Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਐਕਸਪੈਰੀਮੈਂਟ ਪਸੰਦ ਹਨ : ਅਦਾ ਸ਼ਰਮਾ

October 09, 2019 01:00 PM

ਅਦਾ ਸ਼ਰਮਾ ਉਨ੍ਹਾਂ ਅਭਿਨੇਤਰੀਆਂ 'ਚੋਂ ਹੈ, ਜਿਨ੍ਹਾਂ ਨੂੰ ਅਸਫਲਤਾ ਦਾ ਡਰ ਨਹੀਂ ਸਤਾਉਂਦਾ। ਉਹ ਕਿਸੇ ਵੀ ਤਰ੍ਹਾਂ ਖੁਦ ਨੂੰ ਖਬਰਾਂ 'ਚ ਰੱਖਣ ਦਾ ਯਤਨ ਨਹੀਂ ਕਰਦੀ। ਇਨ੍ਹੀਂ ਦਿਨੀਂ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਉਤਸ਼ਾਹਤ ਹੈ। ਪੇਸ਼ ਹਨ ਅਦਾ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ 2008 'ਚ ਆਈ ਫਿਲਮ ‘1920’ ਤੋਂ ਕਰੀਅਰ ਸ਼ੁਰੂ ਕੀਤਾ ਸੀ। ਅੱਠ ਸਾਲ ਬਾਅਦ ‘ਕਮਾਂਡੋ 2’ ਆਈ ਅਤੇ ਅੱਜ ਕੱਲ੍ਹ ‘ਕਮਾਂਡੋ 3’ ਵੀ ਕਰ ਰਹੇ ਹੋ। ਤੁਹਾਨੂੰ ਫਿਲਮਾਂ ਨਹੀਂ ਮਿਲ ਰਹੀਆਂ ਜਾਂ ਕੋਈ ਹੋਰ ਗੱਲ ਹੈ?
- ਮੈਨੂੰ ਲੱਗਦਾ ਹੈ ਕਿ ਮੇਰਾ ਕਰੀਅਰ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ, ਕਿਉਂਕਿ ਮੈਂ ਆਪਣੀਆਂ ਸ਼ਰਤਾਂ 'ਤੇ ਕੰਮ ਕਰਦੀ ਹਾਂ। ਮੈਂ ਉਹੀ ਫਿਲਮ ਕਰਦੀ ਹਾਂ, ਜਿਸ ਨੂੰ ਕਰਨ ਲਈ ਮੇਰਾ ਮਨ ਗਵਾਹੀ ਦੇਵੇ। ‘1920’ ਕਰਨ ਤੋਂ ਬਾਅਦ ਮੈਂ ਸਾਊਥ ਦੀਆਂ ਕੰਨੜ ਅਤੇ ਤੇਲਗੂ ਦੀਆਂ ਤਕਰੀਬਨ 8-10 ਫਿਲਮਾਂ ਕੀਤੀਆਂ। ਮੈਂ ਮੂਲ ਤੌਰ 'ਤੇ ਡਾਂਸਰ ਹਾਂ, ਪਰ ਸਾਊਥ 'ਚ ਮੇਰੀ ਪਹਿਲੀ ਫਿਲਮ ਪੁਰੀ ਜਗਨਨਾਥ ਨਿਰਦੇਸ਼ਿਤ ‘ਹਾਰਟ ਅਟੈਕ’ ਸੀ। ਪੁਰੀ ਜਗਨਨਾਥ ਆਪਣੀਆਂ ਫਿਲਮਾਂ ਦੀ ਹੀਰੋਇਨ ਨੂੰ ਬਹੁਤ ਗਲੈਮਰਸ ਲੁਕ 'ਚ ਪੇਸ਼ ਕਰਦੇ ਹਨ। ਇਸ ਵਿੱਚ ਉਨ੍ਹਾਂ ਨੇ ਮੇਰੇ 'ਤੇ ਗਾਣਾ ਵੀ ਨਹੀਂ ਫਿਲਮਾਇਆ। ਉਹ ਪੂਰੀ ਤਰ੍ਹਾਂ ਨਾਲ ਪ੍ਰਫਾਰਮੈਂਸ ਵਾਲਾ ਕਿਰਦਾਰ ਸੀ। ਦੂਜੀ ਗੱਲ ਕਿ ਮੈਂ ਖੁਦ ਨੂੰ ਦੁਹਰਾਉਣਾ ਪਸੰਦ ਨਹੀਂ ਕਰਦੀ। ਮੈਂ ਹਰ ਫਿਲਮ ਨੂੰ ਇਸ ਆਧਾਰ 'ਤੇ ਚੁਣਦੀ ਹਾਂ ਕਿ ਮੈਨੰ ਪ੍ਰਫਾਰਮ ਕਰਨ ਦਾ ਕਿੰਨਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮੈਂ ਹਿੰਦੀ 'ਚ ਇੱਕ ਫਿਲਮ ‘ਹਸੀ ਤੋ ਫਸੀ’ ਕੀਤੀ ਸੀ, ਜਿਸ 'ਚ ਮੇਰੇ ਛੋਟੇ ਜਿਹੇ ਕਿਰਦਾਰ ਦੀ ਕਾਫੀ ਸ਼ਲਾਘਾ ਹੋਈ।
* ਛੋਟਾ ਕਿਰਦਾਰ ਨਿਭਾਉਣ ਦੀ ਕੋਈ ਖਾਸ ਵਜ੍ਹਾ?
- ਮੈਂ ਗੈਰ ਫਿਲਮੀ ਪਰਿਵਾਰ ਤੋਂ ਹਾਂ। ਫਿਲਮ ਉਦਯੋਗ ਦੀ ਕਾਰਜਸ਼ੈਲੀ ਤੋਂ ਅਣਜਾਣ ਹਾਂ। ਕਿਰਦਾਰ ਚੰਗਾ ਸੀ। ਮੈਂ ਸਿਧਾਰਥ ਮਲਹੋਤਰਾ ਨਾਲ ਇਸ ਫਿਲਮ ਵਿੱਚ ਇੱਕ ਗਾਣਾ ਵੀ ਕੀਤਾ ਸੀ, ਉਹ ਹਿੱਟ ਹੋ ਗਿਆ। ਇਸ ਵਿੱਚ ਵੀ ਮੈਨੂੰ ਪ੍ਰਫਾਰਮ ਕਰਨ ਦਾ ਮੌਕਾ ਮਿਲਿਆ ਸੀ।
* ਐਕਸ਼ਨ ਪ੍ਰਧਾਨ ਫਿਲਮ 'ਚ ਹੀਰੋਇਨ ਦੀ ਕਿੰਨੀ ਅਹਿਮੀਅਤ ਹੈ?
- ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਐਕਸ਼ਨ ਫਿਲਮ ਕਿਹੜੀ ਹੈ। ਜਿੱਥੋਂ ਤੱਕ ‘ਕਮਾਂਡੋ ਏ’ ਦਾ ਸਵਾਲ ਹੈ ਤਾਂ ਇਸ ਵਿੱਚ ਐਕਸ਼ਨ ਕਿਰਦਾਰ ਦੀ ਆਪਣੀ ਅਹਿਮੀਅਤ ਹੈ। ਇਸ 'ਚ ਮੈਂ ਖਤਰਨਾਕ ਐਕਸ਼ਨ ਸਟੰਟ ਵੀ ਕੀਤੇ ਹਨ। ਉਂਝ ਵੀ ਮੈਂ ਬਚਪਨ ਤੋਂ ਜਿਮਨਾਸਟਿਕ ਕਰਦੀ ਆਈ ਹਾਂ। ਇਹ ਬਹੁਤ ਜ਼ਬਰਦਸਤ ਕਿਰਦਾਰ ਹੈ। ਲੰਬੇ ਸਮੇਂ ਬਾਅਦ ਦਰਸ਼ਕ ਇਸ ਫਿਲਮ ਦੀ ਹੀਰੋਇਨ ਨੂੰ ਪਰਦੇ 'ਤੇ ਦੇਖ ਸਕਣਗੇ। ਮੈਂ ਇਸ ਫਿਲਮ ਵਿੱਚ ਬੜੇ ਤਜਰਬੇ ਕੀਤੇ ਹਨ। ਉਂਝ ਮੈਂ ਸਾਊਥ ਦੀਆਂ ਫਿਲਮਾਂ ਵਿੱਚ ਆਪਣੇ ਕਿਰਦਾਰ ਦੇ ਨਾਲ ਕਾਫੀ ਤਜਰਬੇ ਕੀਤੇ ਹਨ। ਇੱਕ ਫਿਲਮ 'ਚ ਮੈਂ ਆਪਣੇ ਦੰਦ ਕਾਲੇ ਕੀਤੇ ਸਨ। ਮੈਨੂੰ ਕਾਫੀ ਤਜਰਬੇ ਕਰਨ ਦੇ ਮੌਕੇ ਮਿਲ ਰਹੇ ਹਨ ਅਤੇ ਇਹੀ ਸਭ ਤਾਂ ਮੈਂ ਚਾਹੁੰਦੀ ਸੀ। ਮੈਂ ਜਦੋਂ ਵੀ ਕਿਸੇ ਫਿਲਮ 'ਚ ਕੁਝ ਹਟ ਕੇ ਕੀਤਾ ਹੈ, ਦਰਸ਼ਕਾਂ ਨੇ ਉਸ ਨੂੰ ਪਸੰਦ ਕੀਤਾ ਹੈ।
* ਕੀ ਇਸ ਤਰ੍ਹਾਂ ਦੇ ਤਜਰਬੇ ਕਰਨ ਨਾਲ ਕਲਾਕਾਰ ਦੇ ਤੌਰ 'ਤੇ ਵਿਕਾਸ ਹੁੰਦਾ ਹੈ?
- ਜੀ ਹਾਂ, ਵਿਕਾਸ ਤਾਂ ਹੁੰਦਾ ਹੈ। ਸਾਡੇ ਇਥੇ ਕਈ ਕਲਾਕਾਰ ਚਿਹਰੇ 'ਤੇ ਵੱਖਰੀ ਤਰ੍ਹਾਂ ਦਾ ਮੇਕਅਪ ਕਰ ਲੈਂਦੇ ਹਨ, ਪਰ ਅੰਦਰੋਂ ਉਂਝ ਹੀ ਰਹਿੰਦੇ ਹਨ। ਮੈਂ ਕਿਰਦਾਰ ਮੁਤਾਬਕ ਬਾਹਰੀ ਮੇਕਅਪ ਦੇ ਨਾਲ ਅੰਦਰੋਂ ਵੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹਾਂ। ‘1920’ ਵਿੱਚ ਕਿਰਦਾਰ ਦੇ ਨਾਲ ਮੇਰੀ ਆਵਾਜ਼ ਬਦਲ ਜਾਂਦੀ ਹੈ, ਜੋ ਇਸ ਫਿਲਮ ਦਾ ਪਲੱਸ ਪੁਆਇੰਟ ਬਣੀ। ਦੱਖਣ ਭਾਰਤੀ ਫਿਲਮਾਂ ਵਿੱਚ ਵੀ ਹੋਰ ਕਿਰਦਾਰ 'ਚ ਮੈਂ ਵੱਖਰੇ ਬਦਲਾਅ ਕੀਤੇ ਹਨ।
* ਤੁਸੀਂ ਕੱਥਕ ਡਾਂਸਰ ਹੋ, ਪਿਆਨੋ ਵੀ ਵਜਾਉਂਦੇ ਹੋ। ਤਾਂ ਕੀ ਤੁਸੀਂ ਫਿਲਮਾਂ 'ਚ ਗਾਉਣਾ ਵੀ ਚਾਹੋਗੇ?
- ਮੈਂ ਬਚਪਨ ਤੋਂ ਪਿਆਨੋ ਵਜਾਉਂਦੀ ਆ ਰਹੀ ਹਾਂ। ਮੈਂ ਅੱਜ ਵੀ ਸ਼ੌਕੀਆ ਤੌਰ 'ਤੇ ਪਿਆਨੋ ਵਜਾਉਂਦੀ ਹਾਂ। ਦੂਜੇ ਪਾਸੇ ਮੈਂ ਪ੍ਰਸਿੱਧ ਗੋਪੀ ਕ੍ਰਿਸ਼ਨ ਦੇ ਨਟਰਾਜ ਸਕੂਲ ਤੋਂ ਕੱਥਕ 'ਚ ਗ੍ਰੈਜੂਏਸ਼ਨ ਦੀ ਸਿਖਿਆ ਲਈ ਹੈ। ਪਿਆਨੋ ਮੈਂ ਟਿ੍ਰਨਿਟੀ ਕਾਲਜ ਦੀ ਕਿਤਾਬ ਤੋਂ ਸਿੱਖ ਰਹੀ ਹਾਂ, ਪਰ ਪ੍ਰੀਖਿਆ ਨਹੀਂ ਦੇ ਰਹੀ ਕਿਉਂਕਿ ਜਦੋਂ ਅਸੀਂ ਪ੍ਰੀਖਿਆ ਦਿੰਦੇ ਹਾਂ ਤਾਂ ਸਾਨੂੰ ਪਿਆਨੋ ਦੀ ਬਰੀਕ ਤੋਂ ਬਰੀਕ ਤਕਨੀਕ ਨੂੰ ਸਿੱਖਣਾ ਪੈਂਦਾ ਹੈ। ਜੋ ਲੋਕ ਪਿਆਨੋ ਸਿੱਖਣ ਦੇ ਲਈ ਟਿ੍ਰਨਿਟੀ ਕਾਲਜ ਦੀ ਪ੍ਰੀਖਿਆ ਦਿੰਦੇ ਹਨ, ਉਹ ਲੋਕ ਸਾਲ ਵਿੱਚ ਪੰਜ ਪਾਠ ਪੜ੍ਹ ਸਕਦੇ ਹਨ। ਉਹ ਤਕਨੀਕ ਉਤੇ ਧਿਆਨ ਦਿੰਦੇ ਹਨ ਕਿ ਪਿਆਨੋ ਵਜਾਉਂਦੇ ਸਮੇਂ ਤੁਸੀਂ ਕਿਵੇਂ ਬੈਠਦੇ ਹੋ। ਦੋ ਉਂਗਲੀਆਂ ਦੇ ਦਰਮਿਆਨ ਦੀ ਦੂਰੀ ਕਿੰਨੀ ਹੈ। ਮੈਂ ਚਾਰ ਸਾਲ ਦੀ ਉਮਰ ਤੋਂ ਕਰਨਾਟਕ ਸੰਗੀਤ ਵੀ ਸਿਖਿਆ ਹੈ। ਫਿਲਹਾਲ ਮੈਂ ਅਭਿਨੈ ਉੱਤੇ ਜ਼ੋਰ ਦੇ ਰਹੀ ਹਾਂ, ਪਰ ਅੱਗੇ ਚੱਲ ਕੇ ਮੈਂ ਫਿਲਮਾਂ ਵਿੱਚ ਗਾਣਾ ਵੀ ਗਾ ਸਕਦੀ ਹਾਂ।
* ਤੁਸੀਂ ਕਿਹੜੇ ਕਲਾਕਾਰ ਤੋਂ ਪ੍ਰਭਾਵਤ ਹੋ?
- ਮੈਂ ਕੰਨੜ ਦੇ ਸੁਪਰਸਟਾਰ ਪੁਨੀਤ ਰਾਜ ਨਾਲ ਫਿਲਮ ਕੀਤੀ ਹੈ। ਮੈਂ ਉਨ੍ਹਾਂ ਵਰਗਾ ਬਣਨਾ ਚਾਹੁੰਦੀ ਹਾਂ। ਉਨ੍ਹਾਂ ਦੇ ਇੰਨੇ ਪ੍ਰਸ਼ੰਸਕ ਹਨ ਕਿ ਉਹ ਸੜਕ 'ਤੇ ਚੱਲ ਨਹੀਂ ਸਕਦੇ, ਪਰ ਉਹ ਪਿਆਰ ਨਾਲ ਗੱਲ ਕਰਦੇ ਹਨ।

Have something to say? Post your comment