Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਕੈਨੇਡਾ

ਜ਼ਰੂਰੀ ਦਵਾਈਆਂ ਦੀ ਅਦਾਇਗੀ ਲਈ ਜੂਝ ਰਹੇ ਕੈਨੇਡੀਅਨ ਨੇ ਫਾਰਮਾਕੇਅਰ ਲਿਆਉਣ ਦੀ ਕੀਤੀ ਮੰਗ

October 09, 2019 05:42 PM

ਟੋਰਾਂਟੋ, 9 ਅਕਤੂਬਰ (ਪੋਸਟ ਬਿਊਰੋ) : ਤਿੰਨ ਵੱਡੀਆਂ ਫੈਡਰਲ ਪਾਰਟੀਆਂ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਜੇ ਉਹ ਸੱਤਾ ਉੱਤੇ ਕਾਬਜ ਹੁੰਦੀਆਂ ਹਨ ਤਾਂ ਉਹ ਯੂਨੀਵਰਸਲ ਫਾਰਮਾਕੇਅਰ ਲੈ ਕੇ ਆਉਣਗੀਆਂ। ਹਾਲਾਂਕਿ ਯੂਨੀਵਰਸਲ ਫਾਰਮਾਕੇਅਰ ਲਈ ਉਨ੍ਹਾਂ ਦੀਆਂ ਯੋਜਨਾਵਾਂ ਤੇ ਲਾਗਤ ਵੱਖੋ ਵੱਖਰੀ ਹੈ। ਪ੍ਰਿਸਕ੍ਰਾਈਬਡ ਦਵਾਈਆਂ ਨੂੰ ਜੇ ਇਸ ਤਹਿਤ ਕਵਰ ਕੀਤਾ ਜਾਂਦਾ ਹੈ ਤਾਂ ਇਸ ਨਾਲ ਘੱਟ ਆਮਦਨ ਵਾਲੇ ਘੱਟੋ ਘੱਟ ਇੱਕ ਮਿਲੀਅਨ ਕੈਨੇਡੀਅਨਾਂ ਦਾ ਫਾਇਦਾ ਹੋਵੇਗਾ। ਤਾਜ਼ਾ ਅਧਿਐਨ ਅਨੁਸਾਰ ਹਾਲ ਦੀ ਘੜੀ ਘੱਟ ਆਮਦਨ ਵਾਲੇ ਕੈਨੇਡੀਅਨਾਂ ਨੂੰ ਇਹ ਦਵਾਈਆਂ ਖਰੀਦਣ ਲਈ ਆਪਣੇ ਖਾਣੇ ਤੇ ਹੀਟ ਨਾਲ ਸਮਝੌਤਾ ਕਰਨਾ ਪੈਂਦਾ ਹੈ।
ਕਮਜ਼ੋਰ ਕੈਨੇਡੀਅਨ, ਜਿਨ੍ਹਾਂ ਵਿੱਚ ਕਾਂਟਰੈਕਟ ਵਰਕਰਜ਼ ਤੇ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਤੱਕ ਨਹੀਂ ਹੈ। ਉੱਤੋਂ ਉਨ੍ਹਾਂ ਨੂੰ ਡਾਇਬਟੀਜ਼, ਦਮਾ, ਕੋਲੈਸਟਰੌਲ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਅਲਾਮਤਾਂ ਲਈ ਪ੍ਰਿਸਕ੍ਰਾਈਬਡ ਦਵਾਈਆਂ ਖਰੀਦਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। 20 ਫੀ ਸਦੀ ਕੈਨੇਡੀਅਨਾਂ ਕੋਲ ਜਾਂ ਤਾਂ ਸਹੀ ਕਵਰੇਜ ਨਹੀਂ ਹੈ ਤੇ ਜਾਂ ਕੋਈ ਕਵਰੇਜ ਹੀ ਨਹੀਂ ਹੈ ਤੇ ਉਨ੍ਹਾਂ ਨੂੰ ਆਪਣੀ ਜੇਬ੍ਹ ਵਿੱਚੋਂ ਇਹ ਸੱਭ ਖਰਚਾ ਕਰਨਾ ਪੈਂਦਾ ਹੈ।
ਇੱਕ ਹੋਰ ਅਧਿਐਨ ਅਨੁਸਾਰ ਇਹ ਪਾਇਆ ਗਿਆ ਹੈ ਕਿ ਪਿਛਲੇ ਸਾਲ ਹਰ ਪੰਜਵੇਂ ਘਰ ਵਿੱਚੋਂ ਪਰਿਵਾਰ ਦਾ ਇੱਕ ਜੀਅ ਮਹਿੰਗੀ ਕੀਮਤ ਕਾਰਨ ਪ੍ਰਿਸਕ੍ਰਾਈਬਡ ਦਵਾਈ ਲੈਣ ਤੋਂ ਅਸਮਰੱਥ ਰਿਹਾ। ਲਿਬਰਲਾਂ ਦੀ ਵੈੱਬਸਾਈਟ ਅਨੁਸਾਰ ਉਹ ਅਜਿਹਾ ਪ੍ਰੋਗਰਾਮ ਲਾਗੂ ਕਰਨਗੇ ਜਿਸ ਤਹਿਤ ਪ੍ਰਿਸਕ੍ਰਾਈਬਡ ਦਵਾਈਆਂ ਵੱਧ ਤੋਂ ਵੱਧ ਕੈਨੇਡੀਅਨਾਂ ਦੀ ਪਹੁੰਚ ਵਿੱਚ ਹੋ ਸਕਣਗੀਆਂ। ਐਨਡੀਪੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਯੋਜਨਾ ਇਹ ਯਕੀਨੀ ਬਣਾਵੇਗੀ ਕਿ ਹਰੇਕ ਕੈਨੇਡੀਅਨ ਨੂੰ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਦਵਾਈਆਂ ਮਿਲ ਸਕਣ ਤੇ ਪਰਿਵਾਰ ਸਾਲ ਦਾ 500 ਡਾਲਰ ਵੀ ਬਚਾਅ ਸਕਣ।
ਗ੍ਰੀਨ ਪਾਰਟੀ ਦਾ ਕਹਿਣਾ ਹੈ ਕਿ ਉਹ ਕੈਨੇਡਾ ਹੈਲਥ ਐਕਟ ਦੇ ਪਸਾਰ ਦਾ ਸਮਰਥਨ ਕਰੇਗੀ ਤੇ ਇਹ ਵੀ ਯਕੀਨੀ ਬਣਾਵੇਗੀ ਕਿ ਪ੍ਰਿਸਕ੍ਰਾਈਬਡ ਦਵਾਈਆਂ ਫਾਰਮੇਸੀਜ਼ ਉੱਤੇ ਹੀ ਦਿੱਤੀਆਂ ਜਾਣ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ ਏਸ਼ੀਅਨ ਫੂਡ ਸੈਂਟਰ ਦੀ ਕੈਨੇਡਾ ਡੇਅ ਮੌਕੇ ਲੱਗ ਗਈ ਸੇਲ ਕੈਨੇਡੀਅਨ ਬਾਰਡਰ ਏਜੰਟਾਂ ਨੇ ਬਲੂ ਵਾਟਰ ਬ੍ਰਿਜ 'ਤੇ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ