾਈ ਗਈ ਸੀ। ਉਨ੍ਹਾਂ ਨੇ ਪਾਬੰਦੀ ਨੂੰ ਸਵੀਕਾਰ ਕਰ ਲਿਆ ਤੇ ਕੇਸ ਦੀ ਸੁਣਵਾਈ ਦੀ ਮੰਗ ਨਹੀਂ ਕੀਤੀ। ਉਨ੍ਹਾਂ ਦੀ ਪਾਬੰਦੀ 28 ਜੂਨ 2018 ਤੋਂ ਸ਼ੁਰੂ ਹੋਵੇਗੀ ਅਤੇ ਅਗਸਤ 2016 ਤੋਂ ਨਵੰਬਰ 2018 ਤੱਕ ਦੇ ਉਨ੍ਹਾਂ ਦੇ ਸਾਰੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਨਿਰਮਲਾ ਨੇ 2017 ਵਿੱਚ ਭਾਰਤ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ 400 ਮੀਟਰ ਅਤੇ ਚਾਰ ਗੁਣਾ 400 ਮੀਟਰ ਰਿਲੇਅ ਵਿੱਚ ਗੋਲਡ ਮੈਡਲ ਹਾਸਲ ਕੀਤੇ ਸਨ। ਉਨ੍ਹਾਂ ਨੇ ਰੀਓ ਓਲੰਪਿਕ ਵਿੱਚ ਵੀ ਇਨ੍ਹਾਂ ਦੋ ਮੁਕਾਬਲਿਆਂ 'ਚ ਹਿੱਸਾ ਲਿਆ ਅਤੇ ਆਪਣਾ ਨਿੱਜੀ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਰੀਓ ਲਈ ਕੁਆਲੀਫਾਈ ਕੀਤਾ ਸੀ। 24 ਸਾਲਾ ਨਿਰਮਲਾ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੋਰੋਨਾ ਨਾਲ ਜਾਪਾਨ ਦੇ ਕਾਮੇਡੀਅਨ ਤੇ ਅਮਰੀਕੀ ਸੰਗੀਤਕਾਰ ਦਾ ਦਿਹਾਂਤ
ਟੋਕੀਓ ਓਲੰਪਿਕ ਖੇਡਾਂ 23 ਜੁਲਾਈ ਤੋਂ ਅੱਠ ਅਗਸਤ 2021 ਤੱਕ ਹੋਣਗੀਆਂ
ਪ੍ਰਿੰਸ ਹੈਰੀ ਤੇ ਮੇਗਨ ਦੀ ਸੁਰੱਖਿਆ ਵਾਲਾ ਖਰਚਾ ਅਮਰੀਕਾ ਨਹੀਂ ਚੁੱਕੇਗਾ: ਟਰੰਪ
ਅਮਰੀਕਾ ਵਿੱਚ ਮੌਤਾਂ ਦੀ ਗਿਣਤੀ ਫਰਾਂਸ ਤੇ ਚੀਨ ਤੋਂ ਵੀ ਟੱਪੀ
ਜੇਐਂਡਜੇ ਕਰੋਨਾਵਾਇਰਸ ਸਬੰਧੀ ਤਿਆਰ ਵੈਕਸੀਨ ਦਾ ਮਨੱੁਖੀ ਟਰਾਇਲ ਇਸੇ ਸਾਲ ਕਰੇਗੀ
ਇਟਲੀ ਦੇ ਸਿਸਲੀ ਵਿੱਚ ਖਾਣ ਪੀਣ ਦੇ ਸਾਮਾਨ ਦੀ ਲੁੱਟ ਮੱਚੀ
ਕੋਰੋਨਾ ਦਾ ਕਹਿਰ: ਇਟਲੀ ਵਿੱਚ ਇੱਕੋ ਦਿਨ 812 ਲੋਕਾਂ ਦੀ ਮੌਤ ਤੇ ਪਾਜਿ਼ਟਿਵ ਕੇਸ 1 ਲੱਖ ਤੋਂ ਟੱਪੇ
ਕੋਰੋਨਾ ਦਾ ਕਹਿਰ : ਇਟਲੀ ਵਿੱਚ 700 ਤੋਂ ਵੱਧ ਹੋਰ ਮੌਤਾਂ, ਸੰਸਾਰ ਵਿੱਚ ਮੌਤਾਂ ਦੀ ਗਿਣਤੀ ਦਸ ਹਜ਼ਾਰ ਨੂੰ ਟੱਪੀ
ਕੋਰੋਨਾ ਨਾਲ ਜੰਗ ਲਈ ਅਮਰੀਕਾ ਨੇ ਖਜ਼ਾਨੇ ਦਾ ਮੂੰਹ ਖੋਲ੍ਹਿਆ
ਕੋਰੋਨਾ ਦੀ ਇੰਸਟੈਂਟ ਜਾਂਚ ਉੱਤੇ ਸਵਾਲ ਉਠਾਏ ਗਏ