Welcome to Canadian Punjabi Post
Follow us on

17

January 2020
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਉੱਤਰੀ ਸੀਰੀਆ ਵਿੱਚ ਤੁਰਕੀ ਵੱਲੋਂ ਧਾਵਾ ਬੋਲੇ ਜਾਣ ਦੀ ਕੈਨੇਡਾ ਵੱਲੋਂ ਸਖ਼ਤ ਨਿਖੇਧੀ

October 10, 2019 09:21 AM

ਓਟਵਾ, 9 ਅਕਤੂਬਰ (ਪੋਸਟ ਬਿਊਰੋ) : ਉੱਤਰੀ ਸੀਰੀਆ ਵਿੱਚ ਤੁਰਕੀ ਵੱਲੋਂ ਧਾਵਾ ਬੋਲੇ ਜਾਣ ਦੀ ਬੁੱਧਵਾਰ ਨੂੰ ਕੈਨੇਡਾ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ।
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੁਪਹਿਰ ਨੂੰ ਕੀਤੇ ਗਏ ਟਵੀਟਸ ਵਿੱਚ ਕੈਨੇਡਾ ਦੀ ਸਥਿਤੀ ਨੂੰ ਸਪਸ਼ਟ ਕਰਦਿਆਂ ਆਖਿਆ ਕਿ ਤੁਰਕੀ ਦੀ ਇਸ ਕਾਰਵਾਈ ਨਾਲ ਹੁਣ ਤੱਕ ਇਸਲਾਮਿਕ ਸਟੇਟ ਅੱਤਵਾਦੀਆਂ, ਜਿਨ੍ਹਾਂ ਨੂੰ ਦਾਇਸ਼ ਕਹਿੰਦੇ ਹਨ, ਖਿਲਾਫ ਹੁਣ ਤੱਕ ਕੀਤੀ ਗਈ ਲਾਮਬੰਦੀ ਅਜਾਂਈ ਨਾ ਚਲੀ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਤੁਰਕੀ ਦੀਆਂ ਫੌਜਾਂ ਅਸਲ ਵਿੱਚ ਕੁਰਦਿਸ਼ ਸੈਨਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ। ਇਹ ਸੱਭ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਐਤਵਾਰ ਨੂੰ ਅਚਾਨਕ ਅਮਰੀਕੀ ਫੌਜਾਂ ਨੂੰ ਪਾਸੇ ਰਹਿਣ ਦੀਆਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਸ਼ੁਰੂ ਹੋਇਆ। ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਆਈ ਇਹ ਸਖ਼ਤ ਤਬਦੀਲੀ ਹੈ।
ਫਰੀਲੈਂਡ ਨੇ ਟਵਿੱਟਰ ਉੱਤੇ ਤੁਰਕੀ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਆਖਿਆ ਕਿ ਤੁਰਕੀ ਦੀ ਇਸ ਇੱਕਤਰਫਾ ਕਾਰਵਾਈ ਨਾਲ ਪਹਿਲਾਂ ਤੋਂ ਹੀ ਨਾਜੁ਼ਕ ਦੌਰ ਵਿੱਚੋਂ ਲੰਘ ਰਹੇ ਖਿੱਤੇ ਦੀ ਸਥਿਰਤਾ ਖਤਰੇ ਵਿੱਚ ਪੈ ਗਈ ਹੈ। ਇਸ ਨਾਲ ਦਾਇਸ਼ ਖਿਲਾਫ ਗਲੋਬਲ ਗੱਠਜੋੜ, ਜਿਸਦਾ ਤੁਰਕੀ ਵੀ ਹਿੱਸਾ ਹੈ, ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਨੂੰ ਵੀ ਝਟਕਾ ਲੱਗੇਗਾ। ਅਸੀਂ ਕੌਮਾਂਤਰੀ ਕਾਨੂੰਨ ਤਹਿਤ ਸਾਰੀਆਂ ਧਿਰਾਂ ਨੂੰ ਆਮ ਨਾਗਰਿਕਾਂ ਦੀ ਹਿਫਾਜ਼ਤ ਦੇ ਹਵਾਲੇ ਨਾਲ ਠਰ੍ਹਮੇ ਤੋਂ ਕੰਮ ਲੈਣ ਦੀ ਅਪੀਲ ਕਰਦੇ ਹਾਂ। ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਸਥਾਨਕ ਵਾਸੀਆਂ ਲਈ ਸਹਾਇਤਾ ਪਹੁੰਚਦੀ ਰਹੇ।
ਜਿ਼ਕਰਯੋਗ ਹੈ ਕਿ ਟਰੰਪ ਵੱਲੋਂ ਅਚਾਲਕ ਸੀਰੀਆ ਤੋਂ ਆਪਣੀਆਂ ਫੌਜਾਂ ਨੂੰ ਵਾਪਿਸ ਸੱਦਣ ਦੇ ਫੈਸਲੇ ਦੀ ਕੌਮਾਂਤਰੀ ਪੱਧਰ ਉੱਤੇ ਚੁਫੇਰਿਓਂ ਨਿੰਦਾ ਹੋ ਰਹੀ ਹੈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਵੀ ਹੋਰ ਪਾਰਟੀਆਂ ਟਰੰਪ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਟਰੰਪ ਦੇ ਇਸ ਫੈਸਲੇ ਨਾਲ ਸੀਰੀਆ ਵਿੱਚ ਤਾਇਨਾਤ ਕੁਰਦਿਸ਼ ਫਾਈਟਰਜ਼, ਜੋ ਕਿ ਦਾਇਸ਼ ਅੱਤਵਾਦੀਆਂ ਨਾਲ ਦਸਤਪੰਜਾ ਲੈਣ ਦੇ ਮਾਮਲੇ ਵਿੱਚ ਅਮਰੀਕਾ ਦੇ ਇੱਕਮਾਤਰ ਸਹਿਯੋਗੀ ਮੰਨੇ ਜਾਂਦੇ ਹਨ, ਦਾ ਮਨੋਬਲ ਡਿੱਗ ਜਾਵੇਗਾ ਤੇ ਉਹ ਇੱਕਲੇ ਪੈ ਜਾਣਗੇ। ਇਸ ਦੌਰਾਨ ਟਰੰਪ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਬੇਸਿਰਪੈਰ ਦੀਆਂ ਤੇ ਕਦੇ ਨਾ ਖ਼ਤਮ ਹੋਣ ਵਾਲੀਆਂ ਲੜਾਈਆਂ ਤੋਂ ਅਮਰੀਕਾ ਨੂੰ ਪਾਸੇ ਰੱਖਣ ਦੀ ਕੋਸਿ਼ਸ਼ ਕਰ ਰਹੇ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਖਿਲਾਫ ਵਾਰੰਟ ਜਾਰੀ
ਅਮਰੀਕੀ ਸੈਨੇਟ ਵੱਲੋਂ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਪਾਸ
ਸੁਪਰੀਮ ਕੋਰਟ ਵੱਲੋਂ ਟਰਾਂਸ ਮਾਊਨਟੇਨ ਬਾਰੇ ਬੀਸੀ ਦੀ ਅਪੀਲ ਖਾਰਜ
ਜਹਾਜ਼ ਹਾਦਸੇ ਦੇ ਸਬੰਧ ਵਿੱਚ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਲੰਡਨ ਪਹੁੰਚੇ
ਹੜਤਾਲਾਂ ਤੋਂ ਪ੍ਰੇਸ਼ਾਨ ਮਾਪਿਆਂ ਨੂੰ 60 ਡਾਲਰ ਰੋਜ਼ਾਨਾ ਦੇਵੇਗੀ ਓਨਟਾਰੀਓ ਸਰਕਾਰ?
ਡੱਗ ਫੋਰਡ ਦੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਚੱਲ ਰਹੇ ਹਨ ਲਿਬਰਲ : ਸਰਵੇਖਣ
ਕੰਜ਼ਰਵੇਟਿਵ ਫੰਡਰੇਜਿ਼ੰਗ ਬੋਰਡ ਤੋਂ ਹਾਰਪਰ ਨੇ ਦਿੱਤਾ ਅਸਤੀਫਾ
ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ ਪੀਟਰ ਮੈਕੇਅ
ਸਕਾਰਬੌਰੋ ਦੇ ਅੱਗ ਨਾਲ ਘਿਰੇ ਘਰ ਵਿੱਚੋਂ ਮਿਲੀ ਔਰਤ ਦਾ ਕੀਤਾ ਗਿਆ ਸੀ ਕਤਲ
ਜਹਾਜ਼ ਹਾਦਸੇ ਦੇ ਸਬੰਧ ਵਿੱਚ ਇਰਾਨ ਨੇ ਬੋਲਿਆ ਝੂਠ : ਰੂਹਾਨੀ