Welcome to Canadian Punjabi Post
Follow us on

02

July 2025
 
ਕੈਨੇਡਾ

ਪਹਿਲੀ ਵਾਰੀ ਜੋਅ ਬਾਇਡਨ ਨੇ ਟਰੰਪ ਖਿਲਾਫ ਇੰਪੀਚਮੈਂਟ ਦੀ ਕੀਤੀ ਮੰਗ

October 10, 2019 09:20 AM

ਰੌਚੈਸਟਰ, 9 ਅਕਤੂਬਰ (ਪੋਸਟ ਬਿਊਰੋ) : ਬੁੱਧਵਾਰ ਨੂੰ ਪਹਿਲੀ ਵਾਰੀ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਨੇ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਖਿਲਾਫ ਮਹਾਭਿਯੋਗ (ਇੰਪੀਚਮੈਂਟ) ਚੱਲਣਾ ਚਾਹੀਦਾ ਹੈ। ਬਾਇਡਨ ਨੇ ਆਖਿਆ ਕਿ ਟਰੰਪ ਦੁਬਾਰਾ ਰਾਸ਼ਟਰਪਤੀ ਬਣਨ ਲਈ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਰਹੇ ਹਨ।
ਨਿਊ ਹੈਂਪਸ਼ਾਇਰ ਵਿਖੇ ਕੈਂਪੇਨ ਦੌਰਾਨ ਭਾਸ਼ਣ ਦਿੰਦਿਆਂ ਬਾਇਡਨ ਨੇ ਇਹ ਟਿੱਪਣੀ ਕੀਤੀ। ਬਾਇਡਨ ਨੇ ਆਖਿਆ ਕਿ ਟਰੰਪ 2020 ਦੀਆਂ ਚੋਣਾਂ ਵਿੱਚ ਵਿਦੇਸ਼ੀ ਤਾਕਤਾਂ ਨੂੰ ਦਖ਼ਲਅੰਦਾਜ਼ੀ ਕਰਨ ਲਈ ਆਖ ਕੇ ਅਤੇ ਇੰਪੀਚਮੈਂਟ ਸਬੰਧੀ ਜਾਂਚ ਵਿੱਚ ਸਹਿਯੋਗ ਨਾ ਕਰਕੇ ਅਮਰੀਕਾ ਨਾਲ ਦਗਾ ਕਮਾ ਰਹੇ ਹਨ। ਬਾਇਡਨ ਨੇ ਆਖਿਆ ਕਿ ਇਹ ਅਜਿਹਾ ਰਾਸ਼ਟਰਪਤੀ ਹੈ ਜਿਹੜਾ ਸਾਨੂੰ ਆਖ ਰਿਹਾ ਹੈ ਕਿ ਮਾੜੇ ਵਿਵਹਾਰ ਨਾਲ ਸਿੱਝਣ ਲਈ ਨਾ ਸਾਡੇ ਕੋਲ ਮਾਦਾ ਹੈ, ਨਾ ਹੀ ਸੰਦ ਹਨ ਤੇ ਨਾ ਹੀ ਅਜਿਹੀ ਕੋਈ ਤਾਕਤ ਹੈ। ਉਹ ਨਾ ਸਿਰਫ ਸਾਡੀ ਪਰੀਖਿਆ ਲੈ ਰਿਹਾ ਹੈ ਸਗੋਂ ਸਾਡਾ ਮੌਜੂ ਵੀ ਉਡਾ ਰਿਹਾ ਹੈ।
ਇਸ ਉੱਤੇ ਫੌਰਨ ਟਵੀਟ ਕਰਕੇ ਟਰੰਪ ਨੇ ਆਖਿਆ ਕਿ ਇਹ ਬਹੁਤ ਹੀ ਤਰਸਯੋਗ ਗੱਲ ਹੈ ਕਿ ਬਾਇਡਨ ਵੱਲੋਂ ਉਨ੍ਹਾਂ ਖਿਲਾਫ ਇੰਪੀਚਮੈਂਟ ਦੀ ਮੰਗ ਕੀਤੀ ਜਾ ਰਹੀ ਹੈ। ਟਰੰਪ ਨੇ ਇੱਕ ਵਾਰੀ ਫਿਰ ਆਖਿਆ ਕਿ ਉਨ੍ਹਾਂ ਕੋਈ ਗਲਤ ਕੰਮ ਨਹੀਂ ਕੀਤਾ ਹੈ। ਜਿ਼ਕਰਯੋਗ ਹੈ ਕਿ ਜੁਲਾਈ ਵਿੱਚ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੂੰ ਫੋਨ ਕਰਕੇ ਬਾਇਡਨ ਤੇ ਉਨ੍ਹਾਂ ਦੇ ਬੇਟੇ ਹੰਟਰ ਖਿਲਾਫ ਜਾਂਚ ਕਰਨ ਲਈ ਆਖਿਆ ਸੀ। 25 ਜੁਲਾਈ ਨੂੰ ਕੀਤੀ ਗਈ ਇਸ ਕਾਲ ਦੇ ਖਰੜੇ ਤੋਂ ਬਾਅਦ ਹਾਊਸ ਡੈਮੋਕ੍ਰੈਟਸ ਨੇ ਟਰੰਪ ਖਿਲਾਫ ਇੰਪੀਚਮੈਂਟ ਸਬੰਧੀ ਜਾਂਚ ਕਰਨ ਦੀ ਮੰਗ ਕੀਤੀ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ