Welcome to Canadian Punjabi Post
Follow us on

03

July 2025
 
ਭਾਰਤ

ਸੜਕ ਹਾਦਸੇ ਵਿੱਚ ਤਿੰਨ ਮੌਤਾਂ ਦੇ ਬਾਅਦ ਉਮਾ ਭਾਰਤੀ ਦੇ ਭਤੀਜੇ ਵਿਰੁੱਧ ਕੇਸ

October 09, 2019 12:29 PM

ਟੀਕਮਗੜ੍ਹ, 8 ਅਕਤੂਬਰ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਪਪਾਵਨੀ ਪਿੰਡ ਵਿੱਚ ਕੱਲ੍ਹ ਦੁਪਹਿਰ ਪਜੈਰੋ ਗੱਡੀ ਦੀ ਟੱਕਰ ਨਾਲ ਤਿੰਨ ਬਾਈਕ ਸਵਾਰਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਨਾਰਾਜ਼ ਪਰਵਾਰਕ ਮੈਂਬਰਾਂ ਨੇ ਜਾਮ ਲਾ ਦਿੱਤਾ। ਦੋਸ਼ ਇਹ ਸੀ ਕਿ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦੇ ਭਤੀਜੇ ਕਰਗਾਪੁਰ ਵਿਧਾਇਕ ਰਾਹੁਲ ਸਿੰਘ ਤੇਜ਼ ਰਫਤਾਰ ਨਾਲ ਗੱਡੀ ਚਲਾ ਰਹੇ ਸਨ। ਦੇਰ ਸ਼ਾਮ ਤੱਕ ਰਾਹੁਲ ਦੇ ਖਿਲਾਫ ਮੋਟਰ ਵਹੀਕਲ ਐਕਟ ਦਾ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਫੁਟੇਰ ਪਿੰਡ ਵਿੱਚ ਸਵੇਰ ਤੋਂ ਪ੍ਰੋਗਰਾਮ ਵਿੱਚ ਸਾਂ, ਓਧਰ ਗਿਆ ਹੀ ਨਹੀਂ ਤੇ ਮੈਨੂੰ ਸਾਜ਼ਿਸ ਤਹਿਤ ਫਸਾਇਆ ਜਾ ਰਿਹਾ ਹੈ।
ਝਿੰਨਗੁਵਾ ਦੇ ਵਸਨੀਕ ਰਵੀ ਆਪਣੇ ਸਾਲੇ ਦੇ ਲੜਕੇ ਬ੍ਰਿਜੇਂਦਰ ਅਤੇ ਮਦਨ ਨਾਲ ਬਾਈਕ 'ਤੇ ਬਰੇਠੀ ਪਿੰਡ ਜਾ ਰਹੇ ਸਨ। ਦੁਪਹਿਰ ਤਿੰਨ ਵਜੇ ਪਪਾਵਨੀ ਪਿੰਡ ਦੇ ਮੰਦਰ ਨੇੜੇ ਪਿੱਛਿਉਂ ਭਾਜਪਾ ਵਿਧਾਇਕ ਰਾਹੁਲ ਸਿੰਘ ਲੋਧੀ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਰਵੀ ਅਤੇ ਬ੍ਰਿਜੇਂਦਰ ਦੀ ਘਟਨਾ ਵਾਲੀ ਜਗ੍ਹਾ ਹੀ ਮੌਤ ਹੋ ਗਈ। ਬਾਅਦ ਵਿੱਚ ਝਾਂਸੀ ਵਿੱਚ ਇਲਾਜ ਦੌਰਾਨ ਮਦਨ ਨੇ ਵੀ ਦਮ ਤੋੜ ਦਿੱਤਾ। ਪਰਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਧਾਇਕ ਦੀ ਪਜੈਰੋ ਨੇ ਜਦ ਬਾਈਕ ਨੂੰ ਟੱਕਰ ਮਾਰੀ, ਓਦੋਂ ਉਹ ਖੁਦ ਗੱਡੀ ਚਲਾ ਰਹੇ ਸਨ ਅਤੇ ਹਾਦਸੇ ਪਿੱਛੋਂ ਭੱਜ ਗਏ। ਉਨ੍ਹਾਂ ਨੇ ਬਿਲਕੁਲ ਮਨੁੱਖ ਵਾਲੀ ਭਾਵਨਾ ਨਹੀਂ ਦਿਖਾਈ। ਦੇਰ ਸ਼ਾਮ ਵਿਧਾਇਕ ਦੇ ਨਾਂਅ ਉੱਤੇ ਦਰਜ ਪਜੈਰੋ ਦਾ ਚਾਲਕ ਵਿਜੇ ਯਾਦਵ ਕੋਤਵਾਲੀ ਥਾਣਾ ਪਹੁੰਚ ਗਿਆ। ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਗੱਡੀ ਨੂੰ ਥਾਣੇ ਵਿੱਚ ਰਖਵਾਇਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ