Welcome to Canadian Punjabi Post
Follow us on

30

May 2020
ਟੋਰਾਂਟੋ/ਜੀਟੀਏ

ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ

October 10, 2019 10:00 AM

ਟੋਰਾਂਟੋ- ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਾਕਸ਼ ਦਿਵਸ ਨੂੰ ਸਮਰਪਿਤ 'ਸਰਬ ਸਾਂਝਾ ਅੰਤਰਰਾਸ਼ਟਰੀ ਕਵੀ ਦਰਬਾਰ' ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਮਗੜੀਆ ਸਿੱਖ ਫ਼ਾਊਂਡੇਸ਼ਨ ਆਫ਼ ਉਨਟੈਰੀਓ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਦੱਸਿਆ ਕਿ 17 ਨਵੰਬਰ 2019 ਨੂੰ ਬਰੈਂਪਟਨ ਦੇ 340 ਵੋਡੇਨ ਸਟਰੀਟ ਈਸਟ ਸਥਿੱਤ ਸੈਂਚਰੀ ਗਾਰਡਨ ਰੀਕਰੇਸ਼ਨ ਸੈਂਟਰ ਦੇ ਹਾਲ ਵਿੱਚ ਹੋ ਰਹੇ ਉਕਤ ਕਵੀ ਦਰਬਾਰ ਵਿੱਚ ਕੈਨੇਡਾ ਸਮੇਤ ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ , ਪਾਕਿਸਤਾਨ, ਭਾਰਤ, ਆਦਿ ਦੇਸ਼ਾਂ ਤੋਂ ਨਾਮਵਰ ਕਵੀ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸੰਬੰਧੀ ਰਸਮੀ ਸੱਦਾ-ਪੱਤਰ ਭੇਜਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਮੌਕੇ ਗੁਰੂ ਨਾਨਕ ਦੇਵ ਜੀ ਅਤੇ ਨਾਮਵਰ ਕਵੀਆਂ ਦੇ ਸ਼ਬਦ-ਚਿੱਤਰਾਂ ਦੀ ਇੱਕ ਵਿਸ਼ਾਲ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ ਜਿਸ ਲਈ ਅੰਮ੍ਰਿਤਸਰ ਤੋਂ ਹਰਮੀਤ ਆਰਟਿਸਟ ਵਿਸੇਸ਼ ਤੌਰ ਤੇ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ ਕਵੀ ਦਰਬਾਰ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਸੰਸਥਾ ਨਾਲ ਜੁੜੇ ਮੈਂਬਰਾਂ, ਅਦੀਬਾਂ ਤੇ ਕਲਾਕਾਰਾਂ ਦੀਆਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਦੇ ਸੁਝਾਵਾਂ ਉੱਤੇ ਵਿਚਾਰ ਕਰਕੇ ਹੀ ਪ੍ਰੋਗਰਾਮ ਉਲੀਕੇ ਗਏ ਹਨ। ਇਸ ਕਵੀ ਦਰਬਾਰ ਵਿੱਚ ਸਥਾਨਕ ਕਵੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਤੇ ਨੁਮਾਇੰਦਗੀ ਦਿੱਤੀ ਜਾਵੇਗੀ। ਬੀਤੇ ਦਿਨੀਂ ਇਸ ਕਵੀ ਦਰਬਾਰ ਸੰਬੰਧੀ ਹੋਈ ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਕੁਲਵੰਤ ਸਿੰਘ, ਨਾਟਕਕਾਰ ਹੀਰਾ ਰੰਧਾਵਾ, ਮੋਹਿੰਦਰ ਪ੍ਰਤਾਪ, ਮੀਡੀਆਕਰਮੀ ਇਕਬਾਲ ਮਾਹਲ, ਬਲਦੇਵ ਸਹਿਦੇਵ, ਡਾ ਪਰਗਟ ਸਿੰਘ, ਹਰਦਿਆਲ ਸਿੰਘ ਝੀਤਾ, ਦਲਜੀਤ ਸਿੰਘ ਗੈਦੂ, ਮਕਸੂਦ ਚੌਧਰੀ, ਕਰਨ ਅਜਾਇਬ ਸਿੰਘ ਸੰਘਾ, ਗੁਰਚਰਨ ਸਿੰਘ ਟਾਂਡਾ, ਜਸਬੀਰ ਸਿੰਘ ਸੈਂਭੀ, ਭੁਪਿੰਦਰ ਸਿੰਘ ਸੀਹਰਾ, ਜਰਨੈਲ ਸਿੰਘ ਮਠਾਰੂ, ਚੱਟੀ ਕਾਲੀਆ, ਅਤੇ ਕਰਨੈਲ ਸਿੰਘ ਮਰਵਾਹ ਵੀ ਹਾਜ਼ਿਰ ਸਨ। ਇਸ ਸਰਬ-ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਲਈ ਕਿਸੇ ਵੀ ਕਿਸਮ ਦੇ ਸੁਝਾਅ ਅਤੇ ਜਾਣਕਾਰੀ ਲਈ ਸੰਸਥਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੂੰ 416-305-9878 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੈਨੋਰਮਾ ਇੰਡੀਆ ਨੇ ਨਵੇਂ ਬੋਰਡ ਦੀ ਕੀਤੀ ਚੋਣ
ਥੌਰਨਕਲਿਫ ਪਾਰਕ ਏਰੀਆ ਵਿੱਚ ਦੋ ਵਿਅਕਤੀਆਂ ਨੂੰ ਮਾਰੀ ਗਈ ਗੋਲੀ
5 ਆਬ ਟੀ.ਵੀ. ਵਲੋਂ ਵਿਲੀਅਮ ਓਸਲਰ ਹੈਲਥ ਸੈਂਟਰ ਲਈ 2,12,000 ਡਾਲਰ ਇਕੱਤਰ
ਮੇਅਰ ਪੈਟਿ੍ਰਕ ਬ੍ਰਾਊਨ ਨੇ ਕੀਤਾ ਪੰਜਾਬੀ ਫੂਡ ਸੇਵਾ ਦੇ ਵਲੰਟੀਅਰਜ਼ ਦਾ ਧੰਨਵਾਦ
2021 ਤੱਕ ਆਪਣੇ ਆਫਿਸ ਬੰਦ ਰੱਖੇਗੀ ਸ਼ੌਪੀਫਾਇ ਘਰ ਤੋਂ ਹੀ ਕੰਮ ਕਰਨਗੇ ਕਰਮਚਾਰੀ
ਓਨਟਾਰੀਓ ਵਿੱਚ ਕਰੋਨਾਵਾਇਰਸ ਦੇ 413 ਮਾਮਲਿਆਂ ਦੀ ਹੋਈ ਪੁਸ਼ਟੀ
ਮਹਾਂਮਾਰੀ ਦੌਰਾਨ ਸੀਨੀਅਰਜ਼ ਦੀ ਵਿੱਤੀ ਮਦਦ ਲਈ ਫੈਡਰਲ ਸਰਕਾਰ ਕਰ ਰਹੀ ਹੈ ਕਈ ਉਪਰਾਲੇ
ਏਅਰਲਾਈਨਜ਼ ਦੀਆਂ ਰਿਫੰਡ ਨੀਤੀਆਂ ਬਾਰੇ ਢੰਗ ਨਾਲ ਗੱਲਬਾਤ ਕੀਤੇ ਜਾਣ ਦੀ ਲੋੜ : ਟਰੂਡੋ
ਕੋਵਿਡ-19 ਦੇ ਦੂਜੇ ਗੇੜ ਤੋਂ ਬਚਣ ਲਈ ਕੈਨੇਡੀਅਨਾਂ ਨੂੰ ਮਾਸਕ ਪਾਉਣੇ ਚਾਹੀਦੇ ਹਨ : ਟਰੂਡੋ
ਸਕਾਰਬੌਰੋ ਦੇ ਘਰ ਵਿੱਚੋਂ ਮਿਲੀ ਲਾਸ਼, ਕਤਲ ਦਾ ਮਾਮਲਾ ਦੱਸ ਰਹੀ ਹੈ ਪੁਲਿਸ