Welcome to Canadian Punjabi Post
Follow us on

02

June 2020
ਪੰਜਾਬ

ਲੁੱਟਾਂ ਖੋਹਾਂ ਕਰਨ ਵਾਲੇ ਅੱਠ ਮੈਂਬਰੀ ਗੈਂਗ ਦੇ ਤਿੰਨ ਬੰਦੇ ਫੜੇ

October 09, 2019 12:32 PM

ਤਰਨ ਤਾਰਨ, 8 ਅਕਤੂਬਰ (ਪੋਸਟ ਬਿਊਰੋ)- ਥਾਣਾ ਸਦਰ ਪੱਟੀ ਪੁਲਸ ਨੇ ਲੁੱਟਾਂ ਕਰਨ ਵਾਲੇ ਗੈਂਗ ਦਾ ਪਰਦਾ ਫਾਸ਼ ਕਰ ਕੇ ਅੱਠ ਵਿਅਕਤੀਆਂ ਉੱਤੇ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨਾਂ ਨੂੰ ਇੱਕ ਕਾਰ, ਚਾਰ ਮੋਟਰ ਸਾਈਕਲਾਂ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਮੁਲਜ਼ਮ ਅਜੇ ਫਰਾਰ ਹਨ।
ਇਸ ਸੰਬੰਧੀ ਐੱਸ ਐੱਚ ਓ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਤਾ ਲੱਗਾ ਸੀ ਕਿ ਇਲਾਕੇ 'ਚ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਮੈਂਬਰ ਪਿੰਡ ਸਭਰਾ ਨਜ਼ਦੀਕ ਜੰਗਲਾਤ ਮਹਿਕਮੇ ਦੀ ਰੱਖ 'ਚ ਲੁਕ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤ ਬਣਾ ਰਹੇ ਹਨ ਅਤੇ ਇਨ੍ਹਾਂ ਕੋਲ ਮਾਰੂ ਹਥਿਆਰ ਅਤੇ ਚੋਰੀ ਦੇ ਵਹੀਕਲ ਵੀ ਹਨ, ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਪੁਲਸ ਪਾਰਟੀ ਨਾਲ ਉਸ ਥਾਂ ਦੀ ਘੇਰਾਬੰਦੀ ਕਰ ਲਈ ਅਤੇ ਤਿੰਨ ਜਣੇ ਗ੍ਰਿਫਤਾਰ ਕਰ ਲਏ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਸੀਤੋ ਨੌ ਆਬਾਦ, ਗੁਰਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਜੌਣੇਕੇ ਅਤੇ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਸੁਖਦੇਵ ਸਿੰਘ ਵਾਸੀ ਦੁੱਬਲੀ ਵਜੋਂ ਹੋਈ। ਇਨ੍ਹਾਂ ਕੋਲੋਂ ਚਾਰ ਪਿਸਟਲ, 10 ਜ਼ਿੰਦਾ ਰੌਂਦ, 1 ਇੱਕ ਕਾਰ ਸਵਿਫਟ ਅਤੇ ਚਾਰ ਮੋਟਰ ਸਾਈਕਲ ਬਿਨਾਂ ਨੰਬਰੀ ਮਿਲੇ ਹਨ। ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਲਬੀਰ ਸਿੰਘ, ਗੁਰਚੇਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਸੀਤੋ ਨੌ ਆਬਾਦ, ਹਰਪਾਲ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਕੁੱਤੀਵਾਲਾ, ਹਰਮਨ ਸਿੰਘ ਪੁੱਤਰ ਦਿਲਜੀਤ ਸਿੰਘ ਵਾਸੀ ਕਾਲੇਕੇ ਉਤਾੜ ਤੇ ਰਵੀਸ਼ੇਰ ਸਿੰਘ ਪੁੱਤਰ ਗੁਰਦਲਬੀਰ ਸਿੰਘ ਵਾਸੀ ਕਾਲੇਕੇ ਉਤਾੜ ਫਰਾਰ ਹੋ ਗਏ। ਇਨ੍ਹਾਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਨਜ਼ਦੀਕੀ ਰਿਸ਼ਤੇਦਾਰ ਲੜਕਾ-ਲੜਕੀ ਵੱਲੋਂ ਪ੍ਰੇਮ ਦੇ ਚੱਕਰ ਵਿੱਚ ਖੁਦਕੁਸ਼ੀ
ਕੈਪਟਨ ਵੱਲੋਂ ਸਪੱਸ਼ਟੀਕਰਨ: ਮੁਫਤ ਬਿਜਲੀ ਦੇ ਖਿਲਾਫ ਸ਼ਰਤ ਤਾਂ ਕੇਂਦਰ ਨੇ ਲਾਈ ਹੈ
ਦਿਨਕਰ ਗੁਪਤਾ ਨੂੰ ਭਾਰਤ ਸਰਕਾਰ ਨੇ ਡਾਇਰੈਕਟਰ ਜਨਰਲ/ ਡੀ ਜੀ ਈ ਵਾਲੀ ਸੂਚੀ ਵਿੱਚ ਪਾਇਆ
ਖ਼ੁਦ ਨੂੰ ਮਰਿਆ ਸਾਬਤ ਕਰ ਕੇ ਅਮਰੀਕੀ ਨਾਗਰਿਕ ਬਣਿਆ ਦੋਸ਼ੀ ਗ੍ਰਿਫਤਾਰ
ਮੁੱਖ ਮੰਤਰੀ ਵੱਲੋਂ ਐਲਾਨ: ਪੰਜਾਬ ਵਿਚ ਕੋਰੋਨਾ ਕਾਰਨ ਲਾਇਆ ਲਾਕਡਾਊਨ 30 ਜੂਨ ਤੱਕ ਜਾਰੀ ਰਹੇਗਾ
ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ
ਬੇਕਾਬੂ ਹੋਈ ਕਾਰ ਡਰੇਨ ਵਿੱਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਜ਼ਖ਼ਮੀ
ਮੂਸੇਵਾਲਾ ਮਾਮਲੇ ਵਿੱਚ ਚਾਰ ਪੁਲਸ ਮੁਲਾਜ਼ਮਾਂ ਸਣੇ ਪੰਜ ਜਣਿਆਂ ਦੀ ਅੰਤਰਿਮ ਜ਼ਮਾਨਤ
ਗੁਰਦੁਆਰੇ ਵਿੱਚ ਝਗੜਾ ਕਰਨ ਵਾਲੇ ਦੋ ਗ੍ਰੰਥੀ ਗ਼੍ਰਿਫ਼ਤਾਰ
ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ