Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਸ਼ੀਅਰ ਕੰਜ਼ਰਵੇਟਿਵ ਕੈਂਪੇਨ ਨੂੰ ਕਿਊਬਿਕ ਦੀ ਸਰਹੱਦ ਤੱਕ ਲਿਜਾਣਗੇ

October 09, 2019 05:51 PM

ਓਟਵਾ, 9 ਅਕਤੂਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਇਹ ਨਹੀਂ ਆਖ ਰਹੇ ਕਿ ਉਹ ਆਪਣੀ ਫੈਡਰਲ ਕੈਂਪੇਨ ਦੌਰਾਨ ਇਮੀਗ੍ਰੇਸ਼ਨ ਤੇ ਸਰਹੱਦ ਦਾ ਮਸਲਾ ਉਠਾ ਰਹੇ ਹਨ। ਪਰ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ ਪੱਤਰਕਾਰਾਂ ਨੂੰ ਅਜਿਹੇ ਫੀਲਡ ਟਰਿੱਪ ਲਈ ਇੱਕਠਾ ਕੀਤਾ ਜਾ ਰਿਹਾ ਹੈ ਜਿਹੜਾ ਕਿਊਬਿਕ ਵਿੱਚ ਉਸ ਥਾਂ ਤੋਂ ਕੁੱਝ ਕਿਲੋਮੀਟਰ ਦੀ ਦੂਰੀ ਉੱਤੇ ਹੀ ਹੈ ਜਿੱਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਾਈਗ੍ਰੈਂਟਸ ਕੈਨੇਡਾ ਦਾਖਲ ਹੋਏ।
ਉਨ੍ਹਾਂ ਦਾ ਚੋਣ ਦੌਰਾ ਹੈਮਿੰਗਫੋਰਡ, ਕਿਊਬਿਕ ਦੀ ਉਸ ਹੱਦ ਤੱਕ ਜਾ ਰਿਹਾ ਹੈ ਜਿਹੜੀ ਅਮਰੀਕਾ ਦੇ ਨਾਲ ਲੱਗਦੀ ਹੈ, ਜਿੱਥੇ ਕੈਨੇਡਾ ਵਾਲੇ ਪਾਸੇ ਦੀ ਰੌਗਜ਼ਮ ਰੋਡ ਅਮਰੀਕਾ ਵਾਲੇ ਪਾਸੇ ਦੀ ਸੜਕ ਤੋਂ ਕੁੱਝ ਮੀਟਰ ਦੀ ਦੂਰੀ ਉੱਤੇ ਵੱਖ ਹੁੰਦੀ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਲੱਗਭਗ 50,000 ਵਿਅਕਤੀ ਉੱਥੋਂ ਕੈਨੇਡਾ ਵਿੱਚ ਦਾਖਲ ਹੋਏ। ਕੈਨੇਡਾ ਆਉਣ ਤੋਂ ਬਾਅਦ ਬਹੁਤੇ ਮਾਈਗ੍ਰੈਂਟਸ ਵੱਲੋਂ ਪਨਾਹ ਲਈ ਦਾਅਵੇ ਕੀਤੇ ਗਏ।
ਪਰ ਕਾਨੂੰਨ ਦੇ ਇੱਕ ਮੋੜ ਨਾਲ ਹੀ ਹੋ ਸਕਦਾ ਹੈ ਕਿ ਉਨ੍ਹਾਂ ਮਾਈਗ੍ਰੈਂਟਸ, ਜਿਹੜੇ ਪਨਾਹ ਲੈਣ ਲਈ ਦਾਅਵੇ ਕਰ ਰਹੇ ਹਨ, ਨੂੰ ਅਮਰੀਕਾ ਪਰਤਣਾ ਪਵੇ। ਕੰਜ਼ਰਵੇਟਿਵ ਆਗੂਆਂ ਦਾ ਤਰਕ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਨੂੰ ਇਸ ਲਾਂਘੇ ਉੱਤੇ ਕੋਈ ਰੋਕ ਲਾਉਣੀ ਚਾਹੀਦੀ ਸੀ। ਹਾਲਾਂਕਿ ਸਰਹੱਦ ਨੂੰ ਮਜ਼ਬੂਤ ਬਣਾਏ ਬਿਨਾਂ ਇਹ ਸਪਸ਼ਟ ਨਹੀਂ ਹੈ ਕਿ ਇਹ ਸੰਭਵ ਕਿਸ ਤਰ੍ਹਾਂ ਹੈ।
ਇਸ ਦੌਰਾਨ, ਟਰੂਡੋ ਸਵੇਰੇ ਟੋਰਾਂਟੋ ਦੇ ਉੱਤਰਪੂਰਬ ਵਿੱਚ ਮਾਰਖਮ ਵਿੱਚ ਰੁਕਣਗੇ, ਜਿੱਥੇ ਲਿਬਰਲਾਂ ਨੂੰ ਕੁੱਝ ਕੁ ਸਬਅਰਬਨ ਸੀਟਾਂ ਹੱਥ ਲੱਗਣ ਦੀ ਆਸ ਹੈ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਮਾਂਟਰੀਅਲ ਵਿੱਚ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੇ ਇਜਲਾਸ ਨੂੰ ਸੰਬੋਧਨ ਕਰਨਗੇ। ਗ੍ਰੀਨ ਆਗੂ ਐਲਿਜ਼ਾਬੈੱਥ ਮੇਅ ਵੀ ਮਾਂਟਰੀਅਲ ਵਿੱਚ ਹੀ ਹੈ। ਇੱਥੇ ਉਹ ਗ੍ਰੀਨ ਪਾਰਟੀ ਦੇ ਡਿਪਟੀ ਆਗੂ ਡੈਨੀਅਲ ਗ੍ਰੀਨ ਦੇ ਨਾਲ ਕਿਊਬਿਕ ਕਲਚਰ ਦੇ ਨਾਲ ਨਾਲ ਕਿਫਾਇਤੀ ਘਰਾਂ ਸਬੰਧੀ ਐਲਾਨ ਕਰੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ