Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਭਾਰਤ

ਮੁੰਬਈ ਦੇ ਆਰੇ ਕਲੋਨੀ ਵਿੱਚ ਰੁੱਖ ਵੱਢਣ ਉੱਤੇ ਰੋਕ ਲੱਗੀ

October 09, 2019 12:28 PM

* ਸੁਪਰੀਮ ਕੋਰਟ ਨੇ ਕਿਹਾ, ਹਾਲੇ ਕੋਈ ਰੁੱਖ ਨਹੀਂ ਵੱਢਣਾ

ਨਵੀਂ ਦਿੱਲੀ, 8 ਅਕਤੂਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਮੁੰਬਈ ਦੀ ਆਰੇ ਕਲੋਨੀ ਵਿੱਚ ਮੈਟਰੋ ਕਾਰ ਸ਼ੈੱਡ ਬਣਾਉਣ ਲਈ ਰੁੱਖ ਵੱਢਣ 'ਤੇ ਫਿਲਹਾਲ ਰੋਕ ਲਾ ਦਿੱਤੀ ਹੈ। ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਅਸ਼ੋਕ ਭੂਸ਼ਣ ਦੇ ਵਿਸ਼ੇਸ਼ ਬੈਂਚ ਨੇ ਕਿਹਾ ਕਿ ਉਹ ਪੂਰੀ ਸਥਿਤੀ ਦੀ ਘੋਖ ਕਰਨਗੇ। ਨਾਲ ਹੀ ਬੈਂਚ ਨੇ ਇਸ ਸੰਬੰਧ ਵਿੱਚ ਦਾਖਲ ਪਟੀਸ਼ਨ 'ਤੇ ਸੁਣਵਾਈ ਲਈ 21 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।
ਅਦਾਲਤ ਨੇ ਕਿਹਾ ਕਿ ਹਾਲੇ ਕੋਈ ਵੀ ਰੁੱਖ ਨਾ ਕੱਟੋ। ਵਾਤਾਵਰਣ ਦੀ ਰਾਖੀ ਨਾਲ ਜੁੜੇ ਕਾਰਕੁਨ ਤੇ ਸਥਾਨਕ ਲੋਕ ਇਨ੍ਹਾਂ ਰੁੱਖਾਂ ਨੂੰ ਵੱਢੇ ਜਾਣ ਦਾ ਵਿਰੋਧ ਕਰ ਰਹੇ ਹਨ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਜੇ ਕੋਈ ਗ੍ਰਿਫਤਾਰੀ ਮਗਰੋਂ ਹਾਲੇ ਤੱਕ ਰਿਹਾਅ ਨਹੀਂ ਕੀਤਾ ਗਿਆ ਤਾਂ ਉਸ ਨੂੰ ਨਿੱਜੀ ਮੁਚੱਲਕਾ ਭਰਨ ਮਗਰੋਂ ਰਿਹਾਅ ਕਰ ਦਿੱਤਾ ਜਾਵੇ। ਸੁਣਵਾਈ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਬੈਂਚ ਨੂੰ ਕਿਹਾ ਕਿ ਆਰੇ ਵਿੱਚ ਰੁੱਖਾਂ ਦੀ ਵਢਾਈ ਵਿਰੁੱਧ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਛੱਡ ਦਿੱਤਾ ਹੈ। ਪੂਰੇ ਰਿਕਾਰਡ ਦੀ ਜਾਣਕਾਰੀ ਨਾ ਹੋਣ ਦੀ ਸਾਲਿਸਟਰ ਜਨਰਲ ਦੀ ਅਪੀਲ 'ਤੇ ਗੌਰ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਕੇਸ ਦੇ ਫੈਸਲੇ ਤੱਕ ਆਰੇ ਵਿੱਚ ਕੁਝ ਵੀ ਕੱਟਿਆ ਨਹੀਂ ਜਾਵੇਗਾ। ਮਹਾਰਾਸ਼ਟਰ ਸਰਕਾਰ ਦੇ ਨੋਟੀਫਿਕੇਸ਼ਨ 'ਤੇ ਵਿਚਾਰ ਕਰਨ ਮਗਰੋਂ ਫਿਲਹਾਲ ਬੈਂਚ ਨੇ ਕਿਹਾ ਕਿ ਆਰੇ ਕੋਈ ਵਿਕਾਸ ਖੇਤਰ ਨਹੀਂ ਹੈ ਅਤੇ ਨਾ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਖੇਤਰ ਹੈ, ਜਿਵੇਂ ਪਟੀਸ਼ਨਰ ਨੇ ਦਾਅਵਾ ਕੀਤਾ ਹੈ।
ਵਰਨਣ ਯੋਗ ਹੈ ਕਿ ਬੰਬਈ ਹਾਈ ਕੋਰਟ ਨੇ ਚਾਰ ਅਕਤੂਬਰ ਨੂੰ ਆਰੇ ਕਲੋਨੀ ਨੂੰ ਜੰਗਲਾਤ ਖੇਤਰ ਐਲਾਨਣ ਤੇ ਉਥੋਂ ਰੁੱਖ ਵੱਢਣ ਸੰਬੰਧੀ ਬੰਬੇ ਨਗਰ ਨਿਗਮ ਦੇ ਫੈਸਲੇ ਨੂੰ ਰੱਦ ਕਰਨ ਦੀਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਮੈਟਰੋ ਕਾਰ ਸ਼ੈੱਡ ਲਈ 2600 ਤੋਂ ਵੱਧ ਰੁੱਖ ਵੱਢਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਮੈਟਰੋ ਦੀ ਰੇਕ ਦਾ ਡੀਪੂ ਬਣਾਉਣ ਲਈ ਆਰੇ ਵਿੱਚ ਰੁੱਖ ਵੱਢੇ ਜਾ ਰਹੇ ਹਨ। ਬੰਬਈ ਹਾਈ ਕੋਰਟ ਨੇ ਰੁੱਖ ਵੱਢਣ ਦੇ ਮੁੰਬਈ ਨਗਰ ਨਿਗਮ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਸ਼ਾਂਤ ਕਿਸ਼ੋਰ ਦਾ ਪ੍ਰੋਗਰਾਮ ‘ਬਾਤ ਬਿਹਾਰ ਕੀ' ਪਹਿਲੇ ਦਿਨ ਹੀ ਹਿੱਟ
ਸੀ ਏ ਏ ਵਿਰੋਧੀ ਨਾਟਕ: ਦੇਸ਼-ਧ੍ਰੋਹ ਦੇ ਕੇਸ ਵਿਰੁੱਧ ਕਰਨਾਟਕ ਦਾ ਸਕੂਲ ਸੁਪਰੀਮ ਕੋਰਟ ਪੁੱਜਾ
ਸੰਘ ਦੀ ਭਾਜਪਾ ਨੂੰ ਚਿਤਾਵਨੀ: ਹਰ ਵਾਰਮੋਦੀ-ਸ਼ਾਹ ਮਦਦ ਨਹੀਂ ਕਰ ਸਕਦੇ
ਪ੍ਰਦਰਸ਼ਨਕਾਰੀਆਂ ਦੇ ਵਤੀਰੇ ਨਾਲ ਸੁਪਰੀਮ ਕੋਰਟ ਦੇ ਵਾਰਤਾਕਾਰ ਨਾਰਾਜ਼
ਸੰਜੇ ਕੋਠਾਰੀ ਭਾਰਤ ਦੇ ਕੇਂਦਰੀ ਵਿਜੀਲੈਂਸ ਕਮਿਸ਼ਨਰ ਅਤੇ ਬਿਮਲ ਜੁਲਕਾ ਮੁੱਖ ਸੂਚਨਾ ਕਮਿਸ਼ਨਰ ਬਣੇ
ਹਾਈ ਕੋਰਟ ਦਾ ਫੈਸਲਾ ਪੈਨ ਕਾਰਡ, ਜ਼ਮੀਨ ਤੇ ਬੈਂਕ ਦਸਤਾਵੇਜ਼ ਵੀ ਨਾਗਰਿਕਤਾ ਦੇ ਪੱਕੇ ਸਬੂਤ ਨਹੀਂ
ਮਨਮੋਹਨ ਸਿੰਘ ਨੇ ਕਿਹਾ: ‘ਮੰਦੀ’ ਦੇ ਸ਼ਬਦ ਨੂੰ ਮੋਦੀ ਸਰਕਾਰ ਸਵੀਕਾਰ ਹੀ ਨਹੀਂ ਕਰਦੀ
ਲਖਨਊ `ਚ ਦਿਨਦਹਾੜੇ ਇੰਜੀਨਿਅਰਿੰਗ ਦੇ ਵਿਦਿਆਰਥੀ ਦਾ ਚਾਕੂ ਮਾਰਕੇ ਕਤਲ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
ਤਾਮਿਲ ਨਾਡੂ ’ਚ ਵੱਡਾ ਬਸ ਹਾਦਸਾ, 19 ਲੋਕਾਂ ਦੀ ਮੌਤ
ਟਰੰਪ ਦੀ ਫੇਰੀ ਮੌਕੇ ਝੁੱਗੀਆਂ ਵਾਲਿਆਂ ਲਈ ਨਵੀਂ ਮੁਸੀਬਤ